ਨਵੀਂ ਦਿੱਲੀ, 1 ਜੁਲਾਈ- ਨਿਊਜ਼ਲਾਈਨ ਐਕਸਪ੍ਰੈਸ –ਦਿੱਲੀ ਸਰਕਾਰ ਨੇ ਬੀਤੇ ਦਿਨੀਂ ਪਏ ਭਾਰੀ ਮੀਂਹ ਤੋਂ ਬਾਅਦ ਡੁੱਬ ਕੇ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦਿੱਲੀ ਦੀ ਮੰਤਰੀ ਆਤਿਸ਼ੀ ਨੇ ਵਧੇਰੇ ਮੁੱਖ ਸਕੱਤਰ ਮਾਲੀਆ ਨੂੂੰ ਨਿਰਦੇਸ਼ ਦਿੱਤਾ ਕਿ ਉਹ ਖੇਤਰੀ ਹਸਪਤਾਲਾਂ ਅਤੇ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਜਾਨ ਗੁੁਆਉਣ ਵਾਲਿਆਂ ਦੀ ਪਛਾਣ ਕਰਨ ਅਤੇ ਜੀਐੱਨਸੀਟੀਡੀ ਵੱਲੋਂ ਉਨ੍ਹਾਂ ਨੂੰ ਤਤਕਾਲ ਉਕਤ ਮੁਆਵਜ਼ਾ ਪ੍ਰਦਾਨ ਕਰਨ।
previous post
