Skip to main content

newslineexpres

Breaking News
🚩 पटियाला में आज, रविवार को, फिर धूमधाम से होगा संगीतमय समागम ; न्यूज़लाईन एक्सप्रैस अखबार द्वारा साज़ और आवाज क्लब के सहयोग से विशेष प्रस्तुति आज 🚩अच्छे-भले ज्वेलर की 22 कैरेट ज्वेलरी को बड़े ब्रांडेड शोरूम ने बताया 20 कैरेट, मशीन सेटिंग के बाद निकली 22 कैरेट; पुलिस ने फिशर मशीन की जब्ती 👉 पुश्तैनी ज्वेलर्स को बदनाम करने की कथित साजिश का आरोप, सराफा एसोसिएशन ने उठाई आवाज़ 🚩 ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜ ਰਹੀ ਹੈ ਭਗਵੰਤ ਮਾਨ ਸਰਕਾਰ : ਗੁਰਮੀਤ ਸਿੰਘ ਖੁੱਡੀਆਂ 🚩न्यूज़लाईन एक्सप्रैस द्वारा साज़ और आवाज क्लब के सहयोग से प्रस्तुत: संगीतमयी प्रोग्राम 16 अगस्त को  🚩 ਵੀਰ ਹਕੀਕਤ ਰਾਏ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ  🚩ਐਨ ਐਸ ਐਨ ਆਈ ਐਸ ਵਿਖੇ ਫਾਲਸ ਸੀਲਿੰਗ ਡਿੱਗਣ ਦੇ ਮਾਮਲੇ ਵਿੱਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ-ਡਾਇਰੈਕਟਰ ਮਿਗਲਾਨੀ
Joe Rogan Podcasts You Must Listen
Home Administration ???? ਬੀ.ਐਲ.ਓਜ਼. ਨੂੰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਬਤੌਰ ਪੋਲਿੰਗ ਸਟਾਫ ਦੀ ਡਿਊਟੀ ਤੋਂ ਛੋਟ ਦੇ ਆਦੇਸ਼

???? ਬੀ.ਐਲ.ਓਜ਼. ਨੂੰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਬਤੌਰ ਪੋਲਿੰਗ ਸਟਾਫ ਦੀ ਡਿਊਟੀ ਤੋਂ ਛੋਟ ਦੇ ਆਦੇਸ਼

by Newslineexpres@1

???? ਬੀ.ਐਲ.ਓਜ਼. ਨੂੰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਬਤੌਰ ਪੋਲਿੰਗ ਸਟਾਫ ਦੀ ਡਿਊਟੀ ਤੋਂ ਛੋਟ ਦੇ ਆਦੇਸ਼

ਚੰਡੀਗੜ੍ਹ, 10 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ –    ਬੀ.ਐਲ.ਓਜ਼. ਨੂੰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਬਤੌਰ ਪੋਲਿੰਗ ਸਟਾਫ ਦੀ ਡਿਊਟੀ ਤੋਂ ਛੋਟ ਵਿਸ਼ੇ ਦੇ ਸਬੰਧ ਵਿੱਚ ਆਈ ਖ਼ਬਰ ਨਾਲ ਚੋਣ ਕਮਿਸ਼ਨ ਦੇ ਇਸ ਵਿਸ਼ੇਸ ਆਦੇਸ਼ ਨਾਲ ਸਮੂਹ ਬੀ ਐਲ ਓ ਵਿੱਚ ਭਾਰੀ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। 

ਇਸ ਸਬੰਧ ਵਿੱਚ ਜਾਰੀ ਪੱਤਰ ਮੁਤਾਬਕ ਸਮਾਚਾਰ ਹੈ ਕਿ ਮੁੱਖ ਚੋਣ ਅਫਸਰ, ਪੰਜਾਬ ਦੇ ਇਹ ਧਿਆਨ ਵਿੱਚ ਆਇਆ ਹੈ ਕਿ ਪੰਜਾਬ ਰਾਜ ਵਿੱਚ ਚੱਲ ਰਹੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਕੰਮ ਵਿੱਚ ਬੀ.ਐਲ.ਓਜ਼. ਦੀ ਡਿਊਟੀ ਬਤੌਰ ਪੋਲਿੰਗ ਸਟਾਫ ਲਗਾਈ ਗਈ ਹੈ। ਇਸ ਦੇ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਇਸ ਸਮੇਂ ਸਮੂਹ ਜਿਲ੍ਹਿਆਂ ਵਿੱਚ ਵੋਟਰ ਸੂਚੀ ਦੀ ਲਗਾਤਾਰ ਸੁਧਾਈ, ਅਤੇ ਵੋਟਰ ਸ਼ਨਾਖਤੀ ਕਾਰਡ ਦਾ ਕੰਮ ਜਿਲ੍ਹਾ ਪੱਧਰ ਅਤੇ ਈ.ਆਰ.ਓ. ਪੱਧਰ ‘ਤੇ ਚਲ ਰਿਹਾ ਹੈ ਜੋ ਕਿ ਅਹਿਮ ਕੰਮ ਹੈ। ਇਸ ਦੇ ਨਾਲ ਹੀ ਆਪਣੇ ਪਿਤ੍ਰੀ ਵਿਭਾਗ ਦੇ ਕੰਮ ਤੋਂ ਇਲਾਵਾ SIR ਦੀ Pre revision ਅਤੇ voter mapping ਦਾ ਕੰਮ ਬੀ.ਐਲ.ਓਜ਼. ਕਰ ਰਹੇ ਹਨ, ਜੋ ਕਿ ਇਕ ਅਹਿਮ ਕੰਮ ਹੈ ਅਤੇ ਇਸਦੀ ਪ੍ਰਗਤੀ ਦਾ ਰਿਵਿਊ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਹਰੇਕ ਹਫ਼ਤੇ ਕੀਤਾ ਜਾਂਦਾ ਹੈ। ਇਸ ਕਰਕੇ ਬੀ.ਐਲ.ਓਜ਼. ਨੂੰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਬਤੌਰ ਪੋਲਿੰਗ ਸਟਾਫ ਦੀ ਡਿਊਟੀ ‘ਤੇ ਛੋਟ ਦਿੱਤੀ ਜਾਵੇ ਅਤੇ ਆਉਣ ਵਾਲੇ ਸਮੇਂ ਵਿੱਚ ਬੀ.ਐਲ.ਓਜ਼. ਦੀ ਡਿਊਟੀ ਕਿਸੇ ਵੀ ਵਾਧੂ ਕੰਮ ਲਈ ਨਾ ਲਗਾਉਣ ਦੀ ਹਦਾਇਤ ਕੀਤੀ ਗਈ ਹੈ।

ਇਸ ਉਪਰੰਤ ਜ਼ਿਲ੍ਹਾ ਚੋਣ ਅਫਸਰ ਪਟਿਆਲਾ ਵਲੋ ਵੀ ਬੀ ਐਲ ਓਜ਼ ਦੀ ਚੋਣਾਂ ਵਿੱਚ ਪੋਲਿੰਗ ਸਟਾਫ ਦੀ ਡਿਊਟੀ ਤੋਂ ਛੋਟ ਦੇਣ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਹੈ।   Newsline Express

Related Articles

Leave a Comment