Skip to main content

newslineexpres

Breaking News
Joe Rogan Podcasts You Must Listen
Home Information ???? 15 ਨਵੰਬਰ ਤੋਂ ਬਦਲ ਜਾਣਗੇ ਟੋਲ ਪਲਾਜ਼ਾ ਦੇ ਨਿਯਮ,  ਗਲਤੀ ਕੀਤੀ ਤਾਂ ਭਰਨਾ ਪਵੇਗਾ ਦੁੱਗਣਾ ਟੋਲ

???? 15 ਨਵੰਬਰ ਤੋਂ ਬਦਲ ਜਾਣਗੇ ਟੋਲ ਪਲਾਜ਼ਾ ਦੇ ਨਿਯਮ,  ਗਲਤੀ ਕੀਤੀ ਤਾਂ ਭਰਨਾ ਪਵੇਗਾ ਦੁੱਗਣਾ ਟੋਲ

by Newslineexpres@1

???? 15 ਨਵੰਬਰ ਤੋਂ ਬਦਲ ਜਾਣਗੇ ਟੋਲ ਪਲਾਜ਼ਾ ਦੇ ਨਿਯਮ, ਗਲਤੀ ਕੀਤੀ ਤਾਂ ਭਰਨਾ ਪਵੇਗਾ ਦੁੱਗਣਾ ਟੋਲ

ਚੰਡੀਗੜ੍ਹ, 13 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ –          ਕੇਂਦਰ ਸਰਕਾਰ ਨੇ ਟੋਲ ਪਲਾਜ਼ਾ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ, ਜੋ ਕਿ 15 ਨਵੰਬਰ, 2025 ਤੋਂ ਲਾਗੂ ਹੋਵੇਗਾ। ਇਸ ਬਦਲਾਅ ਤੋਂ ਬਾਅਦ ਹੁਣ ਟੋਲ ਦਾ ਭੁਗਤਾਨ ਕਰਨ ਦੇ ਤਰੀਕੇ ਦੇ ਆਧਾਰ ‘ਤੇ ਫੀਸ ਤੈਅ ਕੀਤੀ ਜਾਵੇਗੀ ਮਤਲਬ ਨਕਦ ਭੁਗਤਾਨ ਕਰਨ ‘ਤੇ ਜਿਆਦਾ ਟੋਲ, ਜਦਕਿ ਡਿਜੀਟਲ ਕਰਨ ‘ਤੇ ਰਾਹਤ ਮਿਲੇਗੀ। ਹੁਣ, ਜੇਕਰ ਤੁਹਾਡਾ ਫਾਸਟ ਟੈਗ ਇਨਐਕਟਿਵ ਹੈ, ਬੈਲੇਂਸ ਖਤਮ ਹੈ, ਜਾਂ ਟੈਗ ਨਹੀਂ ਲੱਗਾ ਹੈ, ਤਾਂ ਤੁਹਾਡੇ ਤੋਂ ਪਹਿਲਾਂ ਨਾਲੋਂ ਵੱਖਰੇ ਤਰੀਕੇ ਨਾਲ ਚਾਰਜ ਕੀਤਾ ਜਾਵੇਗਾ।

ਹੁਣ ਜੇ ਕੋਈ ਵਾਹਨ ਚਾਲਕ ਬਿਨਾਂ ਵੈਧ ਫਾਸਟ ਟੈਗ ਤੋਂ ਟੋਲ ਪਲਾਜ਼ਾ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਤੋਂ ਦੁੱਗਣੀ ਫੀਸ ਵਸੂਲੀ ਜਾਵੇਗੀ। ਪਰ ਜੇ ਫਾਸਟ ਟੈਗ ਫੇਲ੍ਹ ਹੋਣ ‘ਤੇ ਚਾਲਕ UPI ਜਾਂ ਕਿਸੇ ਹੋਰ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਦਾ ਹੈ, ਤਾਂ ਉਸ ਨੂੰ ਟੋਲ ਫੀਸ ਦਾ ਸਿਰਫ਼ 1.25 ਗੁਣਾ ਦੇਣਾ ਪਵੇਗਾ।

???? ਜੇਕਰ ਫਾਸਟ ਟੈਗ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ, ਤਾਂ ਡਰਾਈਵਰ ਨੂੰ ਆਮ ਵਾਂਗ ਹੀ ਭੁਗਤਾਨ ਕਰਨਾ ਪਵੇਗਾ।

???? ਜੇਕਰ ਫਾਸਟ ਟੈਗ ਫੇਲ ਹੋ ਜਾਂਦਾ ਹੈ ਅਤੇ ਡਰਾਈਵਰ ਨਕਦ ਭੁਗਤਾਨ ਕਰਦਾ ਹੈ, ਤਾਂ ਉਸ ਨੂੰ ਦੁੱਗਣਾ ਭੁਗਤਾਨ ਕਰਨਾ ਪਵੇਗਾ।

????  ਜੇਕਰ ਭੁਗਤਾਨ ਡਿਜੀਟਲ ਸਾਧਨਾਂ (ਜਿਵੇਂ ਕਿ UPI, ਕਾਰਡ, ਜਾਂ ਨੈੱਟਬੈਂਕਿੰਗ) ਰਾਹੀਂ ਕੀਤਾ ਜਾਂਦਾ ਹੈ, ਤਾਂ ਉਹਨਾਂ ਨੂੰ ਆਮ ਤੋਂ ਥੋੜਾ ਜ਼ਿਆਦਾ ਭੁਗਤਾਨ ਕਰਨਾ ਪਵੇਗਾ।

ਇਸ ਦਾ ਮਤਲਬ ਹੈ ਕਿ ਡਿਜੀਟਲ ਭੁਗਤਾਨਾਂ ‘ਤੇ ਹੁਣ ਸਿੱਧੀ ਛੋਟ ਮਿਲੇਗੀ, ਜਦੋਂਕਿ ਨਕਦ ਲੈਣ-ਦੇਣ ‘ਤੇ ਭਾਰੀ ਜੁਰਮਾਨਾ ਲਗੇਗਾ।

Newsline Express

Related Articles

Leave a Comment