newslineexpres

Joe Rogan Podcasts You Must Listen
Home Chandigarh ???? ਸੁਖਪਾਲ ਖਹਿਰਾ ਦੀ ਵਿਵਾਦਤ ਟਿੱਪਣੀ ‘ਤੇ ਮਚਿਆ ਸਿਆਸੀ ਤੂਫਾਨ; ਪੰਜਾਬ ਸਟੇਟ ਵੋਮੈਨ ਕਮਿਸ਼ਨ ਨੇ ਲਿਆ ਸੁ-ਮੋਟੋ, 12 ਮਾਰਚ ਨੂੰ ਪੇਸ਼ ਹੋਣ ਦੇ ਹੁਕਮ

???? ਸੁਖਪਾਲ ਖਹਿਰਾ ਦੀ ਵਿਵਾਦਤ ਟਿੱਪਣੀ ‘ਤੇ ਮਚਿਆ ਸਿਆਸੀ ਤੂਫਾਨ; ਪੰਜਾਬ ਸਟੇਟ ਵੋਮੈਨ ਕਮਿਸ਼ਨ ਨੇ ਲਿਆ ਸੁ-ਮੋਟੋ, 12 ਮਾਰਚ ਨੂੰ ਪੇਸ਼ ਹੋਣ ਦੇ ਹੁਕਮ

by Newslineexpres@1

???? ਸੁਖਪਾਲ ਖਹਿਰਾ ਦੀ ਵਿਵਾਦਤ ਟਿੱਪਣੀ ‘ਤੇ ਮਚਿਆ ਸਿਆਸੀ ਤੂਫਾਨ; ਪੰਜਾਬ ਸਟੇਟ ਵੋਮੈਨ ਕਮਿਸ਼ਨ ਨੇ ਲਿਆ ਸੁ-ਮੋਟੋ, 12 ਮਾਰਚ ਨੂੰ ਪੇਸ਼ ਹੋਣ ਦੇ ਹੁਕਮ

ਚੰਡੀਗੜ੍ਹ, 10 ਮਾਰਚ – ਨਿਊਜ਼ਲਾਈਨ ਐਕਸਪ੍ਰੈਸ –         ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਆਪਣੇ ਇਕ ਸੋਸ਼ਲ ਮੀਡੀਆ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਔਰਤਾਂ ਲਈ ਸਰਕਾਰ ਵੱਲੋਂ ਐਲਾਨੀ ਗਈ 1000 ਰੁਪਏ ਮਹੀਨਾ ਯੋਜਨਾ ‘ਤੇ ਟਿੱਪਣੀ ਕਰਦੇ ਹੋਏ ਕੀਤੀ ਪੋਸਟ ਤੋਂ ਬਾਅਦ ਮਾਮਲਾ ਗੰਭੀਰ ਹੋ ਗਿਆ ਹੈ। ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ Punjab State Women Commission ਨੇ ਸੁ-ਮੋਟੋ ਕਾਰਵਾਈ ਕਰਦਿਆਂ ਕਪੂਰਥਲਾ ਦੇ ਐਸਐਸਪੀ ਤੋਂ ਰਿਪੋਰਟ ਮੰਗ ਲਈ ਹੈ।

ਕਮਿਸ਼ਨ ਨੇ ਇਹ ਵੀ ਕਿਹਾ ਕਿ ਇਹ ਬਿਆਨ ਪੰਜਾਬ ਕਾਂਗਰਸ ਪ੍ਰਧਾਨ Amrinder Singh Raja Warring ਦੇ ਉਕਸਾਏ ‘ਤੇ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ। ਇਸ ਕਰਕੇ ਕਮਿਸ਼ਨ ਨੇ ਖਹਿਰਾ ਦੇ ਨਾਲ-ਨਾਲ ਰਾਜਾ ਵੜਿੰਗ ਨੂੰ ਵੀ 12 ਮਾਰਚ ਸਵੇਰੇ 11:30 ਵਜੇ ਮੁਹਾਲੀ ਸਥਿਤ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਹੈ।

ਦਰਅਸਲ ਖਹਿਰਾ ਵੱਲੋਂ ਕੀਤੀ ਗਈ ਪੋਸਟ ਵਿੱਚ ਲਿਖਿਆ ਗਿਆ ਸੀ ਕਿ “1000 ਰੁਪਏ ਵਿੱਚ ਗਿੱਧਾ ਪਾਉਣ ਵਾਲੀਆਂ ਔਰਤਾਂ ਕਿੱਥੋਂ ਸੂਰਮੇ ਪੈਦਾ ਕਰਨਗੀਆਂ”, ਜਿਸ ਨੂੰ ਕਈ ਵਰਗਾਂ ਨੇ ਔਰਤਾਂ ਪ੍ਰਤੀ ਅਪਮਾਨਜਨਕ ਦੱਸਿਆ। ਇਸ ਬਿਆਨ ਤੋਂ ਬਾਅਦ ਰਾਜਨੀਤਿਕ ਮਾਹੌਲ ਗਰਮਾ ਗਿਆ ਹੈ ਅਤੇ ਵੱਖ-ਵੱਖ ਧਿਰਾਂ ਵੱਲੋਂ ਪ੍ਰਤੀਕ੍ਰਿਆਵਾਂ ਆ ਰਹੀਆਂ ਹਨ।

ਇਸ ਮਾਮਲੇ ‘ਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ Partap Singh Bajwa ਨੇ ਵੀ ਅਫਸੋਸ ਜਤਾਇਆ ਹੈ। ਉਧਰ ਖਹਿਰਾ ਨੇ ਸਫਾਈ ਦਿੰਦਿਆਂ ਕਿਹਾ ਕਿ ਇਹ ਸ਼ਬਦ ਉਸਦੇ ਨਹੀਂ ਸਨ, ਸਗੋਂ ਇੱਕ ਯੂਟਿਊਬਰ ਵੱਲੋਂ ਕਹੇ ਗਏ ਸਨ। ਉਸਨੇ ਕਿਹਾ ਕਿ ਜੇ ਕੋਈ ਕਾਰਵਾਈ ਕਰਨੀ ਹੈ ਤਾਂ ਕਰ ਲਓ, ਪਰ ਉਹ ਵਿਧਾਨ ਸਭਾ ਵਿੱਚ ਇਸ ਮਾਮਲੇ ਬਾਰੇ ਆਪਣਾ ਪੱਖ ਜ਼ਰੂਰ ਰੱਖਣਗੇ।

Newsline Express

Related Articles

Leave a Comment