Skip to main content

newslineexpres

Home NEWS ???? ਮਥੁਰਾ ‘ਚ ਵੱਡਾ ਹਾਦਸਾ: ਯਮੁਨਾ ਨਦੀ ਵਿੱਚ ਕਿਸ਼ਤੀ ਪਲਟੀ, ਪੰਜਾਬ ਦੇ 10 ਸ਼ਰਧਾਲੂਆਂ ਦੀ ਮੌਤ

???? ਮਥੁਰਾ ‘ਚ ਵੱਡਾ ਹਾਦਸਾ: ਯਮੁਨਾ ਨਦੀ ਵਿੱਚ ਕਿਸ਼ਤੀ ਪਲਟੀ, ਪੰਜਾਬ ਦੇ 10 ਸ਼ਰਧਾਲੂਆਂ ਦੀ ਮੌਤ

by Newslineexpres@1

???? ਮਥੁਰਾ ‘ਚ ਵੱਡਾ ਹਾਦਸਾ: ਯਮੁਨਾ ਨਦੀ ਵਿੱਚ ਕਿਸ਼ਤੀ ਪਲਟੀ, ਪੰਜਾਬ ਦੇ 10 ਸ਼ਰਧਾਲੂਆਂ ਦੀ ਮੌਤ

ਮਥੁਰਾ, 11 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ –    ਮਥੁਰਾ ਵਿਚ ਸ਼ੁੱਕਰਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਜਗਰਾਂਓ ਤੋਂ ਵਰਿੰਦਾਵਨ ਦਰਸ਼ਨ ਲਈ ਆਏ ਕਰੀਬ 30 ਸ਼ਰਧਾਲੂਆਂ ਨਾਲ ਭਰੀ ਕਿਸ਼ਤੀ ਯਮੁਨਾ ਨਦੀ ਵਿੱਚ ਪਲਟ ਗਈ।
ਮਿਲੀ ਜਾਣਕਾਰੀ ਅਨੁਸਾਰ ਤੇਜ਼ ਹਵਾ ਕਾਰਨ ਕਿਸ਼ਤੀ ਦਾ ਸੰਤੁਲਨ ਬਿਗੜ ਗਿਆ ਅਤੇ ਉਹ ਪੈਂਟੂਨ ਪੁਲ ਨਾਲ ਟਕਰਾ ਕੇ ਉਲਟ ਗਈ। ਉਸ ਵਿੱਚ ਸਵਾਰ ਸਾਰੇ ਲੋਕ ਪਾਣੀ ਵਿੱਚ ਡਿੱਗ ਪਏ ਅਤੇ ਮੌਕੇ ‘ਤੇ ਚੀਖਾਂ ਪੁਕਾਰਾਂ ਮਚ ਗਈਆਂ।
ਸਥਾਨਕ ਲੋਕਾਂ, ਪੁਲਿਸ ਅਤੇ ਗੋਤਾਖੋਰਾਂ ਨੇ ਤੁਰੰਤ ਬਚਾਅ ਅਭਿਆਨ ਸ਼ੁਰੂ ਕੀਤਾ। ਹੁਣ ਤੱਕ 15 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ 10 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਹਾਲੇ ਵੀ 5 ਲੋਕ ਲਾਪਤਾ ਹਨ, ਜਿਨ੍ਹਾਂ ਦੀ ਤਲਾਸ਼ ਜਾਰੀ ਹੈ। ਇਸ ਹਾਦਸੇ ਤੇ ਸੀਐਮ ਮਾਨ ਨੇ ਵੀ ਦੁਖ ਜਤਾਇਆ ਹੈ। ਦੱਸ ਦੇਈਏ ਕਿ ਹਾਦਸੇ ਵਿੱਚ ਮਾਰੇ ਗਏ ਜਿਆਦਾਤਰ ਲੋਕ ਅੰਬਾਲਾ, ਲੁਧਿਆਣਾ ਅਤੇ ਜਗਰਾਓਂ ਤੋਂ ਸਨ।
ਮ੍ਰਿਤਕਾਂ ਵਿੱਚ 6 ਮਹਿਲਾਵਾਂ ਅਤੇ 4 ਪੁਰਸ਼ ਸ਼ਾਮਲ ਹਨ। ਇਸ ਹਾਦਸੇ ਨਾਲ ਮ੍ਰਿਤਕਾਂ ਦੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਰਾਹਤ ਅਤੇ ਬਚਾਅ ਕੰਮ ਲਈ ਐਨਡੀਆਰਐਫ ਅਤੇ ਹੋਰ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਨੌਕਾ ਵਿੱਚ ਜ਼ਿਆਦਾ ਸਵਾਰੀਆਂ ਹੋਣਾ ਵੀ ਹਾਦਸੇ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਤੁਰੰਤ ਬਚਾਅ ਕਾਰਜ ਤੇਜ਼ ਕਰਨ ਦੇ ਹੁਕਮ ਦਿੱਤੇ ਹਨ।

Related Articles

Leave a Comment