Skip to main content

newslineexpres

Home BJP ???? ਭਾਜਪਾ ਆਗੂਆਂ ਵੱਲੋਂ ਆਪ ਸਰਕਾਰ ਉਤੇ ਧੱਕੇਸ਼ਾਹੀ ਦਾ ਦੋਸ਼ ….

???? ਭਾਜਪਾ ਆਗੂਆਂ ਵੱਲੋਂ ਆਪ ਸਰਕਾਰ ਉਤੇ ਧੱਕੇਸ਼ਾਹੀ ਦਾ ਦੋਸ਼ ….

by Newslineexpres@1

???? ਭਾਜਪਾ ਆਗੂਆਂ ਵੱਲੋਂ ਆਪ ਸਰਕਾਰ ਉਤੇ ਧੱਕੇਸ਼ਾਹੀ ਦਾ ਦੋਸ਼ ….

???? ਸਮਾਜ ਭਲਾਈ ਲਈ ਲਗਾਇਆ ਅੱਖਾਂ ਦਾ ਕੈਂਪ ਵੀ ਆਪ ਸਰਕਾਰ ਨੇ ਕੀਤਾ ਬੰਦ 

???? ਭਾਜਪਾ ਤੋਂ ਡਰੀ ਆਪ ਸਰਕਾਰ ਨੇ 200 ਤੋਂ ਵੱਧ ਮਰੀਜ਼ਾਂ ਵਾਲਾ ਕੈਂਪ 28 ਮਰੀਜ਼ਾਂ ਦੇ ਚੈੱਕਅਪ ਤੋਂ ਬਾਅਦ ਰੋਕਿਆ

ਪਟਿਆਲਾ, 25 ਅਗਸਤ – ਨਿਊਜ਼ਲਾਈਨ ਐਕਸਪ੍ਰੈਸ –   ਪਟਿਆਲਾ ਸ਼ਹਿਰ ਦੇ ਜਿਲ੍ਹਾ ਪ੍ਰਧਾਨ ਵਿਜੈ ਕੁਮਾਰ ਕੂਕਾ ਅਤੇ ਭਾਜਪਾ ਸੀਨੀਅਰ ਯੁਵਾ ਨੇਤਾ ਡਾ. ਗੁਰਵਿੰਦਰ ਕਾਂਸਲ ਵਲੋਂ ਕਾਂਸਲ ਫਾਊਂਡੇਸ਼ਨ ਪਟਿਆਲਾ ਦੇ ਦਫ਼ਤਰ ਵਿੱਚ ਅਹਿਮ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਜਪਾ ਵਲੋਂ ਲੋਕ ਭਲਾਈ ਦੀ ਸਕੀਮਾਂ ਨੂੰ ਲੈਕੇ ਚਰਚਾ ਕੀਤੀ ਗਈ ਜਿਵੇਂ ਕਿ ਕਿਸਾਨ ਸਨਮਾਨ ਕਾਰਡ, ਈ-ਸ਼੍ਰਮ ਕਾਰਡ, ਆਯੁਸ਼ਮਾਨ ਕਾਰਡ ਅਤੇ ਕੇਂਦਰ ਸਰਕਾਰ ਦੀ ਹੋਰ ਅਨੇਕਾਂ ਸਕੀਮਾਂ ਨੂੰ ਕੈਂਪ ਲਗਾ ਕੇ ਹਰ ਸ਼ਹਿਰ ਅਤੇ ਹਰ ਘਰ ਵਿੱਚ ਪਹੁੰਚਾਇਆ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਸਮਾਜ ਦੇ ਲੋਕਾਂ ਨੂੰ ਕੈਂਪ ਜ਼ਰੀਏ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਸਿੱਧਾ ਲਾਭ ਪ੍ਰਾਪਤ ਹੋ ਰਿਹਾ ਹੈ, ਉਥੇ ਹੀ ਦੁੱਜੇ ਪਾਸੇ, ਆਮ ਆਦਮੀ ਪਾਰਟੀ ਪੰਜਾਬ ਵਿੱਚ ਬਣ ਰਹੀ ਭਾਜਪਾ ਦੀ ਲਹਿਰ ਤੋਂ ਘਬਰਾ ਕੇ ਲੋਕ ਭਲਾਈ ਕਰ ਰਹੇ ਭਾਜਪਾ ਦੇ ਸੀਨੀਅਰ ਨੇਤਾ, ਜ਼ਿਲਾ ਪ੍ਰਧਾਨ, ਹਲਕਾ ਇੰਚਾਰਜ ਅਤੇ ਹੋਰ ਅਹੁਦੇਦਾਰਾਂ ਨੂੰ ਧੱਕੇ ਨਾਲ ਨਜ਼ਰਬੰਦ ਅਤੇ ਗਿਰਫ਼ਤਾਰ ਕਰ ਰਹੀ ਹੈ, ਜਿਸ ਤੋਂ ਸਾਫ਼ ਪਤਾ ਲਗਦਾ ਹੈ ਕਿ ਪੰਜਾਬ ਸਰਕਾਰ ਕਿਸਾਨ ਵਰੋਧੀ ਤਾਂ ਹੈ ਹੀ ਸੀ ਪਰ ਹੁਣ ਪੰਜਾਬ ਵਿਰੋਧੀ ਵੀ ਬਣ ਗਈ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਦੇ ਨਾਮ ‘ਤੇ ਖੁਦ ਹੀ ਲਾਅ ਐਂਡ ਆਰਡਰ ਦੀਆਂ ਧੱਜੀਆਂ ਉਡਾ ਰਹੀ ਹੈ।

   ਭਾਜਪਾ ਆਗੂ ਵਿਜੈ ਕੁਮਾਰ ਕੂਕਾ ਅਤੇ ਡਾ. ਗੁਰਵਿੰਦਰ ਕਾਂਸਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਕੱਲ੍ਹ ਪਟਿਆਲਾ ਦਿਹਾਤੀ ਦੇ ਪਿੰਡ ਸਿੱਧੂਵਾਲ ਵਿੱਚ ਕਾਂਸਲ ਫਾਊਂਡੇਸ਼ਨ ਅਤੇ ਡਾ. ਰਾਕੇਸ਼ ਵਰਮੀ ਪ੍ਰਧਾਨ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਹਰ ਵਾਰ ਦੀ ਤਰ੍ਹਾਂ ਹੀ ਸਮਾਜ ਭਲਾਈ ਲਈ ਮੁਫ਼ਤ ਅੱਖਾਂ ਦੇ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਸਥਾ ਕੋਲ ਲੱਗਭਗ 250 ਮਰੀਜਾਂ ਦੀ ਰਜਿਸਟ੍ਰੇਸ਼ਨ ਪ੍ਰਾਪਤ ਹੋਈ ਪਰ, 28 ਮਰੀਜਾਂ ਦੇ ਚੈੱਕਅਪ ਦੇ ਬਾਅਦ ਹੀ ਕੈਂਪ ਨੂੰ ਪੰਜਾਬ ਸਰਕਾਰ ਵਲੋਂ ਧੱਕੇ ਨਾਲ ਬੰਦ ਕਰਵਾ ਦਿੱਤਾ ਗਿਆ ਜਿਸ ਨਾਲ ਹਰ ਉਸ ਪਿੰਡਵਾਸੀ ਅਤੇ ਮਰੀਜ਼ ਦਾ ਅਪਮਾਨ ਹੋਇਆ ਹੈ ਜੋ ਲੋੜਵੰਦ ਸੀ ਅਤੇ ਇਸ ਕੈਂਪ ਦਾ ਲਾਭ ਪ੍ਰਾਪਤ ਕਰਨ ਆਇਆ ਸੀ। ਉਨ੍ਹਾਂ ਕਿਹਾ ਕਿ ਮੌਕੇ ‘ਤੇ ਕੈਂਪ ਬੰਦ ਕਰਵਾਉਣ ਆਏ ਪੁਲਿਸ ਮੁਲਾਜ਼ਮ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਭਾਜਪਾ ਅਤੇ ਕਿਸੇ ਵੀ ਸਮਾਜ ਸੇਵੀ ਸੰਸਥਾ ਦਾ ਲੋਕ ਭਲਾਈ ਲਈ ਕੋਈ ਵੀ ਕੈਂਪ ਨਾ ਲੱਗਣ ਦੇ ਹੁਕਮ ਹਨ। 

ਇਸ ਮੌਕੇ ਜਿਲ੍ਹਾ ਪਟਿਆਲਾ ਦੇ ਐਸ.ਸੀ. ਮੋਰਚਾ ਦੇ ਸਾਬਕਾ ਪ੍ਰਧਾਨ ਪਾਠੀ, ਇਸ਼ਾਂਤ ਅਤੇ ਰਾਹੁਲ ਬਾਂਸਲ ਵੀ ਮੋਜੂਦ ਸਨ।  Newsline Express

Related Articles

Leave a Comment