newslineexpres

Breaking News
🚩 ਪਰਾਲੀ ਪ੍ਰਬੰਧਨ ਲਈ ਲਗਾਏ ਕਲੱਸਟਰ ਅਧਿਕਾਰੀਆਂ ਨਾਲ ਮੀਟਿੰਗ;  ਕਲੱਸਟਰ ਅਫ਼ਸਰ, ਵਿਲੇਜ਼ ਲੈਵਲ ਅਫ਼ਸਰ ਨੂੰ ਖੁਦ ਫ਼ੋਨ ਕਰਕੇ ਪਰਾਲੀ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਲਈ ਜਾਵੇਗੀ ਜਾਣਕਾਰੀ : ਡਾ. ਪ੍ਰੀਤੀ ਯਾਦਵ 🚩 50,000 ਰੁਪਏ ਰਿਸ਼ਵਤ ! 🚩 ਸਹਾਇਕ ਟਾਊਨ ਪਲਾਨਰ ਵਿਜੀਲੈਂਸ ਵੱਲੋਂ ਕਾਬੂ 🚩 ਅੰਮ੍ਰਿਤਸਰ ‘ਚ ਨਸ਼ਾ ਵੇਚਣ ਤੋਂ ਰੋਕਦੇ ਨੌਜਵਾਨ ਦਾ ਨਿਹੰਗ ਸਿੰਘ ਨੇ ਗੁੱਟ ਵੱਢਿਆ 🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ
Home Information ???? ਵਿਸ਼ੇਸ਼ ਇੰਤਕਾਲ ਕੈਂਪਾਂ ਦੀ ਸਫ਼ਲਤਾ ਤੋਂ ਖ਼ੁਸ਼ ਮੁੱਖ ਮੰਤਰੀ ਨੇ 15 ਜਨਵਰੀ ਨੂੰ ਅਜਿਹਾ ਇਕ ਹੋਰ ਕੈਂਪ ਲਗਾਉਣ ਦਾ ਕੀਤਾ ਐਲਾਨ

???? ਵਿਸ਼ੇਸ਼ ਇੰਤਕਾਲ ਕੈਂਪਾਂ ਦੀ ਸਫ਼ਲਤਾ ਤੋਂ ਖ਼ੁਸ਼ ਮੁੱਖ ਮੰਤਰੀ ਨੇ 15 ਜਨਵਰੀ ਨੂੰ ਅਜਿਹਾ ਇਕ ਹੋਰ ਕੈਂਪ ਲਗਾਉਣ ਦਾ ਕੀਤਾ ਐਲਾਨ

by Newslineexpres@1

???? ਵਿਸ਼ੇਸ਼ ਇੰਤਕਾਲ ਕੈਂਪਾਂ ਦੀ ਸਫ਼ਲਤਾ ਤੋਂ ਖ਼ੁਸ਼ ਮੁੱਖ ਮੰਤਰੀ ਨੇ 15 ਜਨਵਰੀ ਨੂੰ ਅਜਿਹਾ ਇਕ ਹੋਰ ਕੈਂਪ ਲਗਾਉਣ ਦਾ ਕੀਤਾ ਐਲਾਨ

???? ਪੰਜਾਬ ਸਰਕਾਰ ਵੱਲੋਂ ਅਜਿਹੀਆਂ ਲੋਕ-ਪੱਖੀ ਪਹਿਲਕਦਮੀਆਂ ਜਾਰੀ ਰੱਖਣ ਦਾ ਐਲਾਨ

???? 6 ਜਨਵਰੀ ਨੂੰ ਲਗਾਏ ਗਏ ਕੈਂਪਾਂ ਵਿੱਚ 31 ਹਜ਼ਾਰ ਤੋਂ ਵੱਧ ਕੇਸ ਹੱਲ ਕੀਤੇ ਗਏ

ਚੰਡੀਗੜ੍ਹ, 7 ਜਨਵਰੀ – ਅਸ਼ੋਕ ਵਰਮਾ / ਨਿਊਜ਼ਲਾਈਨ ਐਕਸਪ੍ਰੈਸ –    ਪੰਜਾਬ ਭਰ ਵਿੱਚ 6 ਜਨਵਰੀ ਨੂੰ ਲਗਾਏ ਗਏ ਵਿਸ਼ੇਸ਼ ਇੰਤਕਾਲ ਕੈਂਪਾਂ ਦੀ ਸਫ਼ਲਤਾ ਤੋਂ ਉਤਸ਼ਾਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 15 ਜਨਵਰੀ ਨੂੰ ਸੂਬੇ ਵਿੱਚ ਅਜਿਹੇ ਹੋਰ ਕੈਂਪ ਲਗਾਉਣ ਦਾ ਐਲਾਨ ਕੀਤਾ।
ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਲਗਾਏ ਗਏ ਕੈਂਪਾਂ ਨੂੰ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਦੀਆਂ ਸਾਰੀਆਂ ਤਹਿਸੀਲਾਂ ७ਅਤੇ ਸਬ-ਤਹਿਸੀਲ ਕੰਪਲੈਕਸਾਂ ਵਿੱਚ ਲਗਾਏ ਗਏ ਇਨ੍ਹਾਂ ਕੈਂਪਾਂ ਦਾ ਲੋਕਾਂ ਨੇ ਭਰਪੂਰ ਲਾਭ ਉਠਾਇਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਨੇ ਇੰਤਕਾਲ ਦੇ ਲੰਬਿਤ ਪਏ ਕੇਸਾਂ ਦੇ ਨਿਬੇੜਾ ਯਕੀਨੀ ਬਣਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਇੰਤਕਾਲ ਦੇ 31,000 ਤੋਂ ਵੱਧ ਲੰਬਿਤ ਪਏ ਕੇਸਾਂ ਦਾ ਹੱਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਲੰਬਿਤ ਪਏ ਕੇਸਾਂ ਦਾ ਇੱਕ ਦਿਨ ਵਿੱਚ ਅਜਿਹੇ ਕੈਂਪ ਲਗਾ ਕੇ ਹੱਲ ਕੀਤਾ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ‘ਨਵੇਂ ਯੁੱਗ ਦੀ ਸ਼ੁਰੂਆਤ’ ਹੈ ਕਿਉਂਕਿ ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਉਹ ਵੀ ਬਿਨਾਂ ਕਿਸੇ ਦਿੱਕਤ ਦੇ ਮਿਲ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਉਣ ਵਾਲੇ ਸਮੇਂ ਵਿੱਚ ਵੀ ਆਮ ਲੋਕਾਂ ਦੀ ਸਹੂਲਤ ਲਈ ਅਜਿਹੇ ਲੋਕ ਪੱਖੀ ਉਪਰਾਲੇ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ 15 ਜਨਵਰੀ ਨੂੰ ਸੂਬੇ ਭਰ ਵਿੱਚ ਅਜਿਹਾ ਕੈਂਪ ਲਗਾਇਆ ਜਾਵੇਗਾ ਤਾਂ ਜੋ ਬਕਾਇਆ ਪਏ ਕੇਸਾਂ ਦਾ ਵੀ ਨਿਪਟਾਰਾ ਕੀਤਾ ਜਾ ਸਕੇ। ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਆਪਣੀ ਭਲਾਈ ਲਈ ਲਾਏ ਜਾ ਰਹੇ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਪ੍ਰਭਾਵਸ਼ਾਲੀ, ਜਵਾਬਦੇਹ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ।
Newsline Express


???? BUOYED OVER THE SUCCESS OF SPECIAL MUTATION CAMPS, CM ANNOUNCES TO HOLD ANOTHER SUCH CAMP ON JANUARY 15

???? ASSERTS THAT THE STATE GOVERNMENT WILL CONTINUE TO TAKE SUCH PRO-PEOPLE INITIATIVES

???? MORE THAN 31,000 CASES SOLVED IN CAMPS ORGANIZED ON JANUARY 6

Chandigarh, January 7- Ashok Verma / Newsline Express –  
Buoyed over the success of special mutation camps organized across the state on January 6, the Punjab Chief Minister Bhagwant Singh Mann on Sunday announced to hold similar such camps in the state on January 15. In a statement issued here on Sunday, the Chief Minister said that the camps organized on Saturday had received overwhelming response from the general public. He said that the people benefited immensely from these camps organized in all Tehsils and Sub-Tehsils complexes across the state. Bhagwant Singh Mann said that these camps gave a huge reprieve to the people by ensuring the resolution of the pending cases of mutation.
The Chief Minister further said that more than 31,000 pending cases of mutation had been solved in these camps. He said that this is for the first time that such a large number of pending cases have been solved in a single day by holding such camps. Bhagwant Singh Mann said that this a ‘dawn of new era’ as people are getting the citizen centric services that too without any sort of inconvenience.
The Chief Minister said that the state government will continue such pro-people endeavors in the coming time too, to facilitate the general public. He said that a similar such camp will be organized across the state on January 15 so that the pending cases could also be resolved. Bhagwant Singh Mann urged the people to take maximum mileage of such camps being organized for their well being, adding that the state government is committed to providing an effective, responsive and transparent administration to the people.
Newsline Express

???? विशेष इंतकाल कैंपो की सफलता से खुश मुख्यमंत्री ने 15 जनवरी को ऐसे ही एक और कैंप लगाने की घोषणा की

???? पंजाब सरकार द्वारा ऐसी जन-हितैषी पहलकदमियां जारी रखने की घोषणा की

???? 6 जनवरी को लगाए कैंपो में 31 हजार से अधिक केस हल किए गए

चंडीगढ़, 7 जनवरी – अशोक वर्मा / न्यूज़लाईन एक्सप्रैस ब्यूरो –    पंजाब भर में 6 जनवरी को लगाए विशेष इंतकाल कैंपों सफलता से उत्साहित होकर, पंजाब के मुख्यमंत्री भगवंत सिंह मान ने 15 जनवरी को राज्य में ऐसे और कैंप लगाने की घोषणा की।
यहां जारी एक बयान में मुख्यमंत्री ने कहा कि शनिवार को आयोजित कैंप को आम लोगों से बढिया प्रतिक्रिया मिली है। उन्होंने कहा कि प्रदेश भर की सभी तहसीलों और सब-तहसील परिसरों में लगाए इन कैंपों का लोगों ने भरपूर लाभ उठाया। भगवंत सिंह मान ने कहा कि इन कैंपो ने लंबित पडे केसो के निपटारे सुनिश्चित कर लोगों को बड़ी राहत दी है।
मुख्यमंत्री ने आगे बताया कि इन कैंपो में इंतकाल के 31,000 से अधिक लंबित मामलों का हल किया गया। उन्होंने कहा कि यह पहली बार है कि इस तरह के कैंप लगाकर एक ही दिन में इतनी बड़ी संख्या में लंबित मामलों का निपटारा किया गया है। भगवंत सिंह मान ने कहा कि यह ‘एक नए युग की शुरुआत’ है क्योंकि लोगों को बिना किसी परेशानी के नागरिक केंद्रित सेवाएं मिल रही है।
मुख्यमंत्री ने कहा कि राज्य सरकार आने वाले समय में भी आम लोगों की सुविधा के लिए इस तरह की जनहितैषी प्रयास जारी रखेगी। उन्होंने कहा कि 15 जनवरी को पूरे राज्य में इस तरह के कैंप लगाए जाएगे ताकि लंबित मामलों का भी निपटारा किया जा सके। भगवंत सिंह मान ने लोगों से उनके कल्याण के लिए लगाए जा रहे ऐसे कैंपो का अधिक से अधिक लाभ उठाने की अपील और कहा कि राज्य सरकार लोगों को प्रभावी, जवाबदेह और पारदर्शी प्रशासन प्रदान करने के लिए वचनबद्ध है।
Newsline Express

Related Articles

Leave a Comment