Skip to main content

newslineexpres

Home Chandigarh ???? ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿਤਰਾ ਵੱਲੋਂ ਚੋਣਾਂ ਨਾਲ ਸਬੰਧਤ ਸਾਜੋ-ਸਮਾਨ ਦੇ ਪਟਿਆਲਾ ਸਥਿਤ ਸੂਬਾ ਪੱਧਰੀ ਚੋਣ ਭੰਡਾਰ ਦਾ ਅਚਨਚੇਤ ਨਿਰੀਖਣ

???? ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿਤਰਾ ਵੱਲੋਂ ਚੋਣਾਂ ਨਾਲ ਸਬੰਧਤ ਸਾਜੋ-ਸਮਾਨ ਦੇ ਪਟਿਆਲਾ ਸਥਿਤ ਸੂਬਾ ਪੱਧਰੀ ਚੋਣ ਭੰਡਾਰ ਦਾ ਅਚਨਚੇਤ ਨਿਰੀਖਣ

by Newslineexpres@1

???? ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿਤਰਾ ਵੱਲੋਂ ਚੋਣਾਂ ਨਾਲ ਸਬੰਧਤ ਸਾਜੋ-ਸਮਾਨ ਦੇ ਪਟਿਆਲਾ ਸਥਿਤ ਸੂਬਾ ਪੱਧਰੀ ਚੋਣ ਭੰਡਾਰ ਦਾ ਅਚਨਚੇਤ ਨਿਰੀਖਣ
???? ਚੋਣ ਕਮਿਸ਼ਨ ਵੱਲੋਂ ਤਬਦੀਲ ਕੀਤੀ ਜਾ ਚੁੱਕੀ ਵਾਧੂ ਚੋਣ ਸਮੱਗਰੀ ਦਾ ਨਿਯਮਾਂ ਮੁਤਾਬਕ ਨਿਪਟਾਰਾ ਕਰਨ ਦੀ ਹਦਾਇਤ

ਪਟਿਆਲਾ, 6 ਫਰਵਰੀ: ਨਿਊਜ਼ਲਾਈਨ ਐਕਸਪ੍ਰੈਸ  –                     ਪੰਜਾਬ ਦੇ ਮੁੱਖ ਚੋਣ ਅਫ਼ਸਰ-ਕਮ-ਪ੍ਰਬੰਧਕੀ ਸਕੱਤਰ ਚੋਣਾਂ ਅਨਿੰਦਿਤਾ ਮਿਤਰਾ ਨੇ ਅੱਜ ਪਟਿਆਲਾ ਦੇ ਬਾਰਾਂਦਰੀ ਬਾਗ ਵਿਖੇ ਚੋਣਾਂ ਨਾਲ ਸਬੰਧਤ ਸਾਜੋ-ਸਮਾਨ ਦੇ ਸੂਬਾ ਪੱਧਰੀ ਚੋਣ ਭੰਡਾਰ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਮੁੱਖ ਚੋਣ ਅਫ਼ਸਰ ਨੇ ਇੱਥੇ ਰੱਖੇ ਗਏ ਚੋਣਾਂ ਨਾਲ ਸਬੰਧਤ ਸਮਾਨ ਤੋਂ ਇਲਾਵਾ ਵੋਟਰ ਸੂਚੀਆਂ ਦੀ ਤਿਆਰੀ, ਸ਼ਨਾਖਤੀ ਕਾਰਡ ਤਿਆਰ ਕਰਨ ਤੇ ਇਨ੍ਹਾਂ ਦੀ ਵੰਡ ਕਰਨ ਤੋਂ ਇਲਾਵਾ ਗੁਰੁਦੁਆਰਾ ਚੋਣਾਂ ਨਾਲ ਸਬੰਧਤ ਚੋਣ ਸਮੱਗਰੀ ਫਾਰਮ, ਲਿਫਾਫੇ, ਸਟੇਸ਼ਨਰੀ ਵਸਤਾਂ, ਨਾ ਖਪਤ ਹੋਣ ਵਾਲੀ ਚੋਣ ਸਮੱਗਰੀ ਦਾ ਜਾਇਜ਼ਾ ਲਿਆ।

ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿਤਰਾ ਨੇ ਇੱਥੇ ਰੱਖੇ ਸਮਾਨ ਦੀ ਸਾਂਭ-ਸੰਭਾਲ ਸਮੇਤ ਇਸ ਨੂੰ ਰੱਖਣ ਦੀ ਤਰਤੀਬ ਤੇ ਸਾਫ-ਸਫ਼ਾਈ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਨਿਰੀਖਣ ਦੌਰਾਨ ਪਾਇਆ ਕਿ ਸਟੋਰ ਵਿੱਚ ਕੁਝ ਵਸਤਾਂ (ਫਾਰਮ, ਕਿਤਾਬਾਂ ਆਦਿ) ਅਜਿਹੀਆਂ ਵੀ ਪਈਆਂ ਹਨ, ਜੋ ਕਿ ਹੁਣ ਚੋਣ ਕਮਿਸ਼ਨ ਵਲੋਂ ਬਦਲ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ਦੀ ਭਵਿੱਖ ‘ਚ ਹੋਣ ਵਾਲੀਆਂ ਕਿਸੇ ਚੋਣਾਂ ਵਿੱਚ ਵਰਤੋਂ ਨਹੀਂ ਕੀਤੀ ਜਾਣੀ ਹੈ। ਉਨ੍ਹਾਂ ਨੇ ਅਜਿਹੀਆਂ ਵਸਤਾਂ ਦਾ ਹਦਾਇਤਾਂ ਅਨੁਸਾਰ ਨਿਪਟਾਰਾ ਕਰਵਾਉਣ ਦੇ ਹੁਕਮ ਜਾਰੀ ਕੀਤੇ, ਤਾਂ ਜੋ ਆਗਾਮੀ ਚੋਣਾਂ ਵਿੱਚ ਵਰਤਿਆ ਜਾਣ ਵਾਲਾ ਸਮਾਨ ਇਸ ਸਟੋਰ ਵਿੱਚ ਸੁਰੱਖਿਅਤ ਰੱਖਿਆ ਜਾ ਸਕੇ।


          ਮੁੱਖ ਚੋਣ ਅਫ਼ਸਰ ਨੇ ਚੋਣ ਭੰਡਾਰ ਦੀ ਬਹੁਤ ਪੁਰਾਣੀ ਹੋ ਚੁੱਕੀ ਇਮਾਰਤ ਦੀ ਲੋੜੀਂਦੀ ਮੁਰੰਮਤ ਕਰਵਾਉਣ ਦੀ ਵੀ ਹਦਾਇਤ ਕੀਤੀ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁੱਖ ਚੋਣ ਅਫ਼ਸਰ ਨੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੇ ਏ.ਡੀ.ਸੀ. (ਜ) ਸਿਮਰਪ੍ਰੀਤ ਕੌਰ ਨਾਲ ਬੈਠਕ ਕਰਕੇ ਜ਼ਿਲ੍ਹੇ ਅੰਦਰ ਚੋਣ ਪ੍ਰਬੰਧਾਂ ਤੇ ਚੋਣ ਅਮਲ ਨਾਲ ਸਬੰਧਤ ਹੋਰ ਮੁੱਦਿਆਂ ਸਮੇਤ ਈ.ਵੀ.ਐਮ ਵੇਅਰਹਾਊਸ ਦਾ ਵੀ ਜਾਇਜ਼ਾ ਲਿਆ।

ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਮੁੱਖ ਚੋਣ ਅਫ਼ਸਰ ਦਾ ਪਟਿਆਲਾ ਪੁੱਜਣ ‘ਤੇ ਸਵਾਗਤ ਕੀਤਾ ਅਤੇ ਜ਼ਿਲ੍ਹੇ ਦੇ ਈ.ਵੀ.ਐਮ ਵੇਅਰਹਾਊਸ ਤੇ ਹੋਰ ਚੋਣ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਐਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ, ਚੋਣ ਤਹਿਸੀਲਦਾਰ ਵਿਜੇ ਚੌਧਰੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ, ਚੋਣ ਕਾਨੂੰਗੋ ਪ੍ਰਿਯੰਕਾ ਰਾਣੀ, ਸੀਨੀਅਰ ਸਹਾਇਕ ਪਰਮਜੀਤ ਸਿੰਘ ਸਮੇਤ ਚੋਣ ਵਿਭਾਗ ਦਾ ਹੋਰ ਅਮਲਾ ਵੀ ਮੌਜੂਦ ਰਿਹਾ।
Newsline Express

Related Articles

Leave a Comment