newslineexpres

Breaking News
🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ 🚩 ਨਕਾਬਪੋਸ਼ ਦੋ ਨੌਜਵਾਨਾਂ ਨੇ ਇਮੀਗ੍ਰੇਸ਼ਨ ਤੇ ਆਈਲੈਟਸ ਕੋਚਿੰਗ ਸੈਂਟਰ ‘ਚ ਚਲਾਈ ਗੋਲੀ ; 6 ਕਰੋੜ ਦੀ ਮੰਗੀ ਫਿਰੌਤੀ 🚩 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਏਐਸਆਈ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ 🚩 ED ਵਲੋਂ ਸਾਬਕਾ IAS ਦੇ ਘਰ ਛਾਪੇਮਾਰੀ, ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ
Home Information ਸਾਡੇ ਨਾਲ ਹਮੇਸ਼ਾ ਹੀ ਕਾਂਗਰਸ ਨੇ ਮਤਰੇਈ ਮਾਂ ਵਾਲਾ ਸਲੂਕ ਕੀਤਾ : ਕਰਨ ਗੌੜ

ਸਾਡੇ ਨਾਲ ਹਮੇਸ਼ਾ ਹੀ ਕਾਂਗਰਸ ਨੇ ਮਤਰੇਈ ਮਾਂ ਵਾਲਾ ਸਲੂਕ ਕੀਤਾ : ਕਰਨ ਗੌੜ

by Newslineexpres@1

ਸਾਡੇ ਨਾਲ ਹਮੇਸ਼ਾ ਹੀ ਕਾਂਗਰਸ ਨੇ ਮਤਰੇਈ ਮਾਂ ਵਾਲਾ ਸਲੂਕ ਕੀਤਾ : ਕਰਨ ਗੌੜ

ਪਟਿਆਲਾ, 24 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਬੀਤੇ ਦਿਨੀਂ ਮਾਣਯੋਗ ਅਦਾਲਤ ਵੱਲੋਂ ਰਾਹੁਲ ਗਾਂਧੀ ਨੂੰ ਸੁਣਾਈ ਸਜ਼ਾ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਸਮਾਜਿਕ ਸੋਸ਼ਲ ਮੀਡੀਆ ਉੱਤੇ OBC ਸਮਾਜ ਦਾ ਦੌਬਾਰਾ ਮਖੌਲ ਬਣਾਇਆ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ OBC ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਕਰਨ ਗੌੜ ਨੇ ਕੀਤਾ। ਕਰਨ ਨੇ ਕਿਹਾ ਰਾਹੁਲ ਗਾਂਧੀ ਦੀ ਹਉਮੈ ਬਹੁਤ ਵੱਡੀ ਹੈ ਅਤੇ ਸਮਝ ਬਹੁਤ ਛੋਟੀ ਹੈ। ਉਨ੍ਹਾਂ ਨੇ ਆਪਣੇ ਸਿਆਸੀ ਲਾਹੇ ਲਈ ਸਮੁੱਚੇ OBC ਭਾਈਚਾਰੇ ਪ੍ਰਤੀ ਘਟੀਆ ਅਪਸ਼ਬਦ ਬੋਲ ਕੇ ਅਪਮਾਨ ਕੀਤਾ ਹੈ> ਸਮੁੱਚੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਾਂਗਰਸ ਨੇ ਸ਼ੁਰੂ ਤੋਂ ਹੀ OBC ਭਾਈਚਾਰੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਸਾਡੇ ਸਮਾਜ ਨੂੰ ਗਾਂਧੀ ਪਰਿਵਾਰ ਨੇ ਹਮੇਸ਼ਾ ਵੋਟਾਂ ਲਈ ਹੀ ਵਰਤਿਆ।
ਬੀਤੇ ਦਿਨੀਂ ਮਾਣਯੋਗ ਅਦਾਲਤ ਵੱਲੋਂ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ ਪਰ ਕਾਂਗਰਸ ਪਾਰਟੀ ਦੇ ਹੰਕਾਰੀ ਲੋਕ OBC ਸਮਾਜ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਉਹਨਾਂ ਕਿਹਾ ਭਾਜਪਾ ਦਿਨ-ਬ-ਦਿਨ OBC ਸਮਾਜ ਨੂੰ ਪਹਿਲੀ ਕਤਾਰ ਵੱਲ ਲੈ ਕੇ ਜਾ ਰਹੀ ਹੈ। ਭਾਰਤ ਦੀ ਕੈਬਨਿਟ ਵਿੱਚ 27 ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਸਾਡੇ ਸਮਾਜ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਣ ਦਿੱਤਾ ਹੈ ਅਤੇ ਅਨੇਕਾ ਸਹੂਲਤਾਂ ਪ੍ਰਦਾਨ ਕੀਤੀਆਂ ਹਨ। OBC ਸਮਾਜ ਹਮੇਸ਼ਾ ਭਾਜਪਾ ਦਾ ਰਿਣੀ ਰਹੇਗਾ।
ਉਨ੍ਹਾਂ ਕਿਹਾ ਸਾਡੇ ਸਮਾਜ ਨੂੰ ਉਪਰ ਉੱਠਦਾ ਦੇਖ ਕੇ ਸ਼ਾਇਦ ਕਾਂਗਰਸ ਪਾਰਟੀ ਆਪਣਾ ਦਿਮਾਗੀ ਸਤੁੰਲਨ ਖਰਾਬ ਕਰ ਬੈਠੀ ਹੈ, ਇਸੇ ਹੀ ਬੁਖਲਾਹਟ ਵਿੱਚ ਰਾਹੁਲ ਗਾਂਧੀ OBC ਸਮਾਜ ਨੂੰ ਅਪਸ਼ਬਦ ਬੋਲ ਰਹੇ ਹਨ। ਰਾਹੁਲ ਗਾਧੀ ਤੋਂ ਆਪਣੇ ਅਪਮਾਨ ਦਾ ਬਦਲਾ ਸਾਡਾ ਸਮਾਜ ਆਉਣ ਵਾਲੇ ਸਮੇਂ ਵਿੱਚ ਜਮਹੂਰੀ ਢੰਗ ਨਾਲ ਜ਼ਰੂਰ ਲਵੇਗਾ।

Related Articles

Leave a Comment