newslineexpres

Home Latest News ???? ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸ਼ਹਿਰ ਤੋਂ ਬਾਅਦ ਪਿੰਡਾਂ ‘ਚ ਪਹੁੰਚੀ ਸ਼ਿਵ ਸੈਨਾ ਹਿੰਦੂਸਤਾਨ ; ਦੇਵੀਗੜ੍ਹ, ਸਮਾਣਾ ਅਤੇ ਬਾਦਸ਼ਾਹਪੁਰ ਖੇਤਰਾਂ ਦੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਕੀਤੀ ਮੁਲਾਕਾਤ ਤੇ ਵੰਡਿਆ ਜ਼ਰੂਰੀ ਰਾਸ਼ਨ

???? ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸ਼ਹਿਰ ਤੋਂ ਬਾਅਦ ਪਿੰਡਾਂ ‘ਚ ਪਹੁੰਚੀ ਸ਼ਿਵ ਸੈਨਾ ਹਿੰਦੂਸਤਾਨ ; ਦੇਵੀਗੜ੍ਹ, ਸਮਾਣਾ ਅਤੇ ਬਾਦਸ਼ਾਹਪੁਰ ਖੇਤਰਾਂ ਦੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਕੀਤੀ ਮੁਲਾਕਾਤ ਤੇ ਵੰਡਿਆ ਜ਼ਰੂਰੀ ਰਾਸ਼ਨ

by Newslineexpres@1
ਸਮਾਣਾ ਦੇ ਨੇੜੇ ਬਾਦਸ਼ਾਹਪੁਰ ਇਲਾਕੇ ਵਿੱਚ ਟਰੈਕਟਰ ਉਤੇ ਬੈਠ ਕੇ ਡੂੰਘੇ ਪਾਣੀ ਵਿਚੋਂ ਲੰਘਦੇ ਸ਼ਿਵ ਸੈਨਾ ਹਿੰਦੂਸਤਾਨ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ, ਰਾਜਿੰਦਰ ਪਾਲ ਸਿੰਘ ਅਤੇ ਹੋਰ

???? ਸ਼ਿਵ ਸੈਨਾ ਹਿੰਦੂਸਤਾਨ ਦੇ ਆਗੂਆਂ ਨੇ ਦੇਵੀਗੜ੍ਹ, ਸਮਾਣਾ ਅਤੇ ਬਾਦਸ਼ਾਹਪੁਰ ਦੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਕੀਤੀ ਮੁਲਾਕਾਤ ਤੇ ਵੰਡਿਆ ਜ਼ਰੂਰੀ ਰਾਸ਼ਨ

???? ਹੜ੍ਹ ਪ੍ਰਭਾਵਿਤ ਸ਼ਹਿਰੀ ਅਤੇ ਪੇਂਡੂ ਲੋਕਾਂ ਨੂੰ ਪੂਰਾ ਮੁਆਵਜ਼ਾ ਦੇਵੇ ਸਰਕਾਰ : ਪਵਨ ਗੁਪਤਾ

ਦੇਵੀਗੜ੍ਹ/ਪਟਿਆਲਾ, 15 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਬੇਸ਼ੱਕ ਪਟਿਆਲਾ ਦੇ ਅੰਦਰੂਨੀ ਇਲਾਕਿਆਂ ਵਿੱਚ ਹੜ੍ਹ ਤੋਂ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ, ਪ੍ਰੰਤੂ ਪਟਿਆਲਾ ਸ਼ਹਿਰ ਦੇ ਬਾਹਰੀ ਤੇ ਪਟਿਆਲਾ ਜਿਲ੍ਹੇ ਦੇ ਕਈ ਖੇਤਰਾਂ ਵਿੱਚ ਅਜੇ ਵੀ ਲੋਕ ਹੜ੍ਹ ਦੇ ਪਾਣੀ ਦੀ ਮਾਰ ਝੇਲ ਰਹੇ ਹਨ।
ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਦੇ ਐਲਾਨ ਅਨੁਸਾਰ ਪਟਿਆਲਾ ਸ਼ਹਿਰ ‘ਚ ਹੜ੍ਹਾਂ ਦਾ ਕਹਿਰ ਸ਼ਾਂਤ ਹੋਣ ਤੋਂ ਬਾਅਦ ਜਿਲ੍ਹੇ ਦੇ ਹਲਕਾ ਦੇਵੀਗੜ੍ਹ ਦੇ ਨਾਲ ਲੱਗਦੇ ਪਿੰਡਾਂ ਦਾ ਮੁੜ ਦੌਰਾ ਕੀਤਾ ਗਿਆ ਅਤੇ ਟਰੈਕਟਰ ਉਤੇ ਬੈਠ ਕੇ ਬਾਦਸ਼ਾਹਪੁਰ ਇਲਾਕੇ ਵਿੱਚੋਂ ਲੰਘ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਲਿਆ। ਇਸਦੇ ਨਾਲ ਹੀ ਇਨ੍ਹਾਂ ਖੇਤਰਾਂ ਵਿੱਚ ਤੇ ਸਮਾਣਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਸਹਾਇਤਾ ਪਹੁੰਚਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸ਼ਿਵ ਸੈਨਾ ਹਿੰਦੂਸਤਾਨ ਪਹਿਲੇ ਹੀ ਦਿਨ ਤੋਂ ਲੋਕਾਂ ਨੂੰ ਰਾਹਤ ਪੁੱਜਦਾ ਕਰਨ ਲਈ ਸਰਗਰਮ ਰਹੀ ਹੈ।
ਹੁਣ, ਸ਼ਿਵ ਸੈਨਾ ਹਿੰਦੂਸਤਾਨ ਦੇ ਆਗੂਆਂ ਨੇ ਪਹਿਲਾਂ ਦੇਵੀਗੜ੍ਹ ਨੇੜੇ ਪਿੰਡਾਂ ਦਾ ਦੌਰਾ ਕੀਤਾ ਅਤੇ ਉਸਤੋਂ ਬਾਅਦ ਸਮਾਣਾ ਨੇੜੇ ਹੜ੍ਹ ਪ੍ਰਭਾਵਿਤ ਬਾਦਸ਼ਾਹਪੁਰ ਦੇ ਕੁਝ ਪਿੰਡਾਂ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੀ ਸਮਾਣਾ ਸ਼ਾਖਾ ਦੇ ਪ੍ਰਮੁੱਖ ਆਗੂਆਂ ਅਤੇ ਪਟਿਆਲਾ ਦੇ ਸੀਨੀਅਰ ਆਗੂਆਂ ਦੀ ਟੀਮ ਨੇ ਇਕੱਠੇ ਹੋ ਕੇ ਰੋਟੀਆਂ, ਅਚਾਰ, ਦਵਾਈਆਂ, ਪਾਣੀ ਦੀਆਂ ਬੋਤਲਾਂ, ਮੱਛਰ ਭਜਾਉਣ ਵਾਲੀ ਦਵਾਈ, ਟਿਊਬਾਂ ਅਤੇ ਸੁੱਕਾ ਰਾਸ਼ਨ ਵੰਡਿਆ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਦੀ ਅਗਵਾਈ ਵਿੱਚ ਇਹ ਆਗੂ ਡੂੰਘੇ ਪਾਣੀ ਦੇ ਵਿਚਕਾਰ ਟਰੈਕਟਰ ਟਰਾਲੀ ਦੀ ਮਦਦ ਨਾਲ ਪਿੰਡਾਂ ਦੇ ਆਮ ਲੋਕਾਂ ਵਿੱਚ ਸਮਾਨ ਵੰਡਣ ਲਈ ਪਹੁੰਚੇ। ਇਨ੍ਹਾਂ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ, ਖਾਸ ਕਰਕੇ ਮਹਿਲਾ ਆਗੂ ਸ੍ਰੀਮਤੀ ਸਵਰਾਜ ਘੁੰਮਣ, ਰਾਜਿੰਦਰ ਪਾਲ ਸਿੰਘ ਆਨੰਦ ਰਿਟਾਇਰਡ ਡੀ.ਐਸ.ਪੀ ਪੰਜਾਬ ਪੁਲਿਸ ਅਤੇ ਸੀਨੀਅਰ ਮੀਤ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਅਮਰਜੀਤ ਬੰਟੀ ਪੰਜਾਬ ਵੀ ਸਨ। ਉਕਤ ਤੋਂ ਇਲਾਵਾ ਇੰਚਾਰਜ ਹਿੰਦੁਸਤਾਨ ਯੁਵਾ ਸੈਨਾ, ਰਵਿੰਦਰ ਸਿੰਗਲਾ ਉਪ ਪ੍ਰਧਾਨ ਪੰਜਾਬ, ਭਾਰਤੀ ਫੌਜ ਦੇ ਰਿਟਾਇਰਡ ਮੇਜਰ ਅਜੀਤ ਸਿੰਘ ਮਾਹਲ, ਭੋਲਾ ਸ਼ਰਮਾ ਉਪ ਪ੍ਰਧਾਨ ਪਟਿਆਲਾ ਅਤੇ ਸ਼ਿਵ ਸੈਨਾ ਹਿੰਦੁਸਤਾਨ ਸਮਾਣਾ ਸ਼ਾਖਾ ਤੋਂ ਦੀਪਕ ਵਸ਼ਿਸ਼ਟ ਸੀਨੀਅਰ ਆਗੂ, ਹਰਪ੍ਰੀਤ ਸ਼ਰਮਾ ਜਿਲ੍ਹਾ ਮੀਤ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਪਟਿਆਲਾ, ਗੇਸ਼ੀ ਅਰੋੜਾ, ਹਰਪ੍ਰੀਤ ਸ਼ਰਮਾ, ਸ਼ਾਂਤੀ ਟੇਕੇਜਾ, ਜੋਨੀ, ਮੋਨੂੰ, ਡਾ. ਸੰਜਮ ਆਦਿ ਆਗੂ ਤੇ ਵਰਕਰ ਵੀ ਮੌਜੂਦ ਰਹੇ।
ਸ਼ਿਵ ਸੈਨਾ ਹਿੰਦੁਸਤਾਨ ਦੀ ਸਮਾਣਾ ਇਕਾਈ ਨੇ ਵੀ ਰਾਸ਼ਨ ਆਦਿ ਦਾ ਪ੍ਰਬੰਧ ਕੀਤਾ।ਸ਼ਿਵ ਸੈਨਾ ਹਿੰਦੁਸਤਾਨ ਦੀ ਇਹ ਸਹਾਇਤਾ ਟੀਮ ਜਦੋਂ ਹੜ੍ਹ ਪ੍ਰਭਾਵਿਤ ਪਿੰਡ ਬਾਦਸ਼ਾਹਪੁਰ ਵਿਖੇ ਸਮੱਗਰੀ ਲੈ ਕੇ ਪਹੁੰਚੀ ਤਾਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਆਏ ਹੜ੍ਹਾਂ ਕਾਰਨ ਜਿੱਥੇ ਘਰਾਂ ਅਤੇ ਖੇਤਾਂ ਵਿੱਚ ਪਾਣੀ ਵੜ ਗਿਆ ਹੈ, ਉੱਥੇ ਹੀ ਫਸਲਾਂ ਤਬਾਹ ਹੋ ਗਈਆਂ ਹਨ, ਬਿਜਲੀ, ਪਾਣੀ ਦੀ ਸਪਲਾਈ ਨਹੀਂ ਹੈ। ਉਨ੍ਹਾਂ ਸ਼ਿਵ ਸੈਨਾ ਹਿੰਦੁਸਤਾਨ ਦੀ ਮਦਦ ਟੀਮ ਦਾ ਹੜ੍ਹ ਪ੍ਰਭਾਵਿਤ ਪਿੰਡ ਵਿੱਚ ਪੁੱਜਣ ’ਤੇ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪਹਿਲੀ ਵਾਰ ਸ਼ਹਿਰ ਵਿੱਚੋਂ ਕੋਈ ਸੰਸਥਾ ਉਨ੍ਹਾਂ ਦੀ ਮਦਦ ਲਈ ਆਈ ਹੈ।
ਹੜ੍ਹ ਪ੍ਰਭਾਵਿਤ ਕਈ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਕੋਲ ਕਾਫੀ ਰਾਸ਼ਨ ਹੈ, ਪਰ ਰਸੋਈ ਗੈਸ ਖਤਮ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਸਪਲਾਈ ਨਹੀਂ ਮਿਲ ਰਹੀ ਹੈ।
ਪਵਨ ਗੁਪਤਾ ਨੇ ਵੀ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਸੂਚਨਾ ‘ਤੇ ਬਾਦਸ਼ਾਹਪੁਰ ਦੇ ਹੜ੍ਹ ਦੇ ਪਾਣੀ ਨਾਲ ਘਿਰੇ ਗਰਿੱਡ ਦਾ ਨਿਰੀਖਣ ਕੀਤਾ। ਉਥੇ ਮੌਜੂਦ ਬਿਜਲੀ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਸਬੰਧਤ ਪਿੰਡ ਵਿੱਚ ਹੋਰ ਥਾਵਾਂ ਤੋਂ ਬਿਜਲੀ ਦਾ ਪ੍ਰਬੰਧ ਕੀਤਾ ਗਿਆ ਹੈ। ਮੌਕੇ ਉਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਇਸ ਪਾਵਰ ਗਰਿੱਡ ਵਿੱਚੋਂ ਪਾਣੀ ਕੱਢਣ ਲਈ ਸਰਕਾਰ ਵੱਲੋਂ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ, ਸਗੋਂ ਪਿੰਡ ਵਾਸੀਆਂ ਵੱਲੋਂ ਆਪਣੇ ਤੌਰ ‘ਤੇ ਸਥਾਨਕ ਪੱਧਰ ‘ਤੇ ਪੂਰੀ ਮਿਹਨਤ ਅਤੇ ਯਤਨ ਕੀਤੇ ਜਾ ਰਹੇ ਹਨ। ਇਸ ਕਾਰਨ ਲੋਕਾਂ ਵਿੱਚ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਪ੍ਰਤੀ ਭਾਰੀ ਰੋਸ ਹੈ।
ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਇਸ ਦੀ ਸਾਰੀ ਮਸ਼ੀਨਰੀ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਨੁਕਸਾਨ ਦਾ ਵੇਰਵਾ ਜਲਦੀ ਤੋਂ ਜਲਦੀ ਤਿਆਰ ਕਰਕੇ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਨੂੰ 100% ਮੁਆਵਜ਼ਾ ਦਿੱਤਾ ਜਾਵੇ। Newsline Express

Related Articles

Leave a Comment