Skip to main content

newslineexpres

Home Crime ???? ਪੰਜਾਬ ਰੋਡਵੇਜ਼ ਦਾ ਅੱਡਾ ਇੰਚਾਰਜ ਚੂਰਾ-ਪੋਸਤ ਤੇ ਅਫ਼ੀਮ ਸਮੇਤ ਕਾਬੂ

???? ਪੰਜਾਬ ਰੋਡਵੇਜ਼ ਦਾ ਅੱਡਾ ਇੰਚਾਰਜ ਚੂਰਾ-ਪੋਸਤ ਤੇ ਅਫ਼ੀਮ ਸਮੇਤ ਕਾਬੂ

by Newslineexpres@1

???? ਪੰਜਾਬ ਰੋਡਵੇਜ਼ ਦਾ ਅੱਡਾ ਇੰਚਾਰਜ ਚੂਰਾ-ਪੋਸਤ ਤੇ ਅਫ਼ੀਮ ਸਮੇਤ ਕਾਬੂ

ਹੁਸ਼ਿਆਰਪੁਰ, 26 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ  – ਬੱਸ ਅੱਡਾ ਹੁਸ਼ਿਆਰਪੁਰ ’ਚ ਉਸ ਸਮੇਂ ਹੜਕੰਪ ਦੀ ਹਾਲਤ ਬਣ ਗਈ, ਜਦੋਂ ਜ਼ਿਲ੍ਹਾ ਪੁਲਿਸ ਦੀ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਦੇ ਅੱਡਾ ਚੰਡੀਗੜ੍ਹ ਕਾਊਂਟਰ ਦੇ ਇੰਚਾਰਜ ਨੂੰ ਚੂਰਾ-ਪੋਸਤ ਤੇ ਅਫ਼ੀਮ ਸਮੇਤ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਸਪੈਸ਼ਲ ਬ੍ਰਾਂਚ ਦੇ ਸਹਾਇਕ ਸਬ-ਇੰਸਪੈਕਟਰ ਰਜਿੰਦਰ ਮੋਹਣ ਤੇ ਕੁਲਦੀਪ ਸਿੰਘ, ਹੌਲਦਾਰ ਦੀਪਕ ਰਾਜਾ ਦੀ ਟੀਮ ਵਲੋਂ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਬੱਸ ਅੱਡਾ ਹੁਸ਼ਿਆਰਪੁਰ ’ਚ ਅੱਡਾ ਇੰਚਾਰਜ ਚੰਡੀਗੜ੍ਹ ਕਾਊਂਟਰ ਅਮਨ ਕੁਮਾਰ (ਨੰ. 100) ਪੁੱਤਰ ਭਾਗ ਮੱਲ ਵਾਸੀ ਮੁਹੱਲਾ ਬਰਫ਼ਾਨੀ ਹੁਸ਼ਿਆਰਪੁਰ ਦੇ ਬੈਗ ’ਚ ਇਕ ਲਿਫ਼ਾਫ਼ੇ ’ਚ ਪਾਏ ਹੋਏ 5 ਪੈਕੇਟ ਚੂਰਾ ਪੋਸਤ ਤੇ ਅਫ਼ੀਮ ਬਰਾਮਦ ਕੀਤੀ। ਸਪੈਸ਼ਲ ਬ੍ਰਾਂਚ ਦੀ ਪੁਲਿਸ ਟੀਮ ਵਲੋਂ ਇਸ ਸੰਬੰਧੀ ਥਾਣਾ ਮਾਡਲ ਟਾਊਨ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।

Related Articles

Leave a Comment