ਨਵੀਂ ਦਿੱਲੀ, 4 ਮਾਰਚ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਯੂਕਰੇਨ ਦੀ ਰਾਜਧਾਨੀ ਕੀਵ ‘ਚ ਗੋਲੀ ਲੱਗਣ ਨਾਲ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਜ਼ਖ਼ਮੀ ਹੋ ਗਏ। ਹਰਜੋਤ ਨੇ ਦੱਸਿਆ ਕਿ ਫ਼ਿਲਹਾਲ ਮੇਰੀ ਹਾਲਤ ਖ਼ਤਰੇ ਤੋਂ ਬਾਹਰ ਹੈ ਅਤੇ ਇਸ ਸਮੇਂ ਮੈਂ ਹਸਪਤਾਲ ‘ਚ ਹਾਂ। ਉਸ ਨੇ ਦੱਸਿਆ ਕਿ ਉਸ ਦਾ ਪਰਿਵਾਰ ਦਿੱਲੀ ਦੀ ਛਤਰਪੁਰ ‘ਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਮੈਂ ਕੀਵ ਤੋਂ ਵੋਕਸਾਨਾ ਲਈ ਰਵਾਨਾ ਹੋਇਆ ਸੀ। ਉਥੋਂ ਮੈਂ ਟਰੇਨ ਫੜਨੀ ਸੀ। ਇਸ ਦੌਰਾਨ ਗੋਲੀ ਚੱਲ ਗਈ। ਕੀਵ ਸਿਟੀ ਹਸਪਤਾਲ ‘ਚ ਗੱਲਬਾਤ ਕਰਦਿਆਂ ਹਰਜੋਤ ਸਿੰਘ ਨੇ ਦੱਸਿਆ ਕਿ ਮੇਰੀ ਲੱਤ ‘ਚ ਫਰੈਕਚਰ ਹੋ ਗਿਆ ਹੈ।