????ਭਾਰਤ ਤੇ ਇੰਗਲੈਂਡ ਵਿਚਾਲੇ ਖੇਡਿਆ ਜਾਣ ਵਾਲਾ ਪੰਜਵਾਂ ਤੇ ਸੀਰੀਜ਼ ਦਾ ਆਖ਼ਮੈਚ ਟੈਸਟ ਮੈਚ ਕਰੋਨਾ ਕਾਰਨ ਰੱਦ..
???? ਬਾਅਦ ‘ਚ ਖੇਡਿਆ ਜਾ ਸਕਦਾ ਹੈ ਪੰਜਵਾਂ ਟੈਸਟ.. ਭਾਰਤ ਤੇ ਇੰਗਲੈਂਡ ਵਿਚਾਲੇ ਖੇਡਿਆ ਜਾਣ ਵਾਲਾ ਪੰਜਵਾਂ ਤੇ ਸੀਰੀਜ਼ ਦਾ ਆਖ਼ਰੀ ਟੈਸਟ ਮੈਚ ਰੱਦ ਕਰ ਦਿੱਤਾ ਗਿਆ ਹੈ। ਈ. ਸੀ. ਬੀ. (ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ) ਨੇ ਇਕ ਬਿਆਨ 'ਚ ਕਿਹਾ, ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਨਾਲ ਚਲ ਰਹੀ ਗੱਲਬਾਤ ਦੇ ਬਾਅਦ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਪੁਸ਼ਟੀ ਕਰ ਸਕਦਾ ਹੈ ਕਿ ਇੰਗਲੈਂਡ ਤੇ ਭਾਰਤ ਦੀਆਂ ਪੁਰਸ਼ ਟੀਮਾਂ ਵਿਚਾਲੇ ਏਮੀਰੇਟਸ ਓਲਡ ਟਰੈਫ਼ਰਡ 'ਚ ਅੱਜ ਤੋਂ ਸ਼ੁਰੂ ਹੋਣ ਵਾਲਾ ਪੰਜਵਾਂ ਟੈਸਟ ਮੈਚ ਰੱਦ ਕਰ ਦਿੱਤਾ ਗਿਆ। ਕੈਂਪ ਦੇ ਅੰਦਰ ਕੋਵਿਡ-19 ਮਾਮਲਿਆਂ ਦੀ ਗਿਣਤੀ 'ਚ ਵਾਧੇ ਕਾਰਨ ਭਾਰਤੀ ਟੀਮ ਮੈਦਾਨ 'ਤੇ ਉਤਰਨ 'ਚ ਅਸਮਰਥ ਹੈ ਜਦਕਿ ਹੁਣ ਅਜਿਹੀਆਂ ਰਿਪੋਰਟਾਂ ਆਈਆਂ ਹਨ ਜਿਸ 'ਚ ਕਿਹਾ ਗਿਆ ਹੈ ਪੰਜਵਾਂ ਟੈਸਟ ਬਾਅਦ 'ਚ ਖੇਡਿਆ ਜਾਵੇਗਾ। ਭਾਰਤ ਨੇ ਪੰਜ ਮੈਚਾਂ ਦੀ ਸੀਰੀਜ਼ 'ਚ 2-1 ਨਾਲ ਬੜ੍ਹਤ ਬਣਾਈ ਹੋਈ ਹੈ। ਅਜਿਹੇ 'ਚ ਪੰਜਵਾਂ ਮੈਚ ਰੱਦ ਹੋਣ 'ਤੇ ਈ. ਸੀ. ਬੀ. ਨੇ ਬਿਆਨ 'ਚ ਕਿਹਾ ਸੀ ਕਿ ਭਾਰਤ ਇਹ ਮੈਚ ਖੇਡਣ ਤੋਂ ਪਿੱਛੇ ਹਟ ਰਿਹਾ ਹੈ, ਅਜਿਹੇ 'ਚ ਭਾਰਤ ਨੂੰ ਇਸ ਮੈਚ 'ਚ ਹਾਰਿਆ ਹੋਇਆ ਮੰਨਿਆ ਜਾਵੇਗਾ ਤੇ ਸੀਰੀਜ਼ 2-2 ਨਾਲ ਬਰਾਬਰ ਰਹੀ ਹੈ ਪਰ ਹੁਣ ਈ.ਸੀ.ਬੀ. ਨੇ ਆਪਣੇ ਬਿਆਨ 'ਚ ਬਦਲਾਅ ਕੀਤਾ ਹੈ ਜਿਸ 'ਚ ਮਹਿਮਾਨ ਟੀਮ ਦੇ ਮੈਚ ਗੁਆਉਣ ਦੇ ਸੰਦਰਭ ਨੂੰ ਹਟਾ ਦਿੱਤਾ ਗਿਆ ਹੈ। ਜਦਕਿ ਇਕ ਹੋਰ ਰਿਪਰੋਟ 'ਚ ਬੀ. ਸੀ. ਸੀ. ਆਈ. ਦੇ ਸੂਤਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪੰਜਵਾਂ ਟੈਸਟ ਬਾਅਦ 'ਚ ਖੇਡਿਆ ਜਾ ਸਕਦਾ ਹੈ। ਹੁਣ ਵੱਡਾ ਸਵਾਲ ਇਹ ਬਣਦਾ ਹੈ ਕਿ ਰੱਦ ਹੋਇਆ ਪੰਜਵਾਂ ਟੈਸਟ ਮੈਚ ਆਖ਼ਰਕਾਰ ਕਦੋਂ ਖੇਡਿਆ ਜਾਵੇਗਾ। ਇਹ ਸਵਾਲ ਇਸ ਲਈ ਵੀ ਹੈ ਕਿਉਂਕਿ 19 ਸਤੰਬਰ ਤੋਂ ਯੂ. ਏ. ਈ. 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ .ਐੱਲ.) ਸ਼ੁਰੂ ਹੋ ਰਿਹਾ ਹੈ ਤੇ ਇਸ ਦੇ ਤੁਰੰਤ ਬਾਅਦ ਯੂ. ਏ. ਈ. ਤੇ ਓਮਾਨ 'ਚ ਟੀ-20 ਵਰਲਡ ਕੱਪ ਦਾ ਆਯੋਜਨ ਹੋ ਰਿਹਾ ਹੈ। ਅਜਿਹੇ 'ਚ ਭਾਰਤੀ ਟੀਮ ਦਾ ਸ਼ੈਡਿਊਲ ਕਾਫ਼ੀ ਰੁਝੇਵੇਂ ਭਰਿਆ ਹੈ। ਫ਼ਿਲਹਾਲ ਬੀ. ਸੀ. ਸੀ. ਆਈ. ਤੇ ਈ. ਸੀ. ਬੀ. ਵੱਲੋਂ ਅਜੇ ਇਸ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਜਿਸ ਨਾਲ ਇਹ ਸਾਫ਼ ਹੋ ਸਕੇ ਕਿ ਰੱਦ ਹੋਇਆ ਪੰਜਵਾਂ ਟੈਸਟ ਮੈਚ ਕਦੋਂ ਖੇਡਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਇੰਗਲੈਂਡ ਤੇ ਭਾਰਤ ਵਿਚਾਲੇ ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਪੰਜਵੇਂ ਦਿਨ ਰੱਦ ਹੋ ਗਿਆ ਸੀ। ਦੂਜੇ ਮੈਚ ‘ਚ ਭਾਰਤ ਨੇ ਇੰਗਲੈਂਡ ਨੂੰ ਹਰਾਇਆ ਸੀ ਜਦਕਿ ਤੀਜੇ ਮੈਚ ‘ਚ ਭਾਰਤ ਨੂੰ ਪਾਰੀ ਤੇ 76 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਚੌਥੇ ਟੈਸਟ ‘ਚ ਭਾਰਤ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਇੰਗਲੈਂਡ ਨੂੰ 151 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਸੀਰੀਜ਼ ‘ਚ 2-1 ਨਾਲ ਬੜ੍ਹਤ ਬਣਾਈ ਸੀ।
Newsline Express