newslineexpres

Home EMPLOYEES ???? ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਟਿਆਲਾ ਨੇ ਲਗਾਇਆ ਖੂਨਦਾਨ ਕੈਂਪ

???? ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਟਿਆਲਾ ਨੇ ਲਗਾਇਆ ਖੂਨਦਾਨ ਕੈਂਪ

by Newslineexpres@1
ਖੂਨਦਾਨੀਆਂ ਦੀ ਹੌਸਲਾ-ਅਫਜਾਈ ਕਰਦੇ ਹੋਏ ਮੁੱਖ ਮਹਿਮਾਨ ਬਲਤੇਜ ਪੰਨੂ,  ਮੁੱਖ ਇੰਜੀਨੀਅਰ ਜਸਵਿੰਦਰ ਸਿੰਘ ਚਹਿਲ, ਜਸਵੀਰ ਸਿੰਘ ਅਤੇ ਯੂਨੀਅਨ ਆਗੂ ਸਤਨਾਮ ਸਿੰਘ ਕੰਬੋਜ ਅਤੇ ਹੋਰ। Newsline Express

???? ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਟਿਆਲਾ ਨੇ ਲਗਾਇਆ ਖੂਨਦਾਨ ਕੈਂਪ

???? ਖੂਨਦਾਨ ਦੁਨੀਆ ਦਾ ਸਭ ਤੋਂ ਵੱਡਾ ਪੁੰਨ : ਬਲਤੇਜ ਪੰਨੂ

???? ਮਨੁੱਖਤਾ ਦੀ ਸੇਵਾ ਸਾਂਝਾ ਕਾਰਜ: ਜਸਵਿੰਦਰ ਸਿੰਘ ਚਹਿਲ, ਰਾਜੇਸ਼ ਕੁਮਾਰ ਖੋਸਲਾ, ਜਸਵੀਰ ਸਿੰਘ (ਮੁੱਖ ਇੰਜੀਨੀਅਰ)

???? ਮੁਲਾਜ਼ਮਾਂ ਦੀ ਭਲਾਈ ਜਥੇਬੰਦੀ ਦਾ ਮੁੱਖ ਨਿਸ਼ਾਨਾ : ਕੰਬੋਜ

  ਪਟਿਆਲਾ, 23 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ –  ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਮੁੱਖ ਦਫਤਰ, ਨਾਭਾ ਰੋਡ ਵਿਖੇ ਸਮੂਹ ਮੁਲਾਜ਼ਮਾਂ ਵੱਲੋਂ ਮਨੁੱਖਤਾ ਦੇ ਭਲੇ ਲਈ ਮਿਸ਼ਨ ਲਾਲੀ ਤੇ ਹਰਿਆਲੀ ਦੇ ਸਹਿਯੋਗ ਨਾਲ ਪਹਿਲਾ ਖੂਨ ਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ ਡਾ: ਅੰਸ਼ੂ ਗਰਗ ਦੀ ਅਗਵਾਈ ਹੇਠ ਵਰਧਮਾਨ ਹਸਪਤਾਲ ਬਲੱਡ ਸੈਂਟਰ ਦੀ ਟੀਮ ਨੇ 57 ਯੁਨਿਟ ਖੂਨ ਇਕੱਤਰ ਕੀਤਾ। ਖੂਨ ਦਾਨ ਕੈਂਪ ਦਾ ਰਸਮੀ ਉਦਘਾਟਨ ਯੂਨੀਅਨ ਪ੍ਰਧਾਨ ਸਤਨਾਮ ਸਿੰਘ ਕੰਬੋਜ ਨੇ ਰੀਬਨ ਕੱਟ ਕੇ ਅਤੇ ਰਵੀ ਕੁਮਾਰ ਅਜੋਰੀਆ ਅਤੇ ਸੰਜੀਵ ਕੁਮਾਰ ਬਾਂਸਲ ਨੇ ਖੂਨਦਾਨ ਕਰਕੇ ਕੀਤਾ। ਇਸ ਮੌਕੇ ਬਲਤੇਜ ਪੰਨੂ, ਮੀਡੀਆ ਸਲਾਹਕਾਰ, ਮੁੱਖ ਮੰਤਰੀ, ਪੰਜਾਬ ਬਤੌਰ ਮੁੱਖ ਮਹਿਮਾਨ, ਜਸਵਿੰਦਰ ਸਿੰਘ ਚਹਿਲ, ਰਾਜੇਸ਼ ਕੁਮਾਰ ਖੋਸਲਾ, ਜਸਵੀਰ ਸਿੰਘ (ਮੁੱਖ ਇੰਜੀਨੀਅਰ) ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ।
ਕੈਂਪ ਵਿੱਚ ਸਤਨਾਮ ਸਿੰਘ ਲੁਬਾਣਾ, ਰਾਜਪਾਲ ਲਸੋਈ, ਰਾਕੇਸ਼ ਬਾਤਿਸ਼, ਜਸਵਿੰਦਰ ਸਿੰਘ, ਭੁਪਿੰਦਰ ਸਿੰਘ ਬੱਲ, ਹਰਦੀਪ ਸਿੰਘ ਸਨੌਰ, ਡਾ: ਭੁਪਿੰਦਰ ਸਿੰਘ ਲਾਂਬਾ ਨੇ ਵਧ-ਚੜ੍ਹ ਕੇ ਸਹਿਯੋਗ ਦਿੱਤਾ। ਵਲੰਟੀਅਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦਿਆਂ ਮੁੱਖ ਮਹਿਮਾਨ ਬਲਤੇਜ ਪੰਨੂ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਖੂਨਦਾਨ ਕਰਨਾ ਦੁਨੀਆ ਦਾ ਸਭ ਤੋਂ ਵੱਡਾ ਪੁੰਨ ਹੈ। ਇਸ ਨਾਲ ਮਨੁੱਖੀ ਜਾਨਾਂ ਬਚਾਉਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਖੂਨਦਾਨ ਕਰਨਾ ਬਹੁਤ ਸ਼ਲਾਘਾਯੋਗ ਹੈ।
ਇਸ ਮੌਕੇ ਯੂਨੀਅਨ ਪ੍ਰਧਾਨ ਸਤਨਾਮ ਸਿੰਘ ਕੰਬੋਜ ਨੇ ਮੁੱਖ ਮਹਿਮਾਨ ਨਾਲ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਸਬੰਧੀ ਚਰਚਾ ਵੀ ਕੀਤੀ, ਜਿਸ ਬਾਰੇ ਬਲਤੇਜ ਪੰਨੂ ਵੱਲੋਂ ਵਿਚਾਰ-ਚਰਚਾ ਕਰਕੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ।
ਜਸਵਿੰਦਰ ਸਿੰਘ ਚਹਿਲ, ਰਾਜੇਸ਼ ਕੁਮਾਰ ਖੋਸਲਾ, ਜਸਵੀਰ ਸਿੰਘ (ਮੁੱਖ ਇੰਜੀਨੀਅਰ) ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਾਡਾ ਸਭ ਦਾ ਸਾਂਝਾ ਕਾਰਜ ਹੈ।
ਇਸ ਮੌਕੇ ਸਮੂਹ ਮੁਲਾਜ਼ਮਾਂ ਵੱਲੋਂ ਬਲਤੇਜ ਪੰਨੂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਕੈਂਪ ਵਿਚ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਗਰੇਵਾਲ, ਧਰਮਪਾਲ ਲੌਟ, ਸੁਖਵੀਰ ਭਾਨਰੀ, ਕਰਮਜੀਤ ਹਨੀ, ਰਵਿੰਦਰ ਕੁਮਾਰ, ਗੁਰਪ੍ਰੀਤ ਕੌਰ, ਰੂਪ ਕਮਲ, ਸੁਰਭੀ, ਮਨਜੀਤ ਕੌਰ, ਪ੍ਰਿਤਪਾਲ ਸਿੰਘ, ਸੁਖ ਸੋਹਲ, ਹਰਮੇਸ਼ ਰਾਜ ਤੇ ਹੋਰ ਹਾਜ਼ਰ ਸਨ।    Newsline Express

Related Articles

Leave a Comment