
*???? ਪੰਜਾਬ ਦੇ ਮਾਹੌਲ ਨੂੰ ਲੈ ਕੇ ਹੋਈ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੀ ਵਿਸ਼ੇਸ਼ ਬੈਠਕ*
*???? ਪੰਜਾਬ ਨੂੰ ਗੈਂਗਲੈਂਡ ਬਣਾਉਣ ਵਿੱਚ ਕੁਝ ਪੰਜਾਬੀ ਗਾਇਕਾਂ ਦਾ ਬਹੁਤ ਵੱਡਾ ਯੋਗਦਾਨ: ਵਿਜੇ ਕਪੂਰ*
*???? ਗਾਇਕਾਂ ਦੇ ਗੈਂਗਸਟਰਾਂ ਨਾਲ ਜਨਤਕ ਸਬੰਧ ਹੋਣ ‘ਤੇ ਵੀ ਸਰਕਾਰ ਵੱਲੋਂ ਕਿਊੰ ਨਹੀਂ ਹੀ ਰਹਿ ਕਾਰਵਾਈ : ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ*
*???? ਆਪਣੀ ਦੁਕਾਨਦਾਰੀ ਚਲਾਉਣ ਲਈ ਹਥਿਆਰਾਂ ਨੂੰ ਪ੍ਰਮੋਟ ਕੀਤਾ ਕੁਝ ਗਾਇਕ ਨੇ : ਰਾਸ਼ਟਰੀ ਬਜਰੰਗ ਦਲ*
ਪਟਿਆਲਾ, 25 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਵੀਰ ਹਿੰਦੂ ਵਿਜੇਤਾ ਹਿੰਦੂ ਦੇ ਨਾਅਰੇ ਨਾਲ ਦੁਨੀਆ ਭਰ ਵਿਚ ਹਿੰਦੂਤਵ ਲਈ ਕੰਮ ਕਰਨ ਵਾਲੇ ਸਭ ਤੋਂ ਵੱਡੇ ਸੰਗਠਨ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਅਤੇ ਰਾਸ਼ਟਰੀ ਬਜਰੰਗ ਦਲ ਦੇ ਮੁੱਖ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਖਰੜ ਵਿਖੇ ਹੋਈ।
ਬੈਠਕ ਦੀ ਅਗਵਾਈ ਅੰਤਰ ਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਪ੍ਰਧਾਨ ਵਿਜੇ ਸਿੰਘ ਭਾਰਦਵਾਜ, ਪ੍ਰੀਸ਼ਦ ਦੇ ਸੂਬਾ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ, ਓਜਸਵਿਨੀ ਦੀ ਕੌਮੀ ਪ੍ਰਧਾਨ ਭੈਣ ਰਜਨੀ ਠੁਕਰਾਲ, ਪ੍ਰੀਸ਼ਦ ਦੇ ਸੰਗਠਨ ਮੰਤਰੀ ਰਾਮਾਨੰਦ ਅਤੇ ਪ੍ਰੀਸ਼ਦ ਪੰਜਾਬ ਦੇ ਜਨਰਲ ਸਕੱਤਰ ਸੁਧੀਰ ਕੱਕੜ ਨੇ ਕੀਤੀ। ਮੀਟਿੰਗ ਵਿਚ ਪ੍ਰੀਸ਼ਦ ਦੇ ਆਉਣ ਵਾਲੇ ਕੰਮਾਂ ਅਤੇ ਟੀਚਿਆਂ ਦੇ ਨਾਲ-ਨਾਲ ਪੰਜਾਬ ਦੇ ਬਦਲਦੇ ਮਾਹੌਲ ਅਤੇ ਕਈ ਅਹਿਮ ਮੁੱਦਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਅਤੇ ਗੈਂਗਸਟਰਾਂ ਦੀ ਵਧ ਰਹੀ ਦਹਿਸ਼ਤ ‘ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਸੀਨੀਅਰ ਹਿੰਦੂ ਆਗੂ ਵਿਜੇ ਕਪੂਰ ਨੇ ਕਿਹਾ ਕਿ ਪੰਜਾਬ ਦੀ ਸੰਗੀਤ ਇੰਡਸਟਰੀ ਦੇ ਕਈ ਗਾਇਕਾਂ ਨੇ ਕਈ ਸਾਲ ਪਹਿਲਾਂ ਪੰਜਾਬ ਨੂੰ ਗੈਂਗਲੈਂਡ ਬਣਾਉਣ ਦਾ ਸੁਨੇਹਾ ਦੇ ਦਿੱਤਾ ਸੀ ਅਤੇ ਜੇਕਰ ਅੱਜ ਪੰਜਾਬ ‘ਚ ਗੈਂਗਸਟਰ ਕਲਚਰ ਵਧਿਆ ਹੈ ਤਾਂ ਇਸ ਦਾ ਮੁੱਖ ਕਾਰਨ ਪੰਜਾਬੀ ਇੰਡਸਟਰੀ ਦੇ ਕੁਝ ਵਿਗੜੇ ਗੀਤਕਾਰ ਹਨ। ਜੇਕਰ ਸਮੇਂ ਸਿਰ ਸਰਕਾਰਾਂ ਨੇ ਉਨ੍ਹਾਂ ‘ਤੇ ਕਾਬੂ ਪਾ ਲਿਆ ਹੁੰਦਾ ਤਾਂ ਅੱਜ ਪੰਜਾਬ ਦੇ ਹਾਲਾਤ ਅਜਿਹੇ ਨਾ ਹੁੰਦੇ। ਜਨਤਕ ਵੀਡੀਓ ਵਿਚ ਆਧੁਨਿਕ ਹਥਿਆਰਾਂ ਅਤੇ ਬੰਦੂਕ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਇਹ ਗੀਤਕਾਰ ਅੱਜ ਵੀ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਜੀਅ ਰਹੇ ਹਨ ਅਤੇ ਸਾਡੀ ਪੁਲਸ ਸੋਸ਼ਲ ਮੀਡੀਆ ‘ਤੇ ਹਥਿਆਰਾਂ ਨਾਲ ਫੋਟੋਆਂ ਪਾਉਣ ਵਾਲੇ ਆਮ ਲੋਕਾਂ ਵਿਰੁੱਧ ਕਾਰਵਾਈ ਕਰ ਰਹੀ ਹੈ। ਕੀ ਇਹ ਵਿਗੜੇ ਹੋਏ ਗਾਇਕ ਪੁਲਿਸ ਦੀ ਕਾਨੂੰਨ ਵਿਵਸਥਾ ਤੋਂ ਬਾਹਰ ਹਨ?
ਅਜਿਹੇ ਗਾਇਕਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਸਰਕਾਰ ਉਨ੍ਹਾਂ ਨੂੰ ਸਰਕਾਰੀ ਖਰਚੇ ‘ਤੇ ਸੁਰੱਖਿਆ ਬਲ ਮੁਹੱਈਆ ਕਰਵਾ ਰਹੀ ਹੈ। ਮਨਕੀਰਤ ਔਲਖ ਨਾਂ ਦੇ ਗਾਇਕ ਦੇ ਗਾਣੇ ਜਿਵੇਂ ਕਿ ਗੈਂਗਲੈਂਡ ਅਤੇ ਸਿਮਰਨ ਕੌਰ ਧਾਡਲੀ ਦੇ ਗਾਣੇ ਬਰੂਦ ਅਤੇ ਹੋਰ ਕਈ ਗਾਇਕਾਂ ਦੇ ਗੀਤ, ਜਿਨ੍ਹਾਂ ਵਿਚ ਉਨ੍ਹਾਂ ਨੇ ਜਨਤਕ ਤੌਰ ‘ਤੇ ਗੰਨ ਕਲਚਰ ਨੂੰ ਉਤਸ਼ਾਹਿਤ ਕੀਤਾ ਹੈ, ਇਹੋ ਜਿਹੇ ਗਾਇਕ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਗਲਤ ਰਾਹ ਤੇ ਪਾਉਂਦੇ ਹਨ, ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਅੰਤਰ ਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਪੰਜਾਬ ਪ੍ਰਧਾਨ ਵਿਜੇ ਸਿੰਘ ਭਾਰਦਵਾਜ ਨੇ ਕਿਹਾ ਕਿ ਪ੍ਰੀਸ਼ਦ ਪੰਜਾਬ ਵਿਚ ਵੱਡੇ ਪੱਧਰ ‘ਤੇ ਵਿਸਥਾਰ ਕਰ ਰਿਹਾ ਹੈ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਜਲਦੀ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ ਜਾਵੇਗਾ।
ਓਜਸਵਿਨੀ ਪ੍ਰੀਸ਼ਦ ਦੀ ਕੌਮੀ ਪ੍ਰਧਾਨ ਭੈਣ ਰਜਨੀ ਠੁਕਰਾਲ ਨੇ ਕਿਹਾ ਕਿ ਸੰਗਠਨ ਵਿਚ ਵੱਡੀ ਗਿਣਤੀ ਚ ਔਰਤਾਂ ਸ਼ਾਮਲ ਹੋ ਰਹੀਆਂ ਹਨ ਅਤੇ ਓਜਸਵਿਨੀ ਪ੍ਰੀਸ਼ਦ ਵਲੋਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਨਿਊਜ਼ਲਾਈਨ ਐਕਸਪ੍ਰੈਸ ਨੂੰ ਪ੍ਰਾਪਤ ਖ਼ਬਰ ਮੁਤਾਬਕ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੀ ਇਸ ਵਿਸ਼ੇਸ਼ ਮੀਟਿੰਗ ਵਿਚ ਸੰਗਠਨ ਮੰਤਰੀ ਰਾਮਾਨੰਦ, ਪੰਜਾਬ ਦੇ ਜਨਰਲ ਸਕੱਤਰ ਸੁਧੀਰ ਕੱਕੜ, ਵਿਮਲ ਕੁਮਾਰ ਮਿੱਤਲ, ਬਲਜੀਤ ਸਿੰਘ ਧੀਮਾਨ, ਰਾਸ਼ਟਰੀ ਬਜਰੰਗ ਦਲ ਦੇ ਚਰਨ ਸਿੰਘ, ਚੰਡੀਗੜ੍ਹ ਦੇ ਮਹਾਮੰਤਰੀ ਰਾਮਪਾਲ, ਅਸ਼ਵਨੀ ਸ਼ਰਮਾ, ਵੀਰ ਅੰਗਦ, ਰਾਮ ਅਚਲ ਯਾਦਵ ਅਤੇ ਹੋਰ ਆਗੂ ਹਾਜ਼ਰ ਸਨ। Newsline Express