ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਸਾੜੀ ਪੰਜਾਬ ਸਰਕਾਰ ਦੀ ਅਰਥੀ
ਪਟਿਆਲਾ, 24 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਸਮੇਤ ਜੰਗਲਾਤ ਵਿਭਾਗ ਦੇ ਡੇਲੀਵੇਜਿਜ਼, ਕੰਟਰੈਕਟ, ਆਊਟ ਸੋਰਸ ਕਰਮੀਆਂ ਨੂੰ ਛੇਵਾਂ ਮਹੀਨਾ ਮੁੱਕਣ ਕਿਨਾਰੇ ਹੋਣ ਤੇ ਵੀ ਤਨਖਾਹਾਂ ਦਾ ਭੁਗਤਾਨ ਨਹੀਂ ਕੀਤਾ ਗਿਆ। ਆਪ ਸਰਕਾਰ ਵਲੋਂ ਕੋਈ ਵੀ ਅਤਾ-ਪਤਾ ਨਾ ਹੋਣ ‘ਤੇ ਚੋਥਾ ਦਰਜਾ ਮੁਲਾਜਮਾਂ ਨੇ ਵਣ ਮੰਤਰੀ / ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਆਪਣੀ ਭੜਾਸ ਕੱਢੀ। ਨਿਊਜ਼ਲਾਈਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਹੁਣ ਤਾਂ ਘਰ ਦੀ ਹਾਲਤ ਬੇ-ਹਾਲ ਹੋ ਜਾਣ ਕਰਕੇ ਮੁਲਾਜ਼ਮ ਖੁਦਕੁਸ਼ੀਆਂ ਕਰਨ ਕਿਨਾਰੇ ਪਹੁੰਚ ਗਏ ਹਨ ਪਰੰਤੂ ਇਹਨਾਂ ਸਬੰਧੀ ਮੁੱਖ ਮੰਤਰੀ ਸਮੇਤ ਵਿੱਤ ਮੰਤਰੀ ਅਤੇ ਵਿਭਾਗੀ ਮੰਤਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਇਹ ਗੱਲ ਮੁਲਾਜਮਾਂ ਦੇ ਆਗੂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ ਤੇ ਕੁਲਵਿੰਦਰ ਸਿੰਘ ਨੇ ਵਣ ਸਰਕਲ ਦਫਤਰ ਅੱਗੇ ਚਲ ਰਹੇ ਦਿਨ ਰਾਤ ਦੇ ਧਰਨਾ ਜੋ 45 ਦਿਨ ਵਿੱਚ ਸ਼ਾਮਲ ਹੋ ਗਿਆ ਹੈ ਵਿਖੇ ਮੁਲਾਜਮ ਦੇ ਭਾਰੀ ਇਕੱਠ ਵਿੱਚ ਕੀਤੀ।
ਧਰਨੇ ਵਾਲੇ ਕੈਂਪ ਅੱਗੇ ਰੈਲੀ ਕਰਨ ਉਪਰੰਤ ਵਿਸ਼ਾਲ ਕਾਫਲਾ ਵਣ ਮੰਤਰੀ / ਪੰਜਾਬ ਸਰਕਾਰ ਦੀ ਅਰਥੀ ਚੁੱਕ ਕੇ ਰੋਸ ਮੁਜਾਹਰਾ ਕਰਦਾ ਹੋਇਆ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਪਹੁੰਚ ਕੇ ਅਰਥੀ ਨੂੰ ਅਗਨ ਭੇਂਟ ਕੀਤਾ। ਇਸ ਮੌਕੇ ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਅਮਰਨਾਥ, ਰਾਮ ਲਾਲ ਰਾਮਾ, ਗੁਰਿੰਦਰ ਗੁਰੀ, ਸ਼ਾਮ ਲਾਲ, ਗੁਰਮੀਤ ਸਿੰਘ, ਤਰਲੋਚਨ ਮਾੜੂ, ਦਰਸ਼ਨ ਸਿੰਘ ਮਲੇਵਾਲ, ਬਲਜਿੰਦਰ ਨਾਭਾ, ਗੁਰਮੇਲ ਬੰਮਣਾ, ਤਰਲੋਚਨ ਮੰਡੋਲੀ, ਗੁਰਪ੍ਰੀਤ ਖਰੜ, ਹਮੀਰ ਲਹਿਰਾਗਾਗਾ, ਉਂਕਾਰ ਸਿੰਘ ਦਮਨ, ਮੋਧ ਨਾਥ ਸ਼ਰਮਾ, ਧਰਮਪਾਲ, ਪ੍ਰਕਾਸ਼ ਸਿੰਘ ਲੁਬਾਣਾ, ਸੁਭਾਸ਼, ਬੰਸੀ ਲਾਲ, ਨਛੱਤਰ ਲਾਲੜੂ, ਜਸਵੀਰ ਕੌਰ, ਗੁਰਮੀਤ ਨਾਭਾ, ਗੁੱਡੂ, ਸ਼ਾਮ ਸਿੰਘ, ਗੁਰਵਿੰਦਰ ਰਾਹੀ, ਮੁਖਤਿਆਰ ਸਿੰਘ, ਮੇਘ ਰਾਜ, ਲਖਵਿੰਦਰ ਕੁਮਾਰ, ਅਨਿਲ ਗਾਗਟ, ਸੁਖਦੇਵ ਝੰਡੀ, ਚੰਦਰਭਾਨ, ਸ਼ਾਮ ਸਿੰਘ ਆਈ.ਬੀ., ਮੁਖਤਿਆਰ ਸਿੰਘ, ਜਗਪਾਲ ਕਕਰਾਲਾ, ਗੁਰਚਰਨ ਸਿੰਘ ਦੁੱਧਨ ਗੁੱਜਰਾ, ਮਨਤੇਜ ਸਿੰਘ ਆਦਿ ਹਾਜਰ ਸਨ।