???? ਮੋਟਾਪੇ ਨਾਲ ਸਬੰਧਤ ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਹੈ ਮੈਟਾਬੋਲਿਕ ਸਰਜਰੀ
???? ਮੈਟਾਬੋਲਿਕ ਸਰਜਰੀ ਨੇ ਮੋਟਾਪੇ ਨਾਲ ਸਬੰਧਤ ਸ਼ੂਗਰ ਦੇ ਮਰੀਜ਼ਾਂ ਨੂੰ ਦਿੱਤੀ ਨਵੀਂ ਜ਼ਿੰਦਗੀ: ਡਾ. ਅਮਿਤ ਗਰਗ
???? ਸਰਜਰੀ ਤੋਂ ਬਾਅਦ ਮਰੀਜ਼ ਦੀਆਂ ਗੰਭੀਰ ਬਿਮਾਰੀਆਂ ਹਾਈਪਰਟੈਨਸ਼ਨ, ਸਲੀਪ ਐਪਨੀਆ, ਕੋਲੈਸਟਰੋਲ ਆਦਿ ਦਾ ਹੋਇਆ ਹੱਲ
sਪਟਿਆਲਾ, 6 ਮਾਰਚ – ਰਮਨ ਰਜਵੰਤ, ਅਸ਼ੋਕ ਵਰਮਾ / ਨਿਊਜ਼ਲਾਈਨ ਐਕਸਪ੍ਰੈਸ – ਫੋਰਟਿਸ ਹਸਪਤਾਲ, ਮੋਹਾਲੀ ਦੇ ਬੇਰੀਏਟ੍ਰਿਕ ਸਰਜਰੀ ਵਿਭਾਗ ਨੇ ਮੈਟਾਬੋਲਿਕ ਸਰਜਰੀ ਰਾਹੀਂ ਬਹੁਤ ਸਾਰੇ ਅਜਿਹੇ ਮਰੀਜ਼ਾਂ ਨੂੰ ਨਵੀਂ ਜਿੰਦਗੀ ਪ੍ਰਦਾਨ ਕੀਤੀ ਹੈ, ਜਿਹੜੇ ਕਿ ਗੰਭੀਰ ਮੋਟਾਪੇ (100 ਕਿਲੋ ਤੋਂ ਵੱਧ ਭਾਰ) ਤੋਂ ਪੀੜਤ ਸਨ ਅਤੇ ਮੋਟਾਪੇ ਨਾਲ ਸਬੰਧਤ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜ੍ਹਿਤ ਸਨ। ਇਸ ਸਰਜਰੀ ਨੂੰ ਬੈਰੀਏਟ੍ਰਿਕ ਜਾਂ ਭਾਰ ਘਟਾਉਣ ਦੀ ਸਰਜਰੀ ਕਿਹਾ ਜਾਂਦਾ ਹੈ।
105 ਕਿਲੋਗ੍ਰਾਮ ਭਾਰ ਵਾਲੀ 50 ਸਾਲਾ ਇੱਕ ਔਰਤ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟਰੋਲ, ਗਠੀਏ ਅਤੇ ਸਲੀਪ ਐਪਨੀਆ ਤੋਂ ਪੀੜਤ ਸੀ ਅਤੇ ਉਸ ਨੂੰ ਵਾਰ-ਵਾਰ ਪਿਸ਼ਾਬ ਆਉਣਾ, ਸੁਸਤੀ ਅਤੇ ਆਮ ਬੇਚੈਨੀ ਵੀ ਆ ਰਹੀ ਸੀ। ਉਸਦੀ ਸਿਹਤ ਦੀ ਹਾਲਤ ਵਿਗੜਦੀ ਜਾ ਰਹੀ ਸੀ ਪਰ ਕਿਸੇ ਵੀ ਡਾਕਟਰ ਦੀ ਦਵਾਈ ਕੰਮ ਨਹੀਂ ਕਰ ਰਹੀ ਸੀ। ਅਖੀਰ ਉਸ ਨੇ ਫੋਰਟਿਸ ਹਸਪਤਾਲ, ਮੋਹਾਲੀ ਵਿੱਚ ਬੈਰੀਏਟ੍ਰਿਕ ਸਰਜਰੀ ਦੇ ਕੰਸਲਟੈਂਟ ਡਾ. ਅਮਿਤ ਗਰਗ ਨਾਲ ਸੰਪਰਕ ਕੀਤਾ। ਡਾ. ਗਰਗ ਨੇ ਮਰੀਜ਼ ਦੀ ਡਾਕਟਰੀ ਜਾਂਚ ਕੀਤੀ ਅਤੇ ਜਾਂਚ ਤੋਂ ਬਾਅਦ ਮੈਟਾਬੋਲਿਕ ਸਰਜਰੀ ਨੂੰ ਇਲਾਜ ਲਈ ਢੁਕਵਾਂ ਹੱਲ ਦੱਸਿਆ।
ਮੈਟਾਬੋਲਿਕ ਸਰਜਰੀ, ਜਿਸ ਨੂੰ ਬੈਰੀਏਟ੍ਰਿਕ ਜਾਂ ਭਾਰ ਘਟਾਉਣ ਦੀ ਸਰਜਰੀ ਵੀ ਕਿਹਾ ਜਾਂਦਾ ਹੈ, ਵਿੱਚ ਮੋਟਾਪੇ ਨਾਲ ਸਬੰਧਤ ਮੈਟਾਬੋਲਿਕ ਵਿਕਾਰਾਂ ਵਾਲੇ ਮਰੀਜ਼ਾਂ ਵਿੱਚ ਭਾਰ ਘਟਾਉਣ ਵਿੱਚ ਸਹਾਇਤਾ ਕਰਨ ਲਈ ਪੇਟ, ਅੰਤੜੀਆਂ, ਜਾਂ ਦੋਵਾਂ ਦੀ ਸਰਜੀਕਲ ਅਲਟ੍ਰੇਸ਼ਨ ਸ਼ਾਮਿਲ ਹੁੰਦੀ ਹੈ।
ਮਰੀਜ਼ ਦੀ ਮੈਟਾਬੋਲਿਕ ਸਰਜਰੀ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਨਾਰਮਲ ਹੋ ਗਿਆ। ਉਨ੍ਹਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ ਅਤੇ ਉਨ੍ਹਾਂ ਨੂੰ ਫੋਰਟਿਸ ਮੋਹਾਲੀ ਤੋਂ ਛੁੱਟੀ ਦੇ ਦਿੱਤੀ ਗਈ। ਮਰੀਜ਼ ਦੀਆਂ ਗੰਭੀਰ ਬਿਮਾਰੀਆਂ ਵੀ ਠੀਕ ਹੋ ਗਈਆਂ ਅਤੇ ਉਨ੍ਹਾਂ ਦੀਆਂ ਦਵਾਈਆਂ ਵੀ ਹੁਣ ਬੰਦ ਹਨ।
ਇੱਕ ਹੋਰ ਮਾਮਲੇ ਵਿੱਚ, 170 ਕਿਲੋਗ੍ਰਾਮ ਭਾਰ ਵਾਲੇ ਇੱਕ ਮਰੀਜ਼ ਦੀ ਕੁਝ ਸਾਲ ਪਹਿਲਾਂ ਦਿਲ ਦੀ ਬਾਈਪਾਸ ਸਰਜਰੀ ਹੋਈ ਸੀ। ਉਹ ਨਿਯੰਤਰਿਤ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਸਲੀਪ ਐਪਨੀਆ ਤੋਂ ਪੀੜਤ ਸੀ। ਮਰੀਜ਼ ਨੇ ਫੋਰਟਿਸ ਮੋਹਾਲੀ ਵਿੱਚ ਡਾ. ਗਰਗ ਨਾਲ ਸੰਪਰਕ ਕੀਤਾ ਅਤੇ ਬਾਅਦ ਵਿੱਚ ਮੈਟਾਬੋਲਿਕ ਸਰਜਰੀ ਕਰਵਾਈ। ਸਰਜਰੀ ਤੋਂ ਬਾਅਦ, ਮਰੀਜ਼ ਦਾ ਇਨਸੁਲਿਨ ਬੰਦ ਕਰ ਦਿੱਤਾ ਗਿਆ ਸੀ ਅਤੇ ਸਮੇਂ ਦੇ ਨਾਲ, ਉਨ੍ਹਾਂ ਦੀ ਮੋਟਾਪੇ ਨਾਲ ਸਬੰਧਿਤ ਸ਼ੂਗਰ ਦਾ ਹੱਲ ਹੋ ਗਿਆ ਅਤੇ ਆਪਣਾ ਸਫਲ ਇਲਾਜ ਕਰਵਾ ਕੇ ਉਹ ਵਧੀਆ ਜ਼ਿੰਦਗੀ ਜਿਊਣ ਦਾ ਸਪਨਾ ਪੂਰਾ ਕਰ ਰਹੇ ਹਨ।
ਮਰੀਜ਼ਾਂ ਦੇ ਸਫਲ ਤੇ ਵਧੀਆ ਇਲਾਜ਼ ਉਪਲਬਧ ਕਰਾਉਣ ਅਤੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਦੇ ਉਦੇਸ਼ ਨਾਲ ਅੱਜ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਕਾਬਿਲ ਡਾਕਟਰ ਅਮਿਤ ਗਰਗ ਨੇ ਪਟਿਆਲਾ ਦੇ ਇੱਕ ਹੋਟਲ ਵਿਚ ਪ੍ਰੈੱਸ ਕਾਨਫਰੰਸ ਕੀਤੀ।
ਮਾਮਲਿਆਂ ‘ਤੇ ਚਰਚਾ ਕਰਦੇ ਹੋਏ, ਡਾ. ਗਰਗ ਨੇ ਬਹੁਤ ਵਧੀਆ ਤੇ ਬਹੁਮੁੱਲੀ ਜਾਣਕਾਰੀ ਦਿੰਦਿਆਂ ਕਿਹਾ, ‘‘ਕਈ ਡਾਇਬਟੀਜ਼ ਐਸੋਸੀਏਸ਼ਨਾਂ (ਅਮਰੀਕਨ ਡਾਇਬੀਟੀਜ਼ ਐਸੋਸੀਏਸ਼ਨ, ਇੰਟਰਨੈਸ਼ਨਲ ਡਾਇਬੀਟੀਜ਼ ਫੈਡਰੇਸ਼ਨ, ਡਾਇਬੀਟੀਜ਼ ਯੂਕੇ) ਦੇ ਹਾਲ ਹੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਟਾਈਪ 2 ਡਾਇਬਟੀਜ਼ ਵਾਲੇ ਅਤੇ ਉਸਦੇ ਬਿਨਾਂ ਦੋਵੇਂ ਪ੍ਰਕਾਰ ਦੇ ਮਰੀਜ਼ਾਂ ਲਈ ਮੈਟਾਬੋਲਿਕ ਸਰਜਰੀ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਹ 37.5 ਕੇਜੀ/ਐਮ2 ਤੋਂ ਵੱਧ ਬੀਐਮਆਈ ਵਾਲੇ ਮਰੀਜ਼ਾਂ ਨੂੰ ਲਾਭ ਪਹੁੰਚਾਉਂਦਾ ਹੈ। ਇਸਦਾ ਉਦੇਸ਼ ਇਸ ਨੂੰ ਇੱਕ ਆਮ ਬਲੱਡ ਸ਼ੂਗਰ ਦੇ ਪੱਧਰ ਵਜੋਂ ਪਰਿਭਾਸ਼ਿਤ ਕਰਨਾ ਹੈ। ਮਰੀਜ਼ਾਂ ਨੂੰ ਸ਼ੂਗਰ ਦੀ ਦਵਾਈ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਹੈ।”
ਮੈਟਾਬੋਲਿਕ ਸਰਜਰੀ ਦੇ ਫਾਇਦਿਆਂ ‘ਤੇ ਡਾ. ਗਰਗ ਨੇ ਕਿਹਾ, ‘‘ਇਹ ਕੈਲੋਰੀ ਪਾਬੰਦੀ, ਹਾਰਮੋਨਲ ਬਦਲਾਅ ਜਿਵੇਂ ਕਿ ਘਰੇਲਿਨ ਵਿੱਚ ਕਮੀ, ਜੀਐਲਪੀ 1 ਅਤੇ ਪੇਪਟਾਇਡ ਵਾਈਵਾਈ ਵਿੱਚ ਵਾਧਾ ਕਰਕੇ ਟਾਈਪ 2 ਡਾਇਬਟੀਜ਼ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਇਹ ਮਰੀਜ਼ ਨੂੰ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ, ਗਠੀਏ ਅਤੇ ਕੈਂਸਰ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਮੈਟਾਬੋਲਿਕ ਸਰਜਰੀ ਗੈਰ-ਮੋਟਾਪੇ ਵਾਲੇ ਟਾਈਪ 2 ਸ਼ੂਗਰ ਦੇ ਮਰੀਜ਼ਾਂ ਲਈ ਵੀ ਲਾਭਦਾਇਕ ਹੈ। ਸਲੀਵ ਗੈਸਟਰੋਕਟੋਮੀ ਦੇ ਨਾਲ ਲੂਪ ਡੂਓਡੇਨੋਜੇਜੁਨਲ ਬਾਈਪਾਸ ਅਤੇ ਸਲੀਵ ਗੈਸਟਰੋਕਟੋਮੀ ਦੇ ਨਾਲ ਪ੍ਰੌਕਸੀਮਲ ਜੇਜੁਨਲ ਬਾਈਪਾਸ ਡਾਇਬੀਟੀਜ਼ ਦੇ ਇਲਾਜ ਲਈ ਨਵੀਂ ਮੈਟਾਬੋਲਿਕ ਸਰਜਰੀ ਦੀਆਂ ਪ੍ਰਕਿਰਿਆਵਾਂ ਹਨ।”
ਡਾ. ਗਰਗ ਨੇ ਅੱਗੇ ਦੱਸਿਆ ਕਿ ਸਾਰੀਆਂ ਸਰਜਰੀਆਂ ਲੈਪਰੋਸਕੋਪਿਕ ਤਰੀਕੇ ਨਾਲ ਕੀਤੀਆਂ ਜਾਂਦੀਆਂ ਹਨ, ਜਿਸਦਾ ਮਤਲਬ ਹੈ ਕਿ ਉਨ੍ਹਾਂ ਵਿੱਚ ਕਈ ਛੋਟੇ ਚੀਰੇ ਲਗਾਏ ਜਾਂਦੇ ਹਨ ਜੋ ਕਿ ਸਿਰਫ ਕੁੱਝ ਟਾਂਕਿਆਂ ਨਾਲ ਬੰਦ ਹੋ ਜਾਂਦੇ ਹਨ, ਜਿਸ ਨਾਲ ਮਰੀਜ਼ਾਂ ਦੀ ਜਟਿਲਤਾ ਘੱਟ ਹੁੰਦੀ ਹੈ ਅਤੇ ਉਹ ਜਲਦੀ ਠੀਕ ਹੋ ਜਾਂਦੇ ਹਨ।
ਟਾਈਪ 2 ਡਾਇਬਟੀਜ਼ ਦੇ ਇਲਾਜ ਦੀ ਰਵਾਇਤੀ ਪਹਿਲੀ ਲਾਈਨ ‘ਤੇ, ਡਾ. ਗਰਗ ਨੇ ਕਿਹਾ, ‘‘ਭਾਰ ਘਟਾਉਣਾ, ਸਿਹਤਮੰਦ ਖੁਰਾਕ, ਨਿਯਮਤ ਕਸਰਤ ਅਤੇ ਦਵਾਈਆਂ ਪੈਨਕ੍ਰੀਅਸ ਨੂੰ ਵਧੇਰੇ ਇਨਸੁਲਿਨ ਪੈਦਾ ਕਰਨ ਵਿੱਚ ਮਦਦ ਕਰਦੀਆਂ ਹਨ ਜਾਂ ਸਰੀਰ ਨੂੰ ਪੈਦਾ ਹੋਣ ਵਾਲੀ ਇਨਸੁਲਿਨ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਵਿੱਚ ਮਦਦ ਕਰਦੀ ਹੈ। ਜੇ ਇਹ ਦਵਾਈਆਂ ਕੰਮ ਨਹੀਂ ਕਰਦੀਆਂ, ਤਾਂ ਵਿਅਕਤੀ ਨੂੰ ਇਨਸੁਲਿਨ ਲੈਣ ਦੀ ਜ਼ਰੂਰਤ ਹੁੰਦੀ ਹੈ। ਸ਼ੂਗਰ ਦੇ ਚੰਗੇ ਨਿਯੰਤਰਣ ਦੇ ਬਾਵਜੂਦ, ਕੁੱਝ ਮਰੀਜ਼ ਹਾਲੇ ਵੀ ਕਾਰਡੀਓਵੈਸਕੁਲਰ ਪੇਚੀਦਗੀਆਂ, ਡਾਇਬਟਿਕ ਫੁੱਟ, ਨਿਊਰੋਪੈਥੀ ਅਤੇ ਨੈਫਰੋਪੈਥੀ, ਰੈਟੀਨੋਪੈਥੀ ਅਤੇ ਹੋਰ ਪੇਚੀਦਗੀਆਂ ਵਿਕਸਿਤ ਕਰਦੇ ਹਨ।’’
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਡਾਕਟਰ ਅਮਿਤ ਗਰਗ ਨੇ ਕਈ ਜ਼ਰੂਰੀ ਜਾਣਕਾਰੀਆਂ ਦਿੱਤੀਆਂ, ਜਿਨ੍ਹਾਂ ਵਿੱਚ ਇਲਾਜ਼ ਉਤੇ ਹੋਣ ਵਾਲੇ ਖਰਚੇ, ਸਮਾਂ, ਬੀਮਾ, ਟੈਸਟ ਆਦਿ ਦੀ ਜਾਣਕਾਰੀ ਵੀ ਡਾਕਟਰ ਅਮਿਤ ਗਰਗ ਨੇ ਦਿੱਤੀ।
Newsline Express