newslineexpres

Joe Rogan Podcasts You Must Listen
Home Latest News ???? ਖ਼ਾਨ ਸਾਬ੍ਹ ਨੇ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ਸਮਰਪਿਤ ਕੱਵਾਲੀਆਂ ਤੇ ਸੂਫ਼ੀ ਗਾਇਕੀ ਨਾਲ ਬੰਨ੍ਹਿਆ ਰੰਗ

???? ਖ਼ਾਨ ਸਾਬ੍ਹ ਨੇ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ਸਮਰਪਿਤ ਕੱਵਾਲੀਆਂ ਤੇ ਸੂਫ਼ੀ ਗਾਇਕੀ ਨਾਲ ਬੰਨ੍ਹਿਆ ਰੰਗ

by Newslineexpres@1

???? ਖ਼ਾਨ ਸਾਬ੍ਹ ਨੇ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ਸਮਰਪਿਤ ਕੱਵਾਲੀਆਂ ਤੇ ਸੂਫ਼ੀ ਗਾਇਕੀ ਨਾਲ ਬੰਨ੍ਹਿਆ ਰੰਗ

???? ਕੱਵਾਲੀ ਤੇ ਸੂਫ਼ੀਆਨ ਸ਼ਾਮ ਦਾ ਅਨੰਦ ਮਾਨਣ ਪੁੱਜੇ ਪਟਿਆਲਵੀ

ਪਟਿਆਲਾ, 23 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ –    ਪਟਿਆਲਾ ਦੇ ਵਿਰਾਸਤੀ ਕਿਲ੍ਹਾ ਮੁਬਾਰਕ ਦੇ ਦਰਬਾਰ ਹਾਲ ਦੇ ਖੁੱਲ੍ਹੇ ਵਿਹੜੇ ‘ਚ ਬੀਤੀ ਸ਼ਾਮ ਪਟਿਆਲਾ ਵਿਰਾਸਤੀ ਮੇਲੇ ਦੀ ਆਖਰੀ ਸ਼ਾਮ ਪਟਿਆਲਵੀਆਂ ਤੇ ਕਲਾ ਪ੍ਰੇਮੀਆਂ ਨੇ ਵੱਡੀ ਗਿਣਤੀ ‘ਚ ਪੁੱਜ ਕੇ ਸੂਫ਼ੀਆਨਾ ਸ਼ਾਮ ਦਾ ਆਨੰਦ ਮਾਣਿਆ। ਇਸ ਮੌਕੇ ਵੱਡੀ ਗਿਣਤੀ ਪੁੱਜੇ ਦਰਸ਼ਕ ਸਰੋਤਿਆਂ ਨੇ ਤਾੜੀਆਂ ਦੀ ਗੂੰਜ ਨਾਲ ਪੰਜਾਬ ਦੇ ਉਘੇ ਗਾਇਕਾਂ ਦਾ ਸਤਿਕਾਰ ਕੀਤਾ।
ਇਹ ਸੂਫ਼ੀਆਨਾ ਸ਼ਾਮ ਅੱਜ ਉਸ ਵੇਲੇ ਹੋਰ ਵੀ ਖ਼ੂਬਸੂਰਤ ਨਜ਼ਰ ਆਈ, ਜਦੋਂ ਕਵਾਲੀ ਦੇ ਆਫ਼ਤਾਬ ਗਾਇਕ ਖ਼ਾਨ ਸਾਬ੍ਹ ਨੇ ਇਹ ਸ਼ਾਮ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਨੂੰ ਸਮਰਪਿਤ ਕਰਦਿਆ ਰਵਾਇਤੀ ਕੱਵਾਲੀਆਂ ਨੂੰ ਆਪਣੇ ਨਿਵੇਕਲੇ ਅੰਦਾਜ਼ ਗਾਇਆ ਜਦਕਿ ਸੂਫ਼ੀ ਗਾਇਕ ਪ੍ਰੋ. ਅਮਨਦੀਪ ਸਿੰਘ ਦੇ ਦਿਲਰੁਬਾ ਵਾਦਨ ਤੇ ਸੂਫ਼ੀ ਗਾਇਕੀ ਨੇ ਖ਼ੂਬ ਰੰਗ ਬੰਨ੍ਹਦਿਆਂ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।

ਪੰਜਾਬ ਦੇ ਉੱਘੇ ਨੌਜਵਾਨ ਗਾਇਕ ਖ਼ਾਨ ਸਾਬ੍ਹ ਨੇ ਰਵਾਇਤੀ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਦੀਆਂ ਕਵਾਲੀਆਂ ਨਵੇਂ ਰੂਪ ਵਿੱਚ ਪੇਸ਼ ਕੀਤੀਆਂ। ਉਨ੍ਹਾਂ ਨੇ ‘ਸਾਸੋਂ ਕੀ ਮਾਲਾ, ਨਿੱਤ ਖੈਰ ਮੰਗਾਂ, ਵੋ ਬੀ ਅਪਨੇ ਨਾ ਥੇ, ਹਲਕਾ..ਹਲਕਾ ਸਰੂਰ ਸਮੇਤ ਹੋਰ ਖੂਬਸੂਰਤ ਨਗ਼ਮੇ ਗਾ ਕੇ
ਸਰੋਤਿਆਂ ਨੂੰ ਮੰਤਰ ਮੁਗਧ ਕਰਕੇ ਵਿਰਾਸਤੀ ਉਤਸਵ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ। ਖ਼ਾਨ ਸਾਬ੍ਹ ਨੇ ਕਿਹਾ ਕਿ ਇਹ ਉਸ ਦੀ ਖ਼ੁਸ਼ਕਿਸਮਤੀ ਹੈ ਕਿ ਉਹ ਪਟਿਆਲਵੀਆਂ ਨੂੰ ਕੁਝ ਸੁਨਾੳਣ ਆਏ ਹਨ।

ਸੂਫ਼ੀਆਨਾ ਸ਼ਾਮ ਦੀ ਸ਼ੁਰੂਆਤ ਵਿੱਚ ਪ੍ਰਸਿੱਧ ਦਿਲਰੁਬਾ ਵਾਦਕ ਤੇ ਗਾਇਕ ਪ੍ਰੋ. ਅਮਨਦੀਪ ਸਿੰਘ ਨੇ ਪਟਿਆਲਾ ਰਿਆਸਤ ਦੇ ਸਾਜ ਦਿਲਰੁਬਾ ਨਾਲ ਸ਼ਾਨ ਵਜਾ ਕੇ ਸ਼ੁਰੂਆਤ ਕੀਤੀ ਪਟਿਆਲਾ ਘਰਾਣੇ ਦੇ ਗੱਜਣ ਸਿੰਘ ਤੇ ਭਾਈ ਹਰਨਾਮ ਸਿੰਘ ਨੂੰ ਯਾਦ ਕੀਤਾ। ਉਨ੍ਹਾਂ ਨੇ ਆਪਣੀ ਦਿਲਕਸ਼ ਆਵਾਜ਼ ਨਾਲ ਸੂਫ਼ੀਆਨਾ ਅੰਦਾਜ ‘ਚ ਲੋਕ ਗਾਇਕੀ ਨਾਲ ਇੱਕ ਵੱਖਰਾ ਹੀ ਮਾਹੌਲ ਸਿਰਜਦਿਆਂ ਦਰਸ਼ਕਾਂ ਨੂੰ ਝੂਮਣ ਲਾ ਦਿਤਾ।

ਪ੍ਰੋ. ਅਮਨਦੀਪ ਸਿੰਘ ਨੇ ਸੁਲਤਾਨ ਬਾਹੂ ਅਤੇ ਬੁੱਲੇ ਸ਼ਾਹ ਦੇ ਸੂਫ਼ੀਆਨਾ ਕਲਾਮ, ‘ਅਬ ਲਗਨ ਲਗੀ ਕੀ ਕਰੀਏ’, ‘ਮੈਨੂੰ ਕੌਣ ਪਛਾਣੇ’, ਸੰਤ ਰਾਮ ਉਦਾਸੀ ਦੀ ਰਚਨਾ, ‘ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ ਅਤੇ ਸ਼ਿਵ ਕੁਮਾਰ ਬਟਾਵਲੀ ਦੀ ਨਜ਼ਮ ਇੱਕ ਕੁੜੀ ਜਿਸਦਾ ਨਾਮ ਮੁਹੱਬਤ ਸਮੇਤ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਝੂਮਰ, ਲੋਕ ਬੋਲੀਆਂ ਤੇ ਲੋਕ ਗੀਤ ਦੀ ਦਿਲਕਸ਼ ਪੇਸ਼ਕਾਰੀ ਕੀਤੀ। ਨੂਰ-ਏ-ਅਮਨ ਮਿਊਜ਼ੀਕਲ ਬੈਂਡ ਗਰੁੱਪ ਦੇ ਕਲਾਕਾਰਾਂ ਨੇ ਪ੍ਰੋ. ਅਮਨਦੀਪ ਸਿੰਘ ਦਾ ਸਾਥ ਦਿੱਤਾ।

ਇਸ ਮੌਕੇ ਪੁੱਜੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਬਲਤੇਜ ਪੰਨੂ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਪੀਆਰਟੀਸੀ ਚੇਅਰਮੈਨ ਹਰਪਾਲ ਜੁਨੇਜਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਅਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਅਜਿਹੀ ਸਾਫ਼ ਸੁਥਰੀ ਗਾਇਕੀ ਸਾਨੂੰ ਸਾਡੀ ਵਿਰਾਸਤ ਨਾਲ ਜੋੜਦੀ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਸੰਗੀਤ ਰਾਹੀਂ ਆਪਣੇ ਜੀਵਨ ਨੂੰ ਉੱਚਾ ਤੇ ਸੱਚਾ ਰੱਖਣ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਹੇਠ ਅਜਿਹੇ ਮੇਲੇ ਲਗਾਉਣਾ ਰੰਗਲਾ ਪੰਜਾਬ ਬਣਾਉਣ ਸਮੇਤ ਲੋਕਾਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਨ ਦਾ ਚੰਗਾ ਉਪਰਾਲਾ ਹੈ।

ਫ਼ੋਟੋ : ਪਟਿਆਲਾ ਦੇ ਕਿਲ੍ਹਾ ਦੇ ਅੰਦਰ ਦੀਆਂ
ਸੁੰਦਰ ਲਾਈਟਾਂ ਦਾ ਸੁੰਦਰ ਦ੍ਰਿਸ਼ 
Newsline Express

ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਪਟਿਆਲਾਵੀਆਂ ਤੇ ਕਲਾ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਜਿਵੇਂ 12 ਫਰਵਰੀ ਤੋਂ 22 ਫਰਵਰੀ ਤੱਕ ਪਟਿਆਲਾ ਵਿਰਾਸਤੀ ਮੇਲੇ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ, ਉਸੇ ਤਰ੍ਹਾਂ ਹੀ 21 ਫਰਵਰੀ ਤੋਂ ਸ਼ੁਰੂ ਹੋ ਕੇ 2 ਮਾਰਚ ਤੱਕ ਸ਼ੀਸ਼ ਮਹਿਲ ਵਿਖੇ ਚੱਲ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਨੂੰ ਵੀ ਭਰਵਾਂ ਹੁੰਗਾਰਾ ਦੇਣ।
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਪੰਜਾਬ ਦੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਪਟਿਆਲਾ ਵਿਰਾਸਤੀ ਮੇਲੇ ਦੀ ਕਿਲ੍ਹਾ ਮੁਬਾਰਕ ਵਿਖੇ ਆਖਰੀ ਸ਼ਾਮ ਯਾਦਗਾਰੀ ਬਣ ਗਈ, ਕਿਉਂਕਿ ਇਹ ਵਿਰਾਸਤੀ ਉਤਸਵ ਹੁਣ ਪਟਿਆਲਵੀਆਂ ਲਈ ਇੱਕ ਖਾਸ ਉਤਸਵ ਬਣ ਗਿਆ ਹੈ। ਨੋਡਲ ਅਫ਼ਸਰ ਐਸ.ਡੀ.ਐਮ. ਰਿਚਾ ਗੋਇਲ ਦੀ ਦੇਖ-ਰੇਖ ਹੇਠ ਖ਼ੂਬਸੂਰਤ ਰੌਸ਼ਨੀਆਂ ਨਾਲ ਜਗਮਗਾ ਰਹੀ ਕਿਲਾ ਮੁਬਾਰਕ ਦੀ ਇਹ ਵਿਰਾਸਤੀ ਇਮਾਰਤ ਨੇ ਆਮ ਸ਼ਹਿਰੀਆਂ ਨੂੰ ਆਪਣੇ ਦੀਦਾਰ ਕਰਨ ਲਈ ਮਜ਼ਬੂਰ ਕੀਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ, ਉਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ, ਚਰਨਜੀਤ ਸਿੰਘ, ਐਸ.ਡੀ.ਐਮਜ ਨਮਨ ਮਾਰਕੰਨ, ਨੋਡਲ ਅਫ਼ਸਰ ਰਿਚਾ ਗੋਇਲ, ਹਰਜੋਤ ਕੌਰ, ਸੀ.ਐਮ.ਐਫ.ਓ. ਸਤੀਸ਼ ਚੰਦਰ, ਸੀ.ਡੀ.ਪੀ.ਓ ਸੁਪ੍ਰੀਤ ਬਾਜਵਾ, ਕੌਂਸਲਰ ਅੰਮ੍ਰਿਤ ਪਾਲ ਸਿੰਘ ਪਾਲੀ ਅਤੇ ਰਣਜੀਤ ਸਿੰਘ ਸਮੇਤ ਪਟਿਆਲਾ ਵਾਸੀਆਂ ਤੇ ਸੰਗੀਤ ਪ੍ਰੇਮੀਆਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕਰਕੇ ਕਵਾਲੀ ਤੇ ਸੂਫ਼ੀਆਨ ਸ਼ਾਮ ਸਮੇਂ ਸਾਫ਼-ਸੁਥਰੀ ਗਾਇਕੀ ਦਾ ਅਨੰਦ ਮਾਣਿਆ।   Newsline Express


Related Articles

Leave a Comment