ਮੁੰਬਈ-ਗਾਂਧੀਨਗਰ ਵੰਦੇ ਭਾਰਤ ਸੁਪਰਫਾਸਟ ਐਕਸਪ੍ਰੈੱਸ ਨਾਲ ਪਸ਼ੂ ਟਕਰਾਇਆ
ਮੁੰਬਈ, 29 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਮੁੰਬਈ-ਗਾਂਧੀਨਗਰ ਵੰਦੇ ਭਾਰਤ ਸੁਪਰਫਾਸਟ ਐਕਸਪ੍ਰੈੱਸ ਅੱਜ ਸਵੇਰੇ ਗੁਜਰਾਤ ਦੇ ਅਤੁਲ ਸਟੇਸ਼ਨ ਨੇੜੇ ਪਸ਼ੂ ਨਾਲ ਟਕਰਾ ਗਈ, ਜਿਸ ਕਾਰਨ ਆਪਣੀ ਮੰਜ਼ਿਲ ‘ਤੇ ਪਹੁੰਚਣ ‘ਚ 20 ਮਿੰਟ ਦੀ ਦੇਰੀ ਹੋ ਗਈ। ਰੇਲਵੇ ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਨਾਲ ਰੇਲਗੱਡੀ ਦਾ ਅਗਲਾ ਪੈਨਲ ਨੁਕਸਾਨਿਆ ਗਿਆ ਅਤੇ ਇਸ ਦੇ ਪਹਿਲੇ ਡੱਬੇ ਦੇ ਹੇਠਲੇ ਉਪਕਰਣ ਨੂੰ ਵੀ ਨੁਕਸਾਨ ਪਹੁੰਚਿਆ। ਇਸ ਮਹੀਨੇ ਹੁਣ ਤੱਕ ਇਸ ਸੈਮੀ-ਹਾਈ ਸਪੀਡ ਟਰੇਨ ਨਾਲ ਜੁੜੀ ਇਹ ਤੀਜੀ ਘਟਨਾ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 8.20 ਵਜੇ ਦੇ ਕਰੀਬ ਵਾਪਰੀ। ਰੇਲ ਗੱਡੀ ਅਤੁਲ ਰੇਲਵੇ ਸਟੇਸ਼ਨ ਕੋਲ ਪਟੜੀ ‘ਤੇ ਆਏ ਪਸ਼ੂ ‘ਚ ਜਾ ਵੱਜੀ।