???? ਨਸ਼ਿਆਂ ਦੇ ਮਾਮਲੇ ਵਿੱਚ ਬਰਖਾਸਤ ਏਐਸਆਈ ਇੰਦਰਜੀਤ ਸਿੰਘ ਦਾ ਕਾਰਿੰਦਾ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਕੇਸ ‘ਚ ਕਾਬੂ
???? ਰਾਮਿੰਦਰਪਾਲ ਪ੍ਰਿੰਸ ਚਾਰ ਸਾਲਾਂ ਤੋਂ ਚੱਲ ਰਿਹਾ ਸੀ ਭਗੌੜਾ
ਚੰਡੀਗੜ੍ਹ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ, ਬੁੱਧਵਾਰ ਨੂੰ ਮਿਸ਼ਨ ਕੰਪਾਊਂਡ ਜਲੰਧਰ ਨਿਵਾਸੀ ਇੱਕ ਪ੍ਰਾਈਵੇਟ ਵਿਅਕਤੀ ਰਾਮਿੰਦਰਪਾਲ ਸਿੰਘ ਪ੍ਰਿੰਸ ਨੂੰ ਗ੍ਰਿਫਤਾਰ ਕੀਤਾ, ਜੋ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਇੱਕ ਵਿਜੀਲੈਂਸ ਕੇਸ ਵਿੱਚ ਫਰਾਰ ਸੀ ਅਤੇ ਗ੍ਰਿਫਤਾਰੀ ਤੋਂ ਬਚਦਾ ਆ ਰਿਹਾ ਸੀ। ਉਹ ਨਸ਼ਿਆਂ ਦੇ ਮਾਮਲੇ ਵਿੱਚ ਬਰਖਾਸਤ ਏਐਸਆਈ ਇੰਦਰਜੀਤ ਸਿੰਘ, ਇੰਚਾਰਜ ਸੀਆਈਏ, ਤਰਨਤਾਰਨ ਲਈ ਰਿਸ਼ਵਤ ਦੀ ਰਾਸ਼ੀ ਹਾਸਲ ਕਰਦਾ ਸੀ।
ਅੱਜ ਇੱਥੇ ਇਸ ਸੰਬੰਧੀ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਕੇਸ ਐਫਆਈਆਰ ਨੰਬਰ 01, ਮਿਤੀ 12-02-2015 ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7, 8, 13 (2) ਤਹਿਤ ਬਿਊਰੋ ਦੇ ਫਲਾਇੰਗ ਸਕੁਐਡ -1, ਪੁਲਿਸ ਥਾਣਾ, ਪੰਜਾਬ ਮੋਹਾਲੀ ਵਿਖੇ ਵਿੱਚ ਦਰਜ ਕੀਤਾ ਗਿਆ ਸੀ। ਉਪਰੋਕਤ ਦੋਸ਼ੀ ਰਾਮਿੰਦਰਪਾਲ ਸਿੰਘ ਪ੍ਰਿੰਸ ਨੂੰ ਐਸਏਐਸ ਨਗਰ ਦੀ ਇੱਕ ਅਦਾਲਤ ਨੇ ਮਿਤੀ 04-01-2019 ਨੂੰ ਭਗੌੜਾ ਅਪਰਾਧੀ ਘੋਸ਼ਿਤ ਕਰਾਰ ਦਿੱਤਾ ਸੀ ਅਤੇ ਉਦੋਂ ਤੋਂ ਇਹ ਆਪਣੀ ਗ੍ਰਿਫਤਾਰੀ ਤੋਂ ਬਚ ਰਿਹਾ ਸੀ।
ਹੋਰ ਵੇਰਵੇ ਦਿੰਦੇ ਹੋਏ ਉਨਾਂ ਦੱਸਿਆ ਕਿ ਇਹ ਮੁਕੱਦਮਾ ਮਿਤੀ 11-11-2013 ਨੂੰ ਐਸਏਐਸ ਨਗਰ ਵਿਖੇ ਬਿਊਰੋ ਦੇ ਫਲਾਇੰਗ ਸਕੁਐਡ -1, ਪੁਲਿਸ ਥਾਣਾ, ਪੰਜਾਬ ਵਿਖੇ ਦਰਜ ਐਫਆਈਆਰ ਨੰਬਰ 14, ਵਿੱਚ ਕਥਿਤ ਦੋਸ਼ਾਂ ਦੀ ਗਹਿਨ ਜਾਂਚ ਕਰਨ ਲਈ ਦਰਜ ਵਿਜੀਲੈਂਸ ਜਾਂਚ ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ।
ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਸਟੇਟ ਕੈਮੀਕਲ ਐਗਜ਼ਾਮੀਨਰ ਲੈਬਾਰਟਰੀ, ਖਰੜ, ਐਸਏਐਸ ਨਗਰ ਵਿੱਚ ਪ੍ਰਯੋਗਸ਼ਾਲਾ ਅਟੈਂਡੈਂਟ ਵਜੋਂ ਤਾਇਨਾਤ ਦੋਸ਼ੀ ਜਗਦੀਪ ਸਿੰਘ, ਪਿੰਡ ਸੇਹਾ, ਲੁਧਿਆਣਾ ਜ਼ਿਲ੍ਹਾ, ਨੇ ਖੁਲਾਸਾ ਕੀਤਾ ਹੈ ਕਿ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਇੰਦਰਜੀਤ ਸਿੰਘ, ਇੰਚਾਰਜ, ਸੀਆਈਏ ਤਰਨਤਾਰਨ ਨੇ ਉਸ ਖਿਲਾਫ ਅਤੇ ਉਪਰੋਕਤ ਪ੍ਰਯੋਗਸ਼ਾਲਾ ਵਿੱਚ ਤਾਇਨਾਤ ਪਰਮਿੰਦਰ ਸਿੰਘ, ਵਿਸ਼ਲੇਸ਼ਕ, ਵਿਰੁੱਧ ਐਨਡੀਪੀਐਸ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਉਸ ਕੋਲੋ 10 ਲੱਖ ਰੁਪਏ ਅਤੇ ਪਰਮਿੰਦਰ ਸਿੰਘ, ਵਿਸ਼ਲੇਸ਼ਕ ਤੋਂ 3.50 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਬੁਲਾਰੇ ਨੇ ਅੱਗੇ ਕਿਹਾ ਕਿ ਉਪਰੋਕਤ ਮੁਲਜ਼ਮ ਜਗਦੀਪ ਸਿੰਘ ਨੇ ਅੱਗੇ ਇਹ ਦੱਸਿਆ ਕਿ ਉਪਰੋਕਤ ਮੁਲਜ਼ਮ ਏਐਸਆਈ ਨੇ ਇਹ ਰਿਸ਼ਵਤ ਆਪਣੇ ਦੋ ਨਿੱਜੀ ਵਿਚੋਲਿਆਂ ਰਾਮਿੰਦਰਪਾਲ ਸਿੰਘ ਪ੍ਰਿੰਸ ਅਤੇ ਜਿਲਾ ਕਪੂਰਥਲਾ ਦੇ ਨਵਾਂ ਪਿੰਡ ਗੇਟਵਾਲਾ ਨਿਵਾਸੀ ਪਵਨ ਕੁਮਾਰ ਰਾਹੀਂ ਹਾਸਲ ਕੀਤੀ ਸੀ।
ਉਨ੍ਹਾਂ ਅੱਗੇ ਇਹ ਵੀ ਦੋਸ਼ ਲਾਇਆ ਕਿ ਉਪਰੋਕਤ ਮੁਲਜ਼ਮ ਪਵਨ ਕੁਮਾਰ ਨੇ ਉਕਤ ਦੋਸ਼ੀ ਏਐਸਆਈ ਨੂੰ ਦੇਣ ਲਈ ਉਸ ਤੋਂ 3 ਲੱਖ ਰੁਪਏ ਅਤੇ ਪਰਮਿੰਦਰ ਸਿੰਘ ਤੋਂ 1.50 ਲੱਖ ਰੁਪਏ ਲਏ ਸਨ। ਇਸ ਕੁੱਲ 17 ਲੱਖ ਰੁਪਏ ਦੀ ਰਿਸ਼ਵਤ ਵਿੱਚੋਂ ਰਾਮਿੰਦਰਪਾਲ ਸਿੰਘ ਪ੍ਰਿੰਸ ਨੇ 2 ਲੱਖ ਰੁਪਏ ਹਾਸਲ ਕੀਤੇ ਸਨ। ਇਨ੍ਹਾਂ ਇਲਜ਼ਾਮਾਂ ਦੀ ਜਾਂਚ ਤੋਂ ਬਾਅਦ ਉਪਰੋਕਤ ਤਿੰਨੇ ਮੁਲਜ਼ਮਾਂ ਦੇ ਖਿਲਾਫ ਇਹ ਕੇਸ ਦਰਜ ਕੀਤਾ ਗਿਆ ਸੀ ਜਿਸ ਵਿੱਚ ਮੁਲਜ਼ਮ ਇੰਦਰਜੀਤ ਸਿੰਘ, ਪਵਨ ਕੁਮਾਰ ਅਤੇ ਰਾਮਿੰਦਰਪਾਲ ਸਿੰਘ ਸ਼ਾਮਲ ਹਨ ਜਿਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਕਥਿਤ ਦੋਸ਼ੀਆਂ ਨੂੰ ਐਸਏਐਸ ਨਗਰ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
Newsline Express
???? विजीलैंस द्वारा भ्रष्टाचार मामले में बर्ख़ास्त एएसआई इन्द्रजीत सिंह का साथी गिरफ़्तार
????भगौड़ा रमिन्दरपाल प्रिंस चार सालों से था फ़रार
चंडीगढ़, 26 अप्रैल – न्यूज़लाईन एक्सप्रेस ब्यूरो – पंजाब विजीलैंस ब्यूरो ने राज्य में भ्रष्टाचार के विरुद्ध चल रही मुहिम दौरान आज एक गैर सरकारी व्यक्ति रमिन्दरपाल सिंह प्रिंस, निवासी मिशन कम्पाउंड, जालंधर को गिरफ़्तार किया है, जो पिछले चार सालों से एक पुलिस मुकदमे में भगौड़ा था।
इस सम्बन्धी जानकारी देते हुए विजीलैंस ब्यूरो के प्रवक्ता ने बताया कि इस सम्बन्धी एक एफ.आई.आर. नं. 01 तारीख़ 12- 02- 2015 को भ्रष्टाचार रोकथाम कानून की धाराओं 7,8 13( 2) के अंतर्गत मोहाली में ब्यूरो के फ्लाईंग स्क्वॉड-1 थाना, पंजाब में मुकदमा दर्ज किया गया था। उपरोक्त दोषी को 04- 01- 2019 को एस.ए.एस. नगर अदालत की तरफ से भगौड़ा (पी.ओ.) घोषित किया गया था और तब से वह अपनी गिरफ़्तारी से बचने के लिए फ़रार हो गया था।
विवरण देते हुए विजिलेंस ने आगे बताया कि यह मामला विजीलैंस जांच के आधार पर एस.ए.एस. नगर में ब्यूरो के फ्लाईंग स्क्वॉड-1 थाना, पंजाब में दर्ज एफ. आई. आर. नं: 14, तारीख़ 11- 11- 2013 में कथित दोषों की जांच के हुक्मों के आधार पर दर्ज किया गया था। उन्होंने आगे बताया कि जांच के दौरान स्टेट केमिकल ऐगज़ामीनर लैबारटरी, खरड़, एस.ए.एस. नगर में बतौर लैबारटरी अटेंडेंट तैनात दोषी जगदीप सिंह निवासी गाँव सेहा, ज़िला लुधियाना ने खुलासा किया था कि उस समय सी.आई.ए. स्टाफ तरनतारन में तैनात सहायक सब इंस्पेक्टर (ए.एस.आई.) इन्द्रजीत सिंह ने उससे 10 लाख रुपए रिश्वत और उपरोक्त लैबारटरी में तैनात ऐनालिस्ट परमिन्दर सिंह से 3.50 लाख रुपए की रिश्वत ली थी। उक्त ए.एस.आई. ने दोनों के ख़िलाफ़ एन.एस.पी.एस. का मामला दर्ज करने की धमकी दी थी।
प्रवक्ता ने आगे बताया कि उक्त दोषी जगदीप सिंह ने आगे खुलासा किया कि उक्त दोषी ए.एस.आई ने दो गैर सरकारी व्यक्तियों उक्त रमिन्दरपाल सिंह प्रिंस और पवन कुमार निवासी गाँव नवां पिंड गेटवाला ज़िला कपूरथला के ज़रिये रिश्वत ली थी। उसने आगे दोष लगाया कि उपरोक्त कथित दोषी पवन कुमार ने उससे 3 लाख रुपए और परमिन्दर सिंह से 1.50 लाख रुपए लिए थे और यह रिश्वत की रकम उक्त ए. एस. आई. को दी जानी थी। रिश्वत की इस कुल 17 लाख रुपए रकम में से रमिन्दरपाल सिंह प्रिंस ने 2 लाख रुपए लिए थे। उक्त दोषों की पड़ताल के उपरांत उक्त सभी दोषियों ए.एस.आई इन्द्रजीत सिंह, पवन कुमार और रमिन्दरपाल सिंह के ख़िलाफ़ मामला दर्ज कर लिया गया था। दोषी को गिरफ़्तार कर लिया गया है और उसे एस.ए.एस. नगर में समर्थ अदालत के आगे पेश किया जायेगा। उन्होंने बताया कि इस मामले की आगे वाली जांच जारी है।
Newsline Express