newslineexpres

Home AAP ???? ਬੇਰੁਜ਼ਗਾਰ ਸਿਹਤ ਵਰਕਰ 21 ਨੂੰ ਘੇਰਨਗੇ ਸਿਹਤ ਮੰਤਰੀ ਦੀ ਕੋਠੀ

???? ਬੇਰੁਜ਼ਗਾਰ ਸਿਹਤ ਵਰਕਰ 21 ਨੂੰ ਘੇਰਨਗੇ ਸਿਹਤ ਮੰਤਰੀ ਦੀ ਕੋਠੀ

by Newslineexpres@1

???? ਬੇਰੁਜ਼ਗਾਰ ਸਿਹਤ ਵਰਕਰ 21 ਨੂੰ ਘੇਰਨਗੇ ਸਿਹਤ ਮੰਤਰੀ ਦੀ ਕੋਠੀ

???? 270 ਪੋਸਟਾਂ ਵਿੱਚ ਉਮਰ ਹੱਦ ਛੋਟ ਦੀ ਮੰਗ

ਪਟਿਆਲਾ, 19 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ –   ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ (ਪੁਰਸ਼) ਦੇ ਸੰਘਰਸ਼ ਸਦਕਾ ਭਾਵੇਂ 270 ਅਸਾਮੀਆਂ ਤਾਂ ਸਰਕਾਰ ਨੇ ਜਾਰੀ ਕਰ ਦਿੱਤੀਆਂ ਹਨ ਪ੍ਰੰਤੂ ਪੰਜ ਸਾਲਾਂ ਬਾਅਦ ਆਈਆਂ ਪੋਸਟਾਂ ਵਿੱਚ ਉਮਰ ਹੱਦ ਛੋਟ ਨਾ ਦੇਣ ਕਰਕੇ ਉਕਤ 270 ਪੋਸਟਾਂ ਲਈ ਮਹਿਜ਼ 300 ਕਰੀਬ ਉਮੀਦਵਾਰ ਹੀ ਲਿਖਤੀ ਪ੍ਰੀਖਿਆ ਦੇਣ ਦੇ ਯੋਗ ਮੰਨੇ ਜਾਣਗੇ। ਇਸ ਲਈ ਅੰਦਾਜ਼ਨ 2200 ਉਮੀਦਵਾਰ ਓਵਰ ਏਜ਼ ਹੋ ਜਾਣ ਕਰਕੇ ਫਾਰਮ ਭਰਨ ਤੋਂ ਵੀ ਵਾਂਝੇ ਰਹਿਣਗੇ। ਇਸ ਲਈ ਉਕਤ ਭਰਤੀ ਵਿੱਚ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਵਲੋਂ ਬੇਰੁਜ਼ਗਾਰਾਂ ਨਾਲ ਕੀਤੇ ਵਾਅਦੇ ਅਨੁਸਾਰ ਉਮਰ ਹੱਦ ਛੋਟ ਲੈਣ ਲਈ  ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਸਥਾਨਕ ਗੁਰਦਆਰਾ ਦੂਖ ਨਿਵਾਰਨ ਸਾਹਿਬ ਨੇੜੇ ਪਾਸੀ ਰੋਡ ਉੱਤੇ ਬਣੀ ਕੋਠੀ ਦਾ ਘਿਰਾਓ 21 ਸਤੰਬਰ ਨੂੰ ਕੀਤਾ ਜਾਵੇਗਾ।

ਉਕਤ ਜਾਣਕਾਰੀ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦਿੱਤੀ।

ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਹੈਲਥ ਵਰਕਰ ਦਾ ਡੇਢ ਸਾਲਾ ਕੋਰਸ ਸਾਲ 2011 ਤੋ ਬੰਦ ਹੋ ਚੁੱਕਾ ਹੈ। ਪੰਜਾਬ ਵਿੱਚ  ਅੰਦਾਜ਼ਨ 2500 ਬੇਰੁਜ਼ਗਾਰ ਉਮੀਦਵਾਰ ਕੋਰਸ ਪਾਸ ਹਨ, ਉਹਨਾਂ ਵਿੱਚੋ ਅੰਦਾਜ਼ਨ 2200 ਓਵਰਏਜ਼ ਹੋ ਚੁੱਕੇ ਹਨ।ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਮੌਕੇ, ਸਥਾਨਕ ਥਾਪਰ ਯੂਨੀਵਰਸਿਟੀ ਵਿੱਚ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਆਪਣੇ ਸੰਬੋਧਨ ਵਿੱਚ  ਬੇਰੁਜ਼ਗਾਰਾਂ ਨੂੰ ਭਰੋਸਾ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੁਰਾਣੇ ਭਰਤੀ ਨਿਯਮਾਂ ਵਿੱਚ ਸੋਧ ਕਰੇਗੀ ਤਾਂ ਕਿ ਪਿਛਲੀਆਂ ਸਰਕਾਰਾਂ ਮੌਕੇ ਰੁਜ਼ਗਾਰ ਲਈ ਧਰਨੇ ਲਾਉਂਦੇ ਓਵਰ ਏਜ਼ ਹੋ ਚੁੱਕੇ ਬੇਰੁਜ਼ਗਾਰਾਂ ਨੂੰ ਵੀ ਮੌਕਾ ਮਿਲ ਸਕੇ। 

  ਉਹਨਾਂ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਵੇਲੇ ਦੇ ਤਾਂ ਦੂਰ, ਸਗੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਪਿਛਲੇ ਕਰੀਬ ਸਾਢੇ ਤਿੰਨ ਸਾਲਾਂ ਵਿੱਚ ਓਵਰ ਏਜ਼ ਹੋਏ ਉਮੀਦਵਾਰਾਂ ਨੂੰ ਵੀ ਕੋਈ ਮੌਕਾ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਸਿਹਤ ਮੰਤਰੀ ਖੁਦ ਮੁੱਖ ਮੰਤਰੀ ਤੱਕ ਪਹੁੰਚ ਕਰਕੇ ਓਵਰ ਏਜ਼ ਹੋ ਚੁੱਕੇ ਬੇਰੁਜ਼ਗਾਰਾਂ ਲਈ ਫਾਰਮ ਅਪਲਾਈ ਕਰਨ ਅਤੇ ਲਿਖਤੀ ਪ੍ਰੀਖਿਆ ਦੇਣ ਦੀ ਆਗਿਆ ਲੈ ਕੇ ਦੇਣ। ਇਸ ਮੰਗ ਲਈ ਪੰਜਾਬ ਦੇ ਬੇਰੁਜ਼ਗਾਰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ। ਉਹਨਾਂ ਸਮੂਹ ਬੇਰੁਜ਼ਗਾਰਾਂ ਨੂੰ ਸਵੇਰੇ ਕਰੀਬ 11:30 ਵਜੇ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਬਾਹਰਲੀ ਪਾਰਕ ਵਿੱਚ ਪਹੁੰਚਣ ਦੀ ਅਪੀਲ ਕੀਤੀ।

ਇਸ ਮੌਕੇ ਮੱਖਣ ਸਿੰਘ, ਕਰਮਜੀਤ ਸ਼ਰਮਾ, ਰੁਪਿੰਦਰ ਸੁਨਾਮ ਅਤੇ ਬਲਰਾਜ ਕਾਉਣੀ ਆਦਿ ਹਾਜ਼ਰ ਸਨ।  Newsline Express  

Related Articles

Leave a Comment