newslineexpres

Home Latest News ???? ਸਕੂਲੀ ਬੱਚਿਆਂ ‘ਤੇ ਰੋਕ ਲੱਗਣ ਨੂੰ ਲੈ ਕੇ ਆਟੋ ਯੂਨੀਅਨ ਦਾ ਵਫਦ ਵਿਧਾਇਕ ਕੋਹਲੀ ਨੂੰ ਮਿਲਿਆ

???? ਸਕੂਲੀ ਬੱਚਿਆਂ ‘ਤੇ ਰੋਕ ਲੱਗਣ ਨੂੰ ਲੈ ਕੇ ਆਟੋ ਯੂਨੀਅਨ ਦਾ ਵਫਦ ਵਿਧਾਇਕ ਕੋਹਲੀ ਨੂੰ ਮਿਲਿਆ

by Newslineexpres@1

???? ਸਕੂਲੀ ਬੱਚਿਆਂ ‘ਤੇ ਰੋਕ ਲੱਗਣ ਨੂੰ ਲੈ ਕੇ ਆਟੋ ਯੂਨੀਅਨ ਦਾ ਵਫਦ ਵਿਧਾਇਕ ਕੋਹਲੀ ਨੂੰ ਮਿਲਿਆ

???? ਕੁਝ ਸਰਤਾਂ ਦੇ ਨਾਲ ਸਾਡੇ ਸਕੂਲੀ ਰੋਜਗਾਰ ਨੂੰ ਮੁੜ ਤੋਂ ਸੁਰੂ ਕੀਤਾ ਜਾਵੇ : ਆਟੋ ਯੂਨੀਅਨ

???? ਰੋਜਗਾਰ ਬੰਦ ਨਹੀਂ ਹੋਣ ਦਿੱਤਾ ਜਾਏਗਾ, ਪਰ ਜਾਨ ਮਾਲ ਦੀ ਰਾਖੀ ਕਰਨਾ ਵੀ ਸਾਡਾ ਫਰਜ : ਅਜੀਤਪਾਲ ਕੋਹਲੀ


ਪਟਿਆਲਾ, 25 ਐਪ੍ਰਲ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਬੀਤੇ ਦਿਨੀ ਪਟਿਆਲਾ ਵਿਖੇ ਇਕ ਆਟੋ ਤੋਂ ਡਿੱਗ ਕੇ ਇਕ ਸਕੂਲੀ ਬੱਚੇ ਦੀ ਮੌਤ ਹੋ ਜਾਣ ਤੋਂ ਬਾਅਦ ਪ੍ਰਸਾਸਨ ਦੀ ਸਖਤੀ ਕਰਨ ਆਟੋ ਵੈਲਫੇਅਰ ਯੂਨੀਅਨ ਦੇ ਨੁਮਾਇੰਦਿਆਂ ਨੇ ਪਟਿਆਲਾ ਸਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮਨਗ ਕਰਦਿਆਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਆਟੋ ‘ਤੇ ਲਿਜਾਣ ਅਤੇ ਲਿਆਊਣ ਤੋਂ ਪੂਰਨ ਤੌਰ ‘ਤੇ ਪਾਬੰਦੀ ਨਾ ਲਗਾਈ ਜਾਵੇ। ਯੂਨੀਅਨ ਦੇ ਵਫਦ ਨੇ ਕਿਹਾ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਕੇ ਗੁਜਾਰਾ ਕਰ ਰਹੇ ਹਨ, ਪਰ ਹੁਣ ਸਕੂਲੀ ਬੱਚਿਆਂ ਨੂੰ ਆਟੋ ਰਾਹੀਂ ਬੱਚਿਆਂ ਨੂੰ ਲਿਜਾਣ ਅਤੇ ਲਿਆਊਣ ਦਾ ਕੰਮ ਬੰਦ ਹੋ ਜਾਣ ਕਾਰਨ ਸਾਡੇ ਪਰਿਵਾਰ ਦਾ ਗੁਜਾਰਾ ਬਹੁਤ ਮੁਸਕਿਲ ਹੋ ਜਾਵੇਗਾ, ਜਿਸ ਕਰਕੇ ਸਾਡੇ ਘਰ ਰੋਟੀ ਪੱਕਣੀ ਮੁਸਕਿਲ ਹੋ ਜਾਵੇਗੀ।
ਵਫਦ ਨੇ ਕਿਹਾ ਕਿ ਪੁਲਿਸ ਪ੍ਰਸਾਸਨ ਵੱਲੋਂ ਆਟੋਆਂ ਦੇ 10-15 ਹਜ਼ਾਰ ਰੁਪਏ ਦੇ ਚਲਾਨ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਭਰਨ ਵਿਚ ਅਸੀਂ ਅਸਮਰੱਥ ਹਾਂ, ਕਿਉਂਕਿ ਇੰਨੀ ਤਾਂ ਮਹੀਨੇ ਦੀ ਕਮਾਈ ਨਹੀਂ ਹੁੰਦੀ। ਇਸ ਵਧਦੀ ਜਾ ਰਹੀ ਮਹਿੰਗਾਈ ਕਾਰਨ ਸਾਡਾ ਘਰ ਦਾ ਗੁਜਾਰਾ ਚਲਾੂੳਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕੁਝ ਸਰਤਾਂ ਨਾਲ ਸਾਨੂੰ ਸਕੂਲੀ ਬੱਚੇ ਲਿਆਉਣ ਅਤੇ ਲਿਜਾਣ ਦੀ ਇਜਾਜਤ ਦਿੱਤੀ ਜਾਵੇ। ਵਫਦ ਦੀਆਂ ਮੰਗਾਂ ਸੁਣਨ ਤੋਂ ਬਾਅਦ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵਿਸਵਾਸ ਦਿਵਾਇਆ ਕਿ ਉਹ ਜਲਦੀ ਹੀ ਇਸ ਮਸਲੇ ਨੂੰ ਲੈ ਕੇ ਜਿਲ੍ਹਾ ਪ੍ਰਸਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ ਅਤੇ ਇਨ੍ਹਾਂ ਸਾਰੀਆਂ ਮੰਗਾਂ ‘ਤੇ ਵਿਚਾਰ ਕਰਕੇ ਜੋ ਵੀ ਵਾਜਿਬ ਹੱਲ ਹੁੰਦਾ ਹੋਇਆ ਕੀਤਾ ਜਾਏਗਾ। ਵਿਧਾਇਕ ਨੇ ਕਿਹਾ ਕਿ ਸਰਕਾਰ ਕਿਸੇ ਵੀ ਗਰੀਬ ਨਾਲ ਧੱਕਾ ਨਹੀਂ ਹੋਣ ਦੇਵੇਗੀ ਅਤੇ ਕਿਸੇ ਦੇ ਰੋਜਗਾਰ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਇਸ ਲਈ ਲੋਕਾਂ ਦੇ ਬੱਚਿਆਂ ਦੀ ਜਾਨਮਾਲ ਦੀ ਰਾਖੀ ਕਰਨਾ, ਟੇ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਵੀ ਸਾਡਾ ਹੱਕ ਹੈ। ਇਸ ਕਰਕੇ ਹਰ ਇਕ ਪਹਿਲੂ ‘ਤੇ ਵਿਚਾਰ ਕਰਨ ਤੋਂ ਬਾਅਦ ਜਲਦੀ ਕੋਈ ਨਾ ਕੋਈ ਫੈਸਲਾ ਲਿਆ ਜਾਏਗਾ। Newsline Express

Related Articles

Leave a Comment