-29 ਜੁਲਾਈ ਨੂੰ ਪਟਿਆਲਾ ਵਿਖੇ ਹੋਣ ਜਾ ਰਹੀ ‘ਮਹਾਂ ਰੈਲੀ’ ਵਿਚ ਪਹੁੰਚਣ ਲਈ ਤਿਆਰੀਆਂ ਮੁਕੰਮਲ
-ਪੂਰੇ ਪੰਜਾਬ ਤੋਂ ਲੱਖਾਂ ਦੀ ਗਿਣਤੀ ‘ਚ ਪਹੁੰਚਣਗੇ ਵੱਖ-ਵੱਖ ਜੱਥੇਬੰਦੀਆਂ ਦੇ ਆਗੂ
ਪਟਿਆਲਾ, 28 ਜੁਲਾਈ – ਸੁਨੀਤਾ ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਸਰਕਾਰ ਵੱਲੋਂ ਦਿੱਤੇ ਗਏ 6ਵੇਂ ਪੇਅ-ਕਮਿਸ਼ਨ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਸਾਂਝੇ ਮੁਲਾਜ਼ਮਾਂ ਵਲੋਂ ਪਟਿਆਲਾ ਵਿਖੇ ਕੀਤੀ ਜਾ ਰਹੀ ਹੱਲਾ ਬੋਲ ਮਹਾਂ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਕਰਮਚਾਰੀਆਂ ਵਿੱਚ ਪਟਿਆਲਾ ਹੱਲਾ ਬੋਲ ਰੈਲੀ ਲਈ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਰਮਚਾਰੀ ਕਰੋ ਜਾਂ ਮਰੋਂ ਦੇ ਨਾਅਰੇ ਅਧੀਨ ਕਾਰਾਂ ਅਤੇ ਬੱਸਾਂ ਦੇ ਕਾਫ਼ਲੇ ਦੇ ਨਾਲ ਪੂਰੇ ਪੰਜਾਬ ਤੋਂ ਪਟਿਆਲਾ ਪਹੁੰਚਣਗੇ। ਸਮੂਹ ਮਨਿਸਟੀਰੀਅਲ ਸਟਾਫ਼ 29 ਜੁਲਾਈ 2021 ਨੂੰ ਸਮੂਹਿਕ ਛੁੱਟੀ `ਤੇ ਹੋ ਕੇ ਪਟਿਆਲਾ ਦੇ ਸਰਹਿੰਦ ਰੋਡ ਵਿਖੇ ਸਥਿਤ ਦਾਣਾ ਮੰਡੀ ਵਿਖੇ ਪਹੁੰਚਣਗੇ।