???? 11 ਤੋਲੇ ਸੋਨਾ ਲੈ ਕੇ ਪਾਤੜਾਂ ਦਾ ਬੰਗਾਲੀ ਕਾਰੀਗਰ ਫਰਾਰ
???? ਬੀਤੇ ਦਿਨੀਂ ਪਟਿਆਲਾ ਤੋਂ ਲੱਖਾਂ ਦਾ ਰੁਪਏ ਦਾ ਸੋਨਾ ਲੈਕੇ ਭੱਜੇ ਮਰਾਠੀ ਮਾਮਾ ਭਾਣਜਾ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ
ਪਾਤੜਾਂ / ਪਟਿਆਲਾ, 18 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਸੁਨਿਆਰਿਆਂ ਦੀਆਂ ਦੁਕਾਨਾਂ ਤੋਂ ਬੰਗਾਲੀ ਤੇ ਮਰਾਠੀ ਕਾਰੀਗਰਾਂ ਵੱਲੋਂ ਲੱਖਾਂ-ਕਰੋੜਾਂ ਦੀਆਂ ਚੋਰੀਆਂ ਤੇ ਠੱਗੀਆਂ ਦੇ ਮਾਮਲਿਆਂ ਦਾ ਸਿਲਸਿਲਾ ਜਾਰੀ ਹੈ। ਕਈ ਦਿਨ ਪਹਿਲਾਂ ਪਟਿਆਲਾ ਵਿਖੇ ਮਰਾਠੀ ਕਾਰੀਗਰਾਂ ਵੱਲੋਂ ਕਥਿਤ ਤੌਰ ਉੱਤੇ ਕਰੋੜਾਂ ਦੀ ਚੋਰੀ ਠੱਗੀ ਕਰਕੇ ਭੱਜਣ ਦਾ ਮਾਮਲਾ ਅਜੇ ਪੁਲਿਸ ਲਈ ਸਿਰਦਰਦ ਹੀ ਬਣਿਆ ਹੋਇਆ ਹੈ ਅਤੇ ਦੋਸ਼ੀਆਂ ਦੀ ਗਿਰਫ਼ਤਾਰ ਵੀ ਨਹੀਂ ਹੈ, ਉੱਤੋਂ ਹੁਣ, ਪਾਤੜਾਂ ਦੇ ਇਕ ਸੁਨਿਆਰ ਦੀ ਗਹਿਣਿਆਂ ਵਾਲੀ ਦੁਕਾਨ ‘ਤੇ ਗਹਿਣੇ ਬਣਾਉਣ ਵਾਲੇ ਕਾਰੀਗਰ ਵੱਲੋਂ 118.750 ਗ੍ਰਾਮ ਸੋਨਾ ਲੈ ਕੇ ਰਫੂ ਚੱਕਰ ਹੋਣ ਦਾ ਮਾਮਲਾ ਸਾਹਮਣੇ ਆ ਗਏ ਹੈ।
ਇਸ ਮਾਮਲੇ ਵਿਚ ਸ਼ਿਕਾਇਤ ਦਰਜ ਕਰਵਾਉਂਦਿਆਂ ਅਜੇ ਕੁਮਾਰ ਪੁੱਤਰ ਮੁਖਤਿਆਰ ਚੰਦ ਵਾਸੀ ਸੁਨਿਆਰ ਬਸਤੀ ਪਾਤੜਾਂ ਨੇ ਦੱਸਿਆ ਕਿ ਉਸ ਦੀ ਪਟਿਆਲਾ ਰੋਡ ਪਾਤੜਾਂ ਵਿਖੇ ਜਗਦੰਬੇ ਜਿਉਲਰਜ਼ ਨਾਂ ਦੀ ਦੁਕਾਨ ਹੈ ਜਿੱਥੇ ਅਲੀ ਪੁੱਤਰ ਐੱਸ.ਕੇ. ਅਬਦੁੱਲ ਵਾਸੀ ਮੋਹਿਸਗੋਟ ਅਨਿਆਤਪੁਰ ਜ਼ਿਲਾ ਹੁਗਲੀ ਵੈਸਟ ਬੰਗਾਲ ਉਸ ਦੀ ਦੁਕਾਨ ‘ਤੇ ਗਹਿਣੇ ਬਣਾਉਣ ਦਾ ਕੰਮ ਕਰਦਾ ਸੀ। ਉਸ ਨੂੰ ਮਿਤੀ 9-1-2025 ਨੂੰ ਸਵੇਰੇ ਲਗਭਗ 11 ਦੇ ਕਰੀਬ 118.750 ਗ੍ਰਾਮ ਸੋਨਾ ਦੇ ਕੇ ਟੈਸਟਿੰਗ ਕਰਵਾਉਣ ਲਈ ਜਾਖਲ ਰੋਡ ਪਾਤੜਾਂ ਭੇਜਿਆ ਸੀ ਪਰ ਵਾਪਸ ਨਹੀਂ ਆਇਆ ਅਤੇ ਸੋਨਾ ਲੈ ਕੇ ਫਰਾਰ ਹੋ ਗਿਆ।
ਪੁਲਸ ਨੇ ਪੀੜਤ ਦੇ ਬਿਆਨਾਂ ‘ਤੇ ਕਥਿਤ ਦੋਸ਼ੀ ਅਲੀ ਖਿਲਾਫ ਮੁਕੱਦਮਾ ਨੰਬਰ 10, ਬੀ. ਐੱਨ. ਐੱਸ. ਦੀ ਧਾਰਾ 316(4) ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੈਰਾਨੀ ਦੀ ਗੱਲ ਹੈ ਕਿ ਆਖਿਰ ਅਜਿਹੇ ਮਾਮਲਿਆਂ ਪੁਲਿਸ ਦੇ ਹੱਥ ਖਾਲੀ ਹੋਣ ਜਾਂਦੇ ਹਨ ਅਤੇ ਸੁਨਿਆਰਿਆਂ ਨੂੰ ਸਮਾਂਬੱਧ ਇਨਸਾਫੀ ਕਿਉਂ ਨਹੀਂ ਮਿਲਦਾ।
Newsline Express
