???? ਟੈਕਸ ਵਿਭਾਗ ਪੰਜਾਬ ਦੇ 23 ਉੱਚ ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ, 1 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ- ਪੰਜਾਬ ਸਰਕਾਰ ਨੇ ਟੈਕਸੇਸ਼ਨ ਵਿਭਾਗ ਦੇ 23 ਉਪ ਕਮਿਸ਼ਨਰ ਅਤੇ ਸਹਾਇਕ ਕਮਿਸ਼ਨਰਾਂ ਦੇ ਤਬਾਦਲੇ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਰਾਜਿੰਦਰ ਕੌਰ ਉਪ ਕਮਿਸ਼ਨਰ ਸਟੇਟ ਟੈਕਸ ਅੰਮ੍ਰਿਤਸਰ ਮੰਡਲ ਨੂੰ ਫਿਰੋਜ਼ਪੁਰ ਮੰਡਲ ਦਾ ਵਾਧੂ ਚਾਰਜ, ਹਰਜਿੰਦਰ ਸਿੰਘ ਸੰਧੂ ਸਹਾਇਕ ਕਮਿਸ਼ਨਰ ਸਟੇਟ ਟੈਕਸ ਨੂੰ ਜਲੰਧਰ ਆਡਿਟ, ਅਜੇ ਕੁਮਾਰ ਸਹਾਇਕ ਕਮਿਸ਼ਨਰ ਨੂੰ ਅੰਮ੍ਰਿਤਸਰ ਆਡਿਟ, ਅੰਜਲੀ ਸਿੰਘ ਸਹਾਇਕ ਕਮਿਸ਼ਨਰ ਨੂੰ ਅੰਮ੍ਰਿਤਸਰ 2, ਸੰਦੀਪ ਗੁਪਤਾ ਸਹਾਇਕ ਕਮਿਸ਼ਨਰ ਨੂੰ ਮੋਬਾਇਲ ਵਿੰਗ ਅੰਮ੍ਰਿਤਸਰ, ਗੁਲਸ਼ਨ ਹੁਰਿਆ ਸਹਾਇਕ ਕਮਿਸ਼ਨਰ ਨੂੰ ਲੁਧਿਆਣਾ 2 ਦੇ ਨਾਲ ਬਰਨਾਲਾ ਦਾ ਵਾਧੂ ਚਾਰਜ, ਸ਼ਾਇਨੀ ਸਿੰਘ ਸਹਾਇਕ ਕਮਿਸ਼ਨਰ ਨੂੰ ਲੁਧਿਆਣਾ 3 ਦੇ ਨਾਲ ਲੁਧਿਆਣਾ ਆਡਿਟ ਦਾ ਵਾਧੂ ਚਾਰਜ, ਰਿਚਾ ਗੋਇਲ ਸਹਾਇਕ ਕਮਿਸ਼ਨਰ ਨੂੰ ਪਟਿਆਲਾ, ਮਨੋਹਰ ਸਿੰਘ ਸਹਾਇਕ ਕਮਿਸ਼ਨਰ ਨੂੰ ਮੋਬਾਇਲ ਵਿੰਗ ਚੰਡੀਗੜ੍ਹ 2, ਸ਼ੁਭੀ ਅੰਗਰਾ ਸਹਾਇਕ ਕਮਿਸ਼ਨਰ ਨੂੰ ਜਲੰਧਰ 2, ਅਮਨ ਗੁਪਤਾ ਸਹਾਇਕ ਕਮਿਸ਼ਨਰ ਨੂੰ ਜਲੰਧਰ 1, ਸੁਨੀਲ ਕੁਮਾਰ ਸਹਾਇਕ ਕਮਿਸ਼ਨਰ ਨੂੰ ਹੁਸ਼ਿਆਰਪੁਰ, ਰਾਜਨ ਮਹਿਰਾ ਸਹਾਇਕ ਕਮਿਸ਼ਨਰ ਨੂੰ ਜਲੰਧਰ 3, ਰਜਮਨਦੀਪ ਕੌਰ ਸਹਾਇਕ ਕਮਿਸ਼ਨਰ ਨੂੰ ਤਰਨਤਾਰਨ, ਸੁਨੀਤਾ ਜਗਪਾਲ ਸਹਾਇਕ ਕਮਿਸ਼ਨਰ ਨੂੰ ਫਤਿਹਗੜ੍ਹ ਸਾਹਿਬ ਆਡਿਟ ਦੇ ਨਾਲ ਹੈੱਡ ਕੁਆਰਟਰ ਮੋਹਾਲੀ, ਭਾਗ ਸਿੰਘ ਸਹਾਇਕ ਕਮਿਸ਼ਨਰ ਨੂੰ ਲੁਧਿਆਣਾ ਆਡਿਟ, ਹਰਮੀਤ ਸਿੰਘ ਸਹਾਇਕ ਕਮਿਸ਼ਨਰ ਨੂੰ ਲੁਧਿਆਣਾ ਆਡਿਟ, ਰਾਜੇਸ਼ ਭੰਡਾਰੀ ਸਹਾਇਕ ਕਮਿਸ਼ਨਰ ਨੂੰ ਰੋਪੜ ਆਡਿਟ ਦੇ ਨਾਲ ਹੈੱਡ ਕੁਆਰਟਰ ਮੁਹਾਲੀ, ਮਨਦੀਪ ਕੌਰ ਸਹਾਇਕ ਕਮਿਸ਼ਨਰ ਨੂੰ ਫਤਿਹਗੜ ਸਾਹਿਬ ਆਡਿਟ ਦੇ ਨਾਲ ਹੈੱਡ ਕੁਆਰਟਰ ਮੁਹਾਲੀ, ਯਾਦਵਿੰਦਰ ਸਿੰਘ ਸਹਾਇਕ ਕਮਿਸ਼ਨਰ ਨੂੰ ਰੋਪੜ ਆਡਿਟ ਦੇ ਨਾਲ ਹੈੱਡ ਕੁਆਰਟਰ ਮੋਹਾਲੀ, ਪਾਇਲ ਗੋਇਲ ਸਹਾਇਕ ਕਮਿਸ਼ਨਰ ਨੂੰ ਲੁਧਿਆਣਾ 5 ਦੇ ਨਾਲ ਲੁਧਿਆਣਾ ਆਡਿਟ ਦਾ ਵਾਧੂ ਚਾਰਜ, ਮਨਮੋਹਨ ਕੁਮਾਰ ਸਹਾਇਕ ਕਮਿਸ਼ਨਰ ਨੂੰ ਫਰੀਦਕੋਟ ਦੇ ਨਾਲ ਬਠਿੰਡਾ ਦਾ ਵਾਧੂ ਚਾਰਜ ਅਤੇ ਵੀਰ ਪ੍ਰਕਾਸ਼ ਸਿੰਘ ਸਹਾਇਕ ਕਮਿਸ਼ਨਰ ਨੂੰ ਮੋਗਾ ਵਿਖੇ ਲਗਾਇਆ ਗਿਆ ਹੈ।
Newsline Express