Skip to main content

newslineexpres

Joe Rogan Podcasts You Must Listen
Home Entertainment ????ਡੈਫੋਡਿਲਜ਼ ਗਰੁੱਪ ਆਫ਼ ਸਕੂਲਜ਼ ਵੱਲੋਂ ਬੱਚਿਆਂ ਲਈ ‘ਪੂਲ ਪਾਰਟੀ’ ਦਾ ਆਯੋਜਨ, ਬੱਚਿਆਂ ਨੇ ਮਸਤੀ ਨਾਲ ਮਾਣਿਆ ਆਨੰਦ

????ਡੈਫੋਡਿਲਜ਼ ਗਰੁੱਪ ਆਫ਼ ਸਕੂਲਜ਼ ਵੱਲੋਂ ਬੱਚਿਆਂ ਲਈ ‘ਪੂਲ ਪਾਰਟੀ’ ਦਾ ਆਯੋਜਨ, ਬੱਚਿਆਂ ਨੇ ਮਸਤੀ ਨਾਲ ਮਾਣਿਆ ਆਨੰਦ

by Newslineexpres@1

????ਡੈਫੋਡਿਲਜ਼ ਗਰੁੱਪ ਆਫ਼ ਸਕੂਲਜ਼ ਵੱਲੋਂ ਬੱਚਿਆਂ ਲਈ ‘ਪੂਲ ਪਾਰਟੀ’ ਦਾ ਆਯੋਜਨ, ਬੱਚਿਆਂ ਨੇ ਮਸਤੀ ਨਾਲ ਮਾਣਿਆ ਆਨੰਦ

ਪਟਿਆਲਾ, 22 ਮਈ – ਨਿਊਜ਼ਲਾਈਨ ਐਕਸਪ੍ਰੈਸ —    ਡੈਫੋਡਿਲਜ਼ ਗਰੁੱਪ ਆਫ਼ ਸਕੂਲਜ਼ ਅਤੇ ਸਕਾਈ ਲਾਰਕ ਪਬਲਿਕ ਸਕੂਲ ਵਿੱਚ ਗਰਮੀ ਤੋਂ ਰਾਹਤ ਦਿਵਾਉਣ ਲਈ ਨੰਨੇ-ਮੁੰਨੇ ਬੱਚਿਆਂ ਲਈ ਵਿਸ਼ੇਸ਼ ‘ਪੂਲ ਪਾਰਟੀ’ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬੱਚਿਆਂ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਖਾਸ ਮਾਹੌਲ ਵੇਖਣ ਨੂੰ ਮਿਲਿਆ।

ਪੂਲ ਪਾਰਟੀ ਦੌਰਾਨ ਬੱਚਿਆਂ ਨੇ ਪਾਣੀ ਵਿੱਚ ਖੂਬ ਮਸਤੀ ਕੀਤੀ ਅਤੇ ਪੰਜਾਬੀ ਧੁਨਾਂ ‘ਤੇ ਡਾਂਸ ਕਰਦੇ ਹੋਏ ਮਨੋਰੰਜਨ ਦਾ ਆਨੰਦ ਮਾਣਿਆ। ਪਾਣੀ ਵਿੱਚ ਖੇਡਦੇ ਸਮੇਂ ਬੱਚਿਆਂ ਦੇ ਚਿਹਰਿਆਂ ‘ਤੇ ਖੁਸ਼ੀ ਅਤੇ ਮਸਤੀ ਸਾਫ਼ ਝਲਕ ਰਹੀ ਸੀ।

ਇਸ ਮੌਕੇ ਪ੍ਰਿੰਸੀਪਲ ਮੀਨਾ ਕੁਮਾਰੀ, ਪ੍ਰਿੰਸੀਪਲ ਲਵਲਜੀਤ ਕੌਰ ਅਤੇ ਸਕੂਲ ਦੇ ਸਟਾਫ ਮੈਂਬਰਾਂ ਨੇ ਵੀ ਬੱਚਿਆਂ ਨਾਲ ਮਿਲ ਕੇ ‘ਪੂਲ ਪਾਰਟੀ’ ਦਾ ਆਨੰਦ ਮਾਣਿਆ ਅਤੇ ਗਰਮੀ ਨੂੰ “ਬਾਏ-ਬਾਏ” ਕਿਹਾ।

ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਅਤੇ ਤਾਜ਼ਗੀ ਭਰਿਆ ਮਾਹੌਲ ਮਿਲਦਾ ਹੈ, ਜਿਸ ਨਾਲ ਉਹ ਖੁਸ਼ਮਿਜਾਜ਼ ਅਤੇ ਸਰਗਰਮ ਰਹਿੰਦੇ ਹਨ।       Newsline Express

Related Articles

Leave a Comment