newslineexpres

Home Latest News ???? ਪਟਿਆਲਾ ਦੇ ਪ੍ਰਸਿੱਧ ਜਯੋਤਿਸ਼ੀ ਸੂਰਯਾਕਾਂਤ ਵਰਮਾ ਦੀ ਭਵਿੱਖਬਾਣੀ ਫੇਰ ਸੱਚ ਹੋਈ !!

???? ਪਟਿਆਲਾ ਦੇ ਪ੍ਰਸਿੱਧ ਜਯੋਤਿਸ਼ੀ ਸੂਰਯਾਕਾਂਤ ਵਰਮਾ ਦੀ ਭਵਿੱਖਬਾਣੀ ਫੇਰ ਸੱਚ ਹੋਈ !!

by Newslineexpres@1

???? ਪਟਿਆਲਾ ਦੇ ਪ੍ਰਸਿੱਧ ਜਯੋਤਿਸ਼ੀ ਸੂਰਯਾਕਾਂਤ ਵਰਮਾ ਦੀ ਭਵਿੱਖਬਾਣੀ ਫੇਰ ਸੱਚ ਹੋਈ !!

???? ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਰਾਹੀਂ ਪਹਿਲਾਂ ਹੀ ਕਰ ਦਿੱਤੀ ਸੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ, 4 ਰਾਜਾਂ ਵਿੱਚ ਭਾਜਪਾ ਦੀ ਜਿੱਤ ਸਮੇਤ ਯੋਗੀ ਦੇ ਮੁੜ ਮੰਤਰੀ ਬਣਨ ਦੀ ਭਵਿੱਖਬਾਣੀ !!

ਪਟਿਆਲਾ, 10 ਮਾਰਚ -ਨਿਊਜ਼ਲਾਈਨ ਐਕਸਪ੍ਰੈਸ ਬਿਓਰੋ– ਕਈ ਸਾਲਾਂ ਤੋਂ ਲਗਾਤਾਰ ਸਟੀਕ ਭਵਿੱਖਬਾਣੀ ਕਰਦੇ ਆ ਰਹੇ ਪਟਿਆਲਾ ਦੇ ਪ੍ਰਸਿੱਧ ਜਯੋਤਿਸ਼ੀ ਸੂਰਯਾਕਾਂਤ ਵਰਮਾ ਦੀ ਭਵਿੱਖਬਾਣੀ ਇਕ ਵਾਰੀ ਫੇਰ ਬਿਲਕੁਲ ਸਹੀ ਤੇ ਸੱਚੀ ਸਾਬਿਤ ਹੋਈ ਹੈ। ਦੇਸ਼ ਦੇ 5 ਸੂਬਿਆਂ ਵਿਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਕਾਫੀ ਪਹਿਲਾਂ ਹੀ ਉਨ੍ਹਾਂ ਨੇ ਇਹ ਭਵਿੱਖਬਾਣੀ ਕਰ ਦਿੱਤੀ ਸੀ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਬਣਨ ਦੇ ਆਸਾਰ ਹਨ ਜਦਕਿ ਬਾਕੀ ਰਾਜਾਂ ਵਿਚ ਭਾਜਪਾ ਸਰਕਾਰ ਜਿੱਤੇਗੀ। ਇੰਨਾ ਹੀ ਨਹੀਂ ਇਹ ਵੀ ਕਹਿ ਦਿੱਤਾ ਸੀ ਕਿ ਕਾਂਗਰਸ ਪਾਰਟੀ ਨੂੰ ਔਖੇ-ਸੌਖੇ ਦੂੱਜਾ ਸਥਾਨ ਮਿਲੇਗਾ। ਸੂਰਯਾਕਾਂਤ ਵਰਮਾ ਨੇ ਇਹ ਵੀ ਕਿਹਾ ਸੀ ਜਿੱਥੇ ਨਵੇਂ ਲੋਕਾਂ ਦੀ ਜਿੱਤ ਹੋਵੇਗੀ, ਉਥੇ ਹੀ ਪੁਰਾਣੇ ਖੁੰਢ ਢਹਿ ਢੇਰੀ ਹੋ ਜਾਣਗੇ। ਉਨ੍ਹਾਂ ਨੇ ਸਪਸ਼ਟ ਸ਼ਬਦਾਂ ਵਿਚ ਦਾਅਵਾ ਕੀਤਾ ਸੀ ਕਿ ਉਤੱਰ ਪ੍ਰਦੇਸ਼ ਵਿਚ ਭਾਜਪਾ ਜਿੱਤੇਗੀ ਅਤੇ ਮੁੱਖ ਮੰਤਰੀ ਵੀ ਯੋਗੀ ਹੀ ਦੁਬਾਰਾ ਬਣਨਗੇ।
ਪਾਠਕ ਇਸ ਖ਼ਬਰ ਦੇ ਨਾਲ ਛਪੀ ਖ਼ਬਰ ਪੜ੍ਹ ਕੇ ਅੰਦਾਜ਼ਾ ਲਗਾ ਸਕਦੇ ਹਨ ਕਿ ਸ੍ਰੀ ਸੂਰਯਾਕਾਂਤ ਵਰਮਾ ਨੇ ਆਪਣੇ ਭਵਿੱਖਬਾਣੀ ਰਾਹੀਂ ਕੀ-ਕੀ ਦਾਅਵੇ ਕੀਤੇ ਸਨ ਅਤੇ ਕੀ-ਕੀ ਸੱਚ ਸਾਬਿਤ ਹੋਇਆ ਹੈ।

ਜ਼ਿਕਰਯੋਗ ਹੈ ਕਿ ਜਯੋਤਿਸ਼ੀ ਸੂਰਯਾਕਾਂਤ ਵਰਮਾ ਨੇ ਪਹਿਲਾਂ ਸਾਲ 2014 ਵਿਚ ਅਤੇ ਉਸਤੋਂ ਬਾਅਦ ਸਾਲ 2017 ਦੀਆਂ ਚੌਣਾਂ ਸਬੰਧੀ ਵੀ ਭਵਿੱਖਬਾਣੀ ਕੀਤੀ ਸੀ ਜੋਕਿ ਬਿਲਕੁਲ ਸਹੀ ਸਾਬਿਤ ਹੋਈ। ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪਰਨੀਤ ਕੌਰ ਦੀ ਜਿੱਤ ਸਮੇਤ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਅਤੇ ਦੇਸ਼ ਵਿਚ ਕਰੋਨਾ ਮਹਾਂਮਾਰੀ ਤੋਂ ਰਾਹਤ ਸਬੰਧੀ ਭਵਿੱਖਬਾਣੀ ਵੀ ਪਹਿਲਾਂ ਹੀ ਕਰ ਦਿੱਤੀ ਸੀ। ਇੰਨਾ ਹੀ ਨਹੀਂ, ਦੁਨੀਆਂ ਵਿਚ ਦੂੱਜੇ ਦੇਸ਼ਾਂ ਦੀ ਜੰਗ ਸਬੰਧੀ ਵੀ ਭਵਿੱਖਬਾਣੀ ਕੀਤੀ ਸੀ।

ਨਿਊਜ਼ਲਾਈਨ ਐਕਸਪ੍ਰੈਸ ਅਖਬਾਰ ਵਿੱਚ ਪਿਛਲੇ ਮਹੀਨੇ ਛਪੀ ਖਬਰ ਦੀ ਕਾਪੀ

Related Articles

Leave a Comment