newslineexpres

Joe Rogan Podcasts You Must Listen
Home Chandigarh ???? “ਨਾ ਕਾਨੂੰਨ ਰੁਕੇਗਾ, ਨਾ ਡੰਡਾ –  ਡਾ. ਤੋਗੜੀਆ ਨੇ ਪਟਿਆਲਾ ‘ਚ ਹਿੰਦੂ ਏਕਤਾ ਦਾ ਵਜਾਇਆ ਬਿਗੂਲ”

???? “ਨਾ ਕਾਨੂੰਨ ਰੁਕੇਗਾ, ਨਾ ਡੰਡਾ –  ਡਾ. ਤੋਗੜੀਆ ਨੇ ਪਟਿਆਲਾ ‘ਚ ਹਿੰਦੂ ਏਕਤਾ ਦਾ ਵਜਾਇਆ ਬਿਗੂਲ”

by Newslineexpres@1

???? “ਨਾ ਕਾਨੂੰਨ ਰੁਕੇਗਾ, ਨਾ ਡੰਡਾ – ਡਾ. ਤੋਗੜੀਆ ਨੇ ਪਟਿਆਲਾ ‘ਚ ਹਿੰਦੂ ਏਕਤਾ ਦਾ ਵਜਾਇਆ ਬਿਗੂਲ”

???? “ਬਾਬਰ ਦਾ ਨਾਂ ਮਿਟਾਇਆ, ਹੁਣ ਬਚਿਆ ਹੋਇਆ ਖਤਰਾ ਮਿਟਾਉਣਾ ਹੈ – ਤੋਗੜੀਆ ਦਾ ਤੀਜਾ ਸੰਕਲਪ ਜਨਸੰਖਿਆ ਨਿਯੰਤਰਣ ਕਾਨੂੰਨ”

???? “ਹੁਣ ਹਰ ਹਿੰਦੂ ਬਣੇਗਾ ਯੋਧਾ – ਪਟਿਆਲਾ ‘ਚ ਤੋਗੜੀਆ ਦਾ ਖੁੱਲ੍ਹਾ ਐਲਾਨ”

ਪਟਿਆਲਾ, 17 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਸੰਸਥਾਪਕ ਅਤੇ ਹਿੰਦੂ ਹਿਰਦੇ ਸਮਰਾਟ ਡਾ. ਪ੍ਰਵੀਣ ਭਾਈ ਤੋਗੜੀਆ ਨੇ ਅੱਜ ਪਟਿਆਲਾ ਤੋਂ ਆਪਣੇ ਪੰਜਾਬ ਦੌਰੇ ਦੀ ਸ਼ੁਰੂਆਤ ਕੀਤੀ। ਦਿੱਲੀ ਪਲਾਜ਼ਾ ਹੋਟਲ ਵਿੱਚ ਇਕ ਸੰਮੇਲਨ ਦੌਰਾਨ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਸਮੇਤ ਸੈਂਕੜੇ ਕਰਮਚਾਰੀਆਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਸਭਾ ਦੀ ਸ਼ੁਰੂਆਤ “ਸ਼੍ਰੀ ਹਨੂਮਾਨ ਚਾਲੀਸਾ” ਦੇ ਪਾਠ ਨਾਲ ਹੋਈ, ਜਿਸ ਨਾਲ ਮਾਹੌਲ ਭਗਤੀਮਈ ਤੇ ਉਰਜਾਵਾਨ ਹੋ ਗਿਆ।

ਡਾ. ਤੋਗੜੀਆ ਨੇ ਸਭਾ ਦੌਰਾਨ ਤਿੰਨ ਇਤਿਹਾਸਕ ਸੰਕਲਪਾਂ ਦਾ ਜ਼ਿਕਰ ਕੀਤਾ:
ਪਹਿਲਾ ਸੰਕਲਪ – ਅਯੋਧਿਆ ‘ਚ ਸ਼੍ਰੀ ਰਾਮ ਮੰਦਰ ਦਾ ਨਿਰਮਾਣ, ਜਿਸ ਲਈ ਉਨ੍ਹਾਂ ਕਿਹਾ, “ਅਸੀਂ 40 ਸਾਲ ਪਹਿਲਾਂ ਪ੍ਰਣ ਲਿਆ ਸੀ, ਬਾਬਰੀ ਮਸੀਤ ਢਾਹੀ ਅਤੇ 32 ਸਾਲ ਦੇ ਸੰਘਰਸ਼ ਤੋਂ ਬਾਅਦ ਬਾਬਰ ਦੀ ਛਾਤੀ ‘ਤੇ ਰਾਮਲਲਾ ਦਾ ਭਵਿਆ ਮੰਦਰ ਖੜਾ ਕਰ ਦਿੱਤਾ।”

ਦੂਜਾ ਸੰਕਲਪ – ਪ੍ਰਯਾਗਰਾਜ ਮਹਾਕੁੰਭ ‘ਚ ਸੇਵਾ ਕਾਰਜ, ਜਿੱਥੇ 1 ਕਰੋੜ ਤੋਂ ਵੱਧ ਸ਼ਰਧਾਲੂਆਂ ਲਈ ਲੰਗਰ ਅਤੇ ਲੋਕਾਂ ਦੀ ਰਹਿਣ-ਸਹਿਣ ਦੀ ਵਿਵਸਥਾ ਪਰਿਸ਼ਦ ਵੱਲੋਂ ਕੀਤੀ ਗਈ।

ਤੀਜਾ ਅਤੇ ਵਰਤਮਾਨ ਸੰਕਲਪ – ਹਿੰਦੂ ਜਨਸੰਖਿਆ ਦੀ ਰੱਖਿਆ ਅਤੇ ਏਕਤਾ ਦਾ ਮਿਸ਼ਨ। ਉਨ੍ਹਾਂ ਚੇਤਾਵਨੀ ਦਿੱਤੀ, “ਅੱਜ ਦੇਸ਼ ‘ਚ ਹਿੰਦੂਆਂ ਦੀ ਗਿਣਤੀ 100 ਕਰੋੜ ਹੈ, ਪਰ 70 ਸਾਲ ਬਾਅਦ ਸਿਰਫ਼ 50 ਕਰੋੜ ਰਹਿ ਜਾਣਗੇ।” ਇਸ ਦਾ ਹੱਲ ਦੇ ਤੌਰ ‘ਤੇ ਉਨ੍ਹਾਂ ਤਿੰਨ ਨਿਰਣਾਇਕ ਉਪਾਅ ਗਿਣਾਏ:
1. ਜਨਸੰਖਿਆ ਨਿਯੰਤਰਣ ਕਾਨੂੰਨ
2. ਬੰਗਲਾਦੇਸ਼ੀ ਘੁਸਪੈਠੀਆਂ ਦੀ ਵਾਪਸੀ
3. ਹਰ ਪਿੰਡ, ਹਰ ਮੋਹੱਲੇ ‘ਚ ਹਨੂਮਾਨ ਚਾਲੀਸਾ ਦਾ ਪਾਠ

ਡਾ. ਤੋਗੜੀਆ ਨੇ ਨਾਅਰਾ ਦਿੱਤਾ:
“ਤਿੰਨ ਬੱਚੇ – ਹਿੰਦੂ ਸੱਚੇ!”
ਅਤੇ ਕਰੀਆਕਰਤਾਵਾਂ ਨੂੰ ਆਦੇਸ਼ ਦਿੱਤਾ ਕਿ ਹਰ ਹਫ਼ਤੇ ਘੱਟੋ-ਘੱਟ ਦੋ ਦਿਨ ਹਨੂਮਾਨ ਚਾਲੀਸਾ ਦਾ ਪਾਠ ਕਰਵਾਇਆ ਜਾਵੇ। ਉਨ੍ਹਾਂ ਕਿਹਾ, “ਹੁਣ ਸਮਾਂ ਆ ਗਿਆ ਹੈ – ਹੁਣ ਕਾਨੂੰਨ ਨਾਲ ਵੀ ਰੋਕਾਂਗੇ, ਤੇ ਡੰਡੇ ਨਾਲ ਵੀ। ਹਿੰਦੂ ਘਟੇਗਾ ਨਹੀਂ, ਲੜੇਗਾ!”

ਸਭਾ ‘ਚ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਨੇ ਡਾ. ਤੋਗੜੀਆ ਦਾ ਸਵਾਗਤ ਕਰਦੇ ਹੋਏ ਕਿਹਾ, “ਡਾ. ਤੋਗੜੀਆ ਵਰਗੇ ਯੋਧਿਆਂ ਦੀ ਬਦੌਲਤ ਅੱਜ ਰਾਮ ਮੰਦਰ ਬਣਿਆ ਹੈ। ਸਾਡੇ ਬਜ਼ੁਰਗਾਂ ਨੇ ਮੰਦਰਾਂ ਨੂੰ ਟੁੱਟਦੇ ਦੇਖਿਆ ਸੀ, ਅਸੀਂ ਹੁਣ ਮੰਦਰਾਂ ਨੂੰ ਉੱਠਦੇ ਦੇਖ ਰਹੇ ਹਾਂ।” ਉਨ੍ਹਾਂ ਨੇ ਪ੍ਰਯਾਗਰਾਜ ਮਹਾਕੁੰਭ ਦੀ ਸੇਵਾ ਲਈ ਪਰਿਸ਼ਦ ਅਤੇ ਤੋਗੜੀਆ ਨੂੰ ਵਧਾਈ ਦਿੱਤੀ, ਕਪੂਰ ਨੇ ਇੱਥੇ ਕਿਹਾ ਕਿ ਸ਼੍ਰੀ ਰਾਮ ਮੰਦਿਰ ਤੋ ਬਾਅਦ ਹੁਣ ਮਥੁਰਾ ਅਤੇ ਕਾਸ਼ੀ ਦੀ ਵਾਰੀ ਹੈ ਜਿਸਨੂੰ ਹਿੰਦੂ ਸਮਾਜ ਆਪਣੇ ਹਿੱਕ ਦੇ ਜੋਰ ਨਾਲ ਬਣਾਵੇਗਾ।

ਸਭਾ ਵਿੱਚ ਹਾਜ਼ਰ ਪ੍ਰਮੁੱਖ ਵਿਅਕਤੀ:
ਰਾਸ਼ਟਰੀ ਬਜਰੰਗ ਦਲ ਦੇ ਪ੍ਰਧਾਨ ਮਨੋਜ ਸਿੰਘ, ਓਜਸਵਿਨੀ ਦੀ ਰਜਨੀ ਠੁਕਰਾਲ, ਰਾਮਾਨੰਦ, ਆਸ਼ੀਸ਼ ਕਪੂਰ, ਮਹੰਤ ਰਵਿਕਾਂਤ, ਲਖਵਿੰਦਰ ਸਰੀਨ, ਵਿਪਨ ਸ਼ਰਮਾ, ਸੁਧੀਰ ਕੱਕੜ, ਬਿੱਟੂ ਜਲੋਟਾ, ਮੁਕੇਸ਼ ਚੋਪੜਾ, ਰੂਬੀ ਸਿਆਲ, ਤਰਨਪਾਲ ਕੋਹਲੀ, ਦੀਪਕ ਗੋਲੂ, ਮਨਦੀਪ ਸਿੱਧੂਵਾਲ, ਬਲਜੀਤ ਸਿੰਘ ਝਿੱਲ, ਰਾਜੇਸ਼ ਗੁਪਤਾ ਮੀਨਾ, ਵਕੀਲ ਰਮੇਸ਼ ਕੁਮਾਰ, ਬਲਜੀਤ ਸਿੰਘ ਧੀਮਾਨ, ਡਾਕਟਰ ਅਮਰੀਕ ਸਿੰਘ ਗਿੱਲ, ਸੰਜੀਵ ਰਾਣਾ, ਵਕੀਲ ਦੇਵੀ ਦਾਸ ਸ਼ਰਮਾ, ਐਡਵੋਕੇਟ ਦਵਿੰਦਰ ਰਾਜਪੂਤ, ਕੁਲਦੀਪ ਸਿੰਘ ਮਰਾੜ, ਹੇਮੰਤ ਸ਼ਰਮਾ, ਜਗਜੀਤ ਸੱਗੂ, ਵਿਨੈ ਗੁਪਤਾ, ਅਨੰਦ ਪ੍ਰਕਾਸ਼ ਗੁਪਤਾ, ਜਸਦੀਪ ਜੱਸੀ, ਸਤਬੀਰ ਸੱਤਾ ਸਮੇਤ ਸੈਂਕੜੇ ਪਰਿਸ਼ਦ ਕਾਰਜਕਰਤਾ ਹਾਜਿਰ ਸਨ। ਇਹ ਸਭਾ ਸਿਰਫ਼ ਇੱਕ ਆਯੋਜਨ ਨਹੀਂ ਸੀ, ਸਗੋਂ ਹਿੰਦੂ ਸਮਾਜ ਦੇ ਨਵਜਾਗਰਣ ਅਤੇ ਸੰਘਰਸ਼ ਦਾ ਨਵਾਂ ਘੋਸ਼ ਬਣ ਕੇ ਸਾਹਮਣੇ ਆਈ।

Related Articles

Leave a Comment