???? ਬਜ਼ੁਰਗ ਨੂੰ ਕੁੱਟਣ ਦੀ ਵੀਡਿਓ ਵਾਇਰਲ ਹੋਣ ਤੋਂ ਬਾਦ ਸਹਾਇਕ ਥਾਣੇਦਾਰ ਸਸਪੇਂਡ
ਪਟਿਆਲਾ / ਸੁਰਜੀਤ ਗਰੋਵਰ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਪੁਰਾਣੇ ਬੱਸ ਅੱਡੇ ਦੇ ਨੇੜੇ ਸਥਿਤ ਫਲਾਈਓਵਰ ਦੇ ਹੇਠਾਂ ਇੱਕ ਪੁਲਿਸ ਮੁਲਾਜ਼ਮ ਵੱਲੋਂ ਇੱਕ ਸਿੱਖ ਬਜ਼ੁਰਗ ਨੂੰ ਲਾਠੀ ਨਾਲ ਕੁੱਟਣ ਦੀ ਵੀਡਿਓ ਖੂਬ ਵਾਇਰਲ ਹੋਈ। ਇਹ ਵੀਡਿਓ ਪਟਿਆਲਾ ਦੇ ਐਸਐਸਪੀ ਸ੍ਰੀ ਵਰੁਣ ਸ਼ਰਮਾ ਕੋਲ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਸਖ਼ਤ ਐਕਸ਼ਨ ਲੈਂਦਿਆਂ ਉਕਤ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਸ੍ਰੀ ਵਰੁਣ ਸ਼ਰਮਾ ਨੇ ਕਿਹਾ ਕਿ ਪੰਜਾਬ ਪੁਲਿਸ ਹਰ ਨਾਗਰਿਕ ਦੀ ਸੁੱਰਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਇਸ ਲਈ ਉਨ੍ਹਾਂ ਨੇ ਬਜ਼ੁਰਗ ਨੂੰ ਲਾਠੀ ਨਾਲ ਕੁੱਟਣ ਵਾਲੇ ਸਹਾਇਕ ਥਾਣੇਦਾਰ ਸ਼ਾਮ ਲਾਲ ਨੂੰ ਸਸਪੈਂਡ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ।
Newsline Express