Skip to main content

newslineexpres

Joe Rogan Podcasts You Must Listen
Home International ???? ਬਜਰੰਗ ਦਲ ਹਿੰਦ ਜਲਦ ਹੀ ਪੰਜਾਬ ਵਿੱਚ ਬਣਾਏਗਾ ਨਵੀਂ ਗਊਸ਼ਾਲਾ : ਭਵਿਆ ਭਾਰਦਵਾਜ

???? ਬਜਰੰਗ ਦਲ ਹਿੰਦ ਜਲਦ ਹੀ ਪੰਜਾਬ ਵਿੱਚ ਬਣਾਏਗਾ ਨਵੀਂ ਗਊਸ਼ਾਲਾ : ਭਵਿਆ ਭਾਰਦਵਾਜ

by Newslineexpres@1

???? ਬਜਰੰਗ ਦਲ ਹਿੰਦ ਜਲਦ ਹੀ ਪੰਜਾਬ ਵਿੱਚ ਬਣਾਏਗਾ ਨਵੀਂ ਗਊਸ਼ਾਲਾ : ਭਵਿਆ ਭਾਰਦਵਾਜ

???? ਗਊ ਰੱਖਿਆ ਵਿੰਗ ਦੀ ਕੀਤੀ ਸ਼ੁਰੂਆਤ

   ਸਮਾਣਾ, 5 ਮਈ – ਨਿਊਜ਼ਲਾਈਨ ਐਕਸਪ੍ਰੈਸ- ਬਜਰੰਗ ਦਲ ਹਿੰਦ ਦੇ ਦਫਤਰ ਦਾ ਅੱਜ ਸਮਾਣਾ ਵਿਖੇ ਉਦਘਾਟਨ ਕੀਤਾ ਗਿਆ ਜਿਸ ਵਿਚ ਵਿਸ਼ੇਸ਼ ਤੌਰ ‘ਤੇ ਰਾਸ਼ਟਰੀ ਪ੍ਰਧਾਨ ਭਵਿਆ ਭਾਰਦਵਾਜ, ਪੰਚਦਸ਼ਨਮ ਜੂਨਾ ਅਖਾੜਾ ਧਾਰਮਿਕ ਆਗੂ ਬਜਰੰਗ ਦਲ ਹਿੰਦ ਸ਼ੰਕਰਾਨੰਦ ਗਿਰੀ, ਰੋਹਿਤ ਜਲੋਟਾ ਪੰਜਾਬ ਪ੍ਰਧਾਨ ਬਜਰੰਗ ਦਲ ਹਿੰਦ, ਡਿਪਟੀ ਸੀਨੀਅਰ ਪੰਜਾਬ ਪ੍ਰਧਾਨ ਬਜਰੰਗ ਦਲ ਹਿੰਦ ਸ਼ੰਕਰ ਭਾਰਦਵਾਜ ਨੇ ਸ਼ਿਰਕਤ ਕੀਤੀ।

ਬਜਰੰਗ ਦਲ ਹਿੰਦ ਪਟਿਆਲਾ ਟੀਮ ਅਤੇ ਸੰਜੂ ਕਸ਼ਯਪ ਮੁਖੀ ਸਮਾਣਾ ਬਜਰੰਗ ਦਲ ਹਿੰਦ ਜੈਂਕੀ ਮਹਿਰਾ ਗਊ ਰੱਖਿਆ ਵਿੰਗ ਮੁਖੀ ਬਜਰੰਗ ਦਲ ਹਿੰਦ ਸਮਾਣਾ ਟੀਮ ਮੌਜੂਦ ਸਨ। ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਨੇ ਗਊ ਮਾਤਾ ਦੀ ਰੱਖਿਆ ਲਈ ਆਵਾਜ਼ ਬੁਲੰਦ ਕੀਤੀ।

ਭਵਿਆ ਭਾਰਦਵਾਜ ਕੌਮੀ ਪ੍ਰਧਾਨ ਬਜਰੰਗ ਦਲ ਹਿੰਦ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਜਰੰਗ ਦਲ ਹਿੰਦ ਇੱਕ ਨਵੀਂ ਗਊਸ਼ਾਲਾ ਦਾ ਨਿਰਮਾਣ ਕਰੇਗਾ ਅਤੇ ਮੌਜੂਦਾ ਗਊਸ਼ਾਲਾ ਦਾ ਮੁਆਇਨਾ ਕਰਨ ਦੇ ਨਾਲ ਨਾਲ ਮੌਜੂਦਾ ਕਮੀਆਂ ਨੂੰ ਦੂਰ ਕਰਨ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਹਰ ਚੀਜ਼ ਦੀ ਖਰੀਦੋ ਫਰੋਖਤ ‘ਤੇ ਗਊ ਟੈਕਸ ਲਿਆ ਜਾਂਦਾ ਹੈ, ਪਰ, ਅੱਜ ਦੇ ਸਮੇਂ ਵੀ ਗਊ ਵੰਸ਼ ਨੂੰ ਸੜਕਾਂ ‘ਤੇ ਭਟਕਣਾ ਪੈਂਦਾ ਹੈ ਅਤੇ ਇਸਨੂੰ ਕਸਾਈਆਂ ਵੱਲੋਂ ਸ਼ਿਕਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਜਰੰਗ ਦਲ ਹਿੰਦ ਦਾ ਗਊ ਰੱਖਿਆ ਵਿੰਗ ਵੱਧ ਤੋਂ ਵੱਧ ਸਨਾਤਨੀਆਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕਰੇਗਾ ਤਾਕਿ ਗਊ ਹੱਤਿਆ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ।
ਇਸ ਮੌਕੇ ਸ਼ੰਕਰਾਨੰਦ ਗਿਰੀ ਨੇ ਕਿਹਾ ਕਿ ਹਿੰਦੂ ਜਾਗਰਣ ਅਭਿਆਨ ਦੀਆਂ ਮੰਗਾਂ ਵਿਚ ਗਊ ਰੱਖਿਆ ਦਾ ਅਹਿਮ ਸਥਾਨ ਹੈ, ਇਸ ਲਈ ਸਮੁੱਚੇ ਪੰਜਾਬ ਦੇ ਸਨਾਤਨੀਆਂ ਨੂੰ ਇਕੱਠੇ ਹੋ ਕੇ ਇਸ ਮੁਹਿੰਮ ਨਾਲ ਜੁੜ ਕੇ ਗਊ ਮਾਤਾ ਦੀ ਰੱਖਿਆ ਲਈ ਸੰਘਰਸ਼ ਕਰਨਾ ਪਵੇਗਾ।
Newsline Express

Related Articles

Leave a Comment