???? ਪੁੱਡਾ ਨੇ ਡੇਰਾ ਉਦਾਸੀਨ ਵਿਖੇ ਅਣਅਧਿਕਾਰਿਤ ਉਸਾਰੀਆਂ ਤੇ ਲਗਾਈ ਰੋਕ
???? ਪਾਰਕ ਦੀ ਕੰਧ ਉੱਤੇ ਚਿਪਕਾਇਆ ਲੀਗਲ ਨੋਟਿਸ
ਪਟਿਆਲਾ, 30 ਨਵੰਬਰ – ਵਰਮਾ / ਨਿਊਜ਼ਲਾਈਨ ਐਕਸਪ੍ਰੈਸ –
ਮਾਨਯੋਗ ਸੁਪਰੀਮ ਕੋਰਟ ਵੱਲੋਂ 20.7.2015 ਵੱਲੋਂ ਪਾਸ ਸਟੇਟਸ ਕੋ ਦੇ ਆਦੇਸ਼ਾਂ ਦੇ ਬਾਵਜੂਦ ਡੇਰਾ ਉਦਾਸੀਨ ਦੇ ਸੇਵਾਦਾਰਾਂ ਵੱਲੋਂ ਪਿਛਲੇ ਦਿਨੀ ਕੁਝ ਰਾਜਨੀਤਿਕ ਬੰਦਿਆ ਅਤੇ ਕੁਝ ਪ੍ਰੋਪਰਟੀ ਡੀਲਰਾਂ ਦੀ ਮਿਲੀ ਭੁਗਤ ਨਾਲ ਸੰਤ ਇਨਕਲੇਵ ਪਟਿਆਲਾ ਵਿਖੇ ਬੱਚਿਆਂ ਦੇ ਪਾਰਕ ਵਿੱਚ ਕਬਜ਼ੇ, ਨਜਾਇਜ਼ ਉਸਾਰੀਆਂ ਅਤੇ ਬਿਜਲੀ ਦਾ ਕੁਨੈਕਸ਼ਨ ਲੈਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਇਸ ਮੌਕੇ ਸੰਤ ਇਨਕਲੇਵ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਦਨ ਖਰਬੰਦਾ, ਵਿਜੇ ਤੁਲੀ ਸੈਕਟਰੀ, ਐਡਵੋਕੇਟ ਪੁੰਨੀਆ ਅਤੇ ਹੋਰ ਮੈਂਬਰਾਂ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਕਿਹਾ ਕਿ ਡੇਰਾ ਉਦਾਸੀਨ ਵੱਲੋਂ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਘੋਰ ਅਨਦੇਖੀ ਕੀਤੀ ਜਾ ਰਹੀ ਸੀ। ਜਿਸ ਸਬੰਧੀ ਜਿਲ੍ਹਾ ਪੁਲਿਸ ਮੁਖੀ ਅਤੇ ਸਬੰਧਤ ਥਾਣੇ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਕੋਈ ਵੀ ਤਸੱਲੀ ਬਖਸ਼ ਕਾਰਵਾਈ ਨਹੀਂ ਹੋਈ। ਇਸ ਉਪਰੰਤ ਉਨਾਂ ਨੇ ਮਿਤੀ 27.9.2024 ਨੂੰ ਡੀ.ਸੀ ਪਟਿਆਲਾ ਅਤੇ ਧਰਮ ਅਰਥ ਬੋਰਡ ਦੀ ਚੇਅਰਪਰਸਨ ਪ੍ਰੀਤੀ ਯਾਦਵ ਨੂੰ ਦਰਖਾਸਤ ਦੇਕੇ ਇਸ ਕਬਜ਼ੇ ਨੂੰ ਰੋਕਣ ਅਤੇ ਬੱਚਿਆਂ ਦੇ ਪਾਰਕ ਨੂੰ ਬਚਾਉਣ ਦੀ ਗੁਹਾਰ ਲਗਾਈ ਸੀ। ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਡੀ.ਸੀ ਪਟਿਆਲਾ ਨੇ ਐਸ.ਐਸ.ਪੀ ਪਟਿਆਲਾ ਅਤੇ ਪੁੱਡਾ ਆਫਿਸ ਨੂੰ ਪੱਤਰ ਜਾਰੀ ਕਰਕੇ ਇਸ ਕਬਜ਼ੇ ਨੂੰ ਰੋਕਣ ਲਈ ਚਿੱਠੀ ਲਿਖੀ। ਡੀ.ਸੀ ਪਟਿਆਲਾ ਦੇ ਅਦੇਸ਼ਾਂ ਤੇ ਪੁਡਾ ਆਫਿਸ ਵੱਲੋਂ ਫੌਰੀ ਐਕਸ਼ਨ ਲੈਂਦੇ ਹੋਏ ਪਿੱਛਲੇ ਦਿਨੀਂ ਨੋਟਿਸ ਜਾਰੀ ਕਰਕੇ ਪਾਰਕ ਦੀ ਕੰਧ ਉੱਪਰ ਚਿਪਕਾ ਦਿੱਤਾ ਗਿਆ ਹੈ। ਇਸ ਨੋਟਿਸ ਅਨੁਸਾਰ ਡੇਰੇ ਦੇ ਸੇਵਾਦਾਰਾਂ ਅਤੇ ਹੋਰ ਵਿਅਕਤੀਆਂ ਨੂੰ ਸਖਤ ਹਦਾਇਤ ਕੀਤੀ ਗਈ ਹੈ। ਕਿ ਡੇਰੇ ਵੱਲੋਂ ਬੱਚਿਆਂ ਦੇ ਪਾਰਕ ਉੱਪਰ ਨਜਾਇਜ਼ ਉਸਾਰੀਆਂ ਅਤੇ ਕਿਸੇ ਹੋਰ ਤਰ੍ਹਾਂ ਦੀ ਉਸਾਰੀ ਤੇ ਤੁਰੰਤ ਲੋਕ ਲਗਾਈ ਜਾਂਦੀ ਹੈ। ਪੱਤਰ ਅਨੁਸਾਰ ਕਿਸੇ ਵੀ ਸੇਵਾਦਾਰ ਅਤੇ ਵਿਅਕਤੀ ਵੱਲੋਂ ਹੁਕਮਾਂ ਦੀ ਉਲੰਘਣਾ ਕਰਨ ਉਪਰੰਤ ਉਸ ਉੱਪਰ ਬਣਦੀ ਕਾਨੂੰਨੀ ਕਾਰਵਾਈ ਕਰਕੇ ਲੀਗਲ ਕੇਸ ਦਰਜ ਕਰ ਦਿੱਤਾ ਜਾਵੇਗਾ।ਇਸ ਮੌਕੇ ਗੁਰਜੀਤ ਸਿੰਘ, ਪਵਨ ਕੁਮਾਰ ਗੋਇਲ, ਜੋਗਿੰਦਰਪਾਲ ਅਰੋੜਾ, ਮਿਸਿਜ ਸਿੱਧੂ ਅਤੇ ਖਰਬੰਦਾ, ਮਿਸ ਪਲਕ, ਬੰਸਲ ਜੀ ਪ੍ਰੋਫੈਸਰ ਜਗਦੇਵ ਸਿੱਧੂ, ਹਰਮੀਤ ਚੱਡਾ ਅਤੇ ਗੁਰਵਿੰਦਰ ਸਿੱਧੂ ਆਦ ਮੈਂਬਰ ਹਾਜ਼ਰ ਸਨ।
Newsline Express
