ਪਟਿਆਲਾ, 20 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਇੰਜੀਨੀਅਰ ਰਾਜੇਸ਼ ਦੂਬੇ ਨੇ ਅੱਜ ਮੁੱਖ ਇੰਜੀਨੀਅਰ ਪ੍ਰੋਮੋਟ ਹੋਣ ਉਪਰੰਤ ਚੀਫ ਇੰਜੀਨੀਅਰ ਉੱਤਰ ਦਾ ਚਾਰਜ ਸੰਭਾਲਿਆ ਅਤੇ ਮੁੱਖ ਦਫਤਰ ਪਟਿਆਲਾ ਵਿਖੇ ਜੁਆਈਨ ਕੀਤਾ। ਇਸ ਮੌਕੇ ਮੁੱਖ ਦਫਤਰ ਪਟਿਆਲਾ ਦੇ ਦਫ਼ਤਰੀ ਸਟਾਫ ਅਤੇ ਮਨਿਸਟੀਰੀਅਲ ਸਟਾਫ਼ ਯੂਨੀਅਨ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸੁਪਰਡੈਂਟ ਸਤਨਾਮ ਸਿੰਘ ਕੰਬੋਜ, ਸੁਪਰਡੈਂਟ ਗੁਰਮਿੰਦਰ ਸਿੰਘ ਸੈਣੀ, ਸੁਪਰਡੈਂਟ ਦਲਬੀਰ ਸਿੰਘ, ਸੁਪਰਡੈਂਟ ਰਮਨ ਕੁਮਾਰ, ਸੁਪਰਡੈਂਟ ਮਲਕੀਤ ਸਿੰਘ ਦੇ ਨਾਲ ਦਵਿੰਦਰ ਸੈਣੀ, ਜਸਵਿੰਦਰ ਸਿੰਘ, ਸਤਨਾਮ ਸਿੰਘ ਲੁਬਾਣਾ ਅਤੇ ਹੋਰ ਸਟਾਫ ਮੈਂਬਰ ਵੀ ਹਾਜਰ ਸਨ। ਇਸ ਮੌਕੇ ਨਰੇਸ਼ ਕੁਮਾਰ, ਸੀ ਐਚ ਡੀ ਰਿਟਾਇਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਚੀਫ ਇੰਜੀਨੀਅਰ ਰਾਜੇਸ਼ ਦੂਬੇ ਨੇ ਸਭ ਦਾ ਧੰਨਵਾਦ ਕੀਤਾ।