???? ਈ.ਵੀ.ਐਮ. ਹਟਾਓ ਸੰਯੁਕਤ ਮੋਰਚੇ ਦੇ ਆਗੂ ਪਹੁੰਚੇ ਪਟਿਆਲਾ
???? ਲੋਕਾਂ ਦੇ ਨਾਲ ਨਾਲ ਮੀਡੀਆ ਨਾਲ ਹੋਏ ਰੂਬਰੂ
ਪਟਿਆਲਾ, 25 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਦੇਸ਼ ਭਰ ਵਿਚ ਈ.ਵੀ.ਐਮ. ਹਟਾਓ ਸੰਯੁਕਤ ਮੋਰਚੇ ਦੇ ਆਗੂਆਂ / ਮੈਂਬਰਾਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ ਕਿ ਈ. ਵੀ. ਐਮ. ਨੂੰ ਬੈਨ ਕੀਤਾ ਜਾਵੇ ਅਤੇ ਬੈਲਟ ਪੇਪਰ ਰਾਹੀਂ ਅਗਾਮੀ ਚੋਣਾਂ ਨੂੰ ਲੈ ਕੇ ਸਰਕਾਰ ਅਤੇ ਚੋਣ ਕਮਿਸ਼ਨ ਤੁਰੰਤ ਢੁਕਵਾਂ ਫੈਸਲਾ ਲੈਣ। ਇਸ ਮੁਹਿੰਮ ਨੂੰ ਲੈ ਕੇ ਈ. ਵੀ. ਐਮ. ਹਟਾਓ ਸੰਯੁਕਤ ਮੋਰਚੇ ਦੇ ਆਗੂ ਦਿੱਲੀ ਦੇ ਸੀਨੀਅਰ ਵਕੀਲ ਭਾਨੂ ਪਰਤਾਪ ਸਿੰਘ ਅਤੇ ਉਹਨਾਂ ਦੇ ਨਾਲ ਸਾਥੀ ਅੱਜ ਪਟਿਆਲਾ ਵਿਖੇ ਪਹੁੰਚੇ। ਸਥਾਨਕ ਸਰਹਿੰਦ ਰੋਡ ਉਤੇ ਸਥਿਤ ਬੈਂਕੁਅਟ ਵਿੱਚ ਕਿਸਾਨ ਆਗੂਆਂ ਅਤੇ ਮੀਡੀਆ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਈ.ਵੀ.ਐਮ. ਸਬੰਧੀ ਜਾਗਰੂਕ ਕਰਦਿਆਂ ਸਭ ਨੂੰ ਬੇਨਤੀ ਕੀਤੀ ਕਿ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਲੋਕ ਉਨ੍ਹਾਂ ਦਾ ਖੁੱਲ੍ਹ ਕੇ ਸਾਥ ਦੇਣ ਅਤੇ ਕੇਂਦਰ ਸਰਕਾਰ ਦੇ ਨਾਲ ਨਾਲ ਭਾਰਤੀ ਚੋਣ ਕਮਿਸ਼ਨ ਉਤੇ ਦਬਾਅ ਪਾਉਣ ਕਿ ਆਗਾਮੀ ਚੋਣਾਂ ਈ. ਵੀ. ਐੱਮ ਮਸ਼ੀਨਾਂ ਦੀ ਥਾਂ ਬੈਲਟ ਪੇਪਰ ਰਾਹੀਂ ਕਰਵਾਉਣ ਤਾਂਕਿ ਮਸ਼ੀਨਾਂ ਰਾਹੀਂ ਲੋਕਾਂ ਦੇ ਨਾਲ ਕਿਸੇ ਤਰ੍ਹਾਂ ਦਾ ਧੋਖਾ ਹੋਣ ਦਾ ਖ਼ਦਸ਼ਾ ਦੂਰ ਹੀ ਸਕੇ। Newsline Express