newslineexpres

Home Elections ???? ਸਵੀਪ ਟੀਮ ਪਟਿਆਲਾ ਵੱਲੋਂ ਤੀਜੀ ਪੰਜਾਬ ਰਾਜ ਡੈਫ ਵਿਮੇਨ ਟੀ-10 ਕ੍ਰਿਕਟ ਪ੍ਰਤੀਯੋਗਤਾ ਦੋਰਾਨ ਵਿਦਿਆਰਥੀਆਂ ਨੂੰ ਵੋਟਰ ਪੰਜੀਕਰਨ ਦਾ ਦਿੱਤਾ ਸੁਨੇਹਾ 

???? ਸਵੀਪ ਟੀਮ ਪਟਿਆਲਾ ਵੱਲੋਂ ਤੀਜੀ ਪੰਜਾਬ ਰਾਜ ਡੈਫ ਵਿਮੇਨ ਟੀ-10 ਕ੍ਰਿਕਟ ਪ੍ਰਤੀਯੋਗਤਾ ਦੋਰਾਨ ਵਿਦਿਆਰਥੀਆਂ ਨੂੰ ਵੋਟਰ ਪੰਜੀਕਰਨ ਦਾ ਦਿੱਤਾ ਸੁਨੇਹਾ 

by Newslineexpres@1
???? ਸਵੀਪ ਟੀਮ ਪਟਿਆਲਾ ਵੱਲੋਂ ਤੀਜੀ ਪੰਜਾਬ ਰਾਜ ਡੈਫ ਵਿਮੇਨ ਟੀ-10 ਕ੍ਰਿਕਟ ਪ੍ਰਤੀਯੋਗਤਾ ਦੋਰਾਨ ਵਿਦਿਆਰਥੀਆਂ ਨੂੰ ਵੋਟਰ ਪੰਜੀਕਰਨ ਦਾ ਦਿੱਤਾ ਸੁਨੇਹਾ
ਪਟਿਆਲਾ, 10 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਵਿਦਿਆਰਥੀਆਂ ਨੂੰ ਸਵੀਪ ਨੋਡਲ ਅਫਸਰ ਪਟਿਆਲਾ ਦਿਹਾਤੀ -110 ਸਤਵੀਰ ਸਿੰਘ ਗਿੱਲ ਵੱਲੋਂ ਵੋਟਰ ਪੰਜੀਕਰਨ ਬਾਰੇ ਜਾਗਰੁਕ ਕੀਤਾ ਗਿਆ। ਭਾਰਤੀ ਚੋਣ ਕਮਿਸ਼ਨ, ਮੁੱਖ ਚੋਣ ਅਫਸਰ ਪੰਜਾਬ ਅਤੇ ਜਿਲ੍ਹਾਂ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਦੀ ਅਗਵਾਈ ਹੇਠ ਸਵੀਪ ਨੋਡਲ ਅਫਸਰ ਸ੍ਰੀ ਸਤਵੀਰ ਸਿੰਘ ਗਿੱਲ ਨੇ ਵਿਦਿਆਰਥਣਾ ਨੂੰ ਵੱਖ-ਵੱਖ ਵੋਟਰ ਐਪਸ ਬਾਰੇ ਜਾਣਕਾਰੀ ਦਿੱਤੀ ਗਈ। ਨੋਡਲ ਅਫਸਰ ਵੱਲੋਂ ਪ੍ਰਤੀਯੋਗੀਆ ਨੂੰ ਦੱਸਿਆ ਗਿਆ ਕਿ ਵਿਸੇ਼ਸ਼ ਸਰਸਰੀ ਸੁਧਾਈ 2025 ਲਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਨਵੀਂ ਵੋਟ ਬਣਵਾਉਣ/ਕਣਵਾਉਣ ਜਾਂ ਸੋਧ ਕਰਨ ਲਈ ਲਗਾਏ ਜਾ ਰਹੇ ਹਨ। ਇਨ੍ਹਾਂ ਲਗਵਾਏ ਜਾ ਰਹੇ ਕੈਂਪਾਂ ਤੋਂ ਵੱਧ ਤੋਂ ਵੱਧ ਫਾਇਦਾ ਚੁੱਕਿਆ ਜਾਵੇ।ਇਸ ਮੌਕੇ ਬੀ.ਐਲ.ਓ ਜਸਪਾਲ ਸਿੰਘ ਅਤੇ ਰਵਿੰਦਰ ਸਿੰਘ ਹਾਜ਼ਰ ਸਨ।ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਮੁਖੀ ਡਾ ਅਜ਼ੀਤਾ ਬਤੋਰ ਮੁਖ ਮਹਿਮਾਨ ਅਤੇ ਜਿਲਾ ਸਵੀਪ ਨੋਡਲ ਅਫ਼ਸਰ ਡਾ ਸਵਿੰਦਰ ਸਿੰਘ ਰੇਖੀ ਵਿਸ਼ੇਸ਼ ਮਹਿਮਾਨ ਵਜੋਂ  ਹਾਜ਼ਰ ਸਨ ਜਿਨਾਂ ਨੇ ਜੇਤੂਆਂ ਨੂੰ ਇਨਾਮ ਤਕਸੀਮ ਵੀ ਕੀਤੇ। ਇਹ ਟੂਰਨਾਮੈਂਟ ਪੰਜਾਬ ਡੈਫ ਐਂਡ ਡੰਬ ਸਪੋਰਟਸ ਐਸੋਸੀਏਸ਼ਨ ਵੱਲੋਂ ਪਟਿਆਲਾ ਸਪੋਰਟਸ ਐਸੋਸੀਏਸ਼ਨ ਆਫ ਡੈਫ ਦੇ ਸਹਿਯੋਗ ਨਾਲ ਕਰਵਾਇਆ ਗਿਆ।  ਪਟਿਆਲਾ ਦੀ ਟੀਮ ਨੇ ਜੇਤੂ ਟਰਾਫੀ ‘ਤੇ ਕਬਜ਼ਾ ਕੀਤਾ ਅਤੇ ਸੰਗਰੂਰ ਦੀ ਟੀਮ ਉਪ ਜੇਤੂ ਰਹੀ।  ਇਸ ਮੌਕੇ ਪ੍ਰਬੰਧਕਾਂ ਵਜੋਂ ਪਟਿਆਲਾ ਐਸੋਸੀਏਸ਼ਨ ਤੋਂ ਮੈਡਮ ਅਲਕਾ, ਗੁਰਪ੍ਰੀਤ ਕੌਰ ਅਤੇ ਅਮਨਦੀਪ ਸਿੰਘ ਵੀ ਹਾਜ਼ਰ ਸਨ।
Newsline Express

Related Articles

Leave a Comment