ਪਾਕਿਸਤਾਨ, 26 ਫ਼ਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਪਾਕਿਸਤਾਨ ਵਿਚ PML-N ਦੇ ਪ੍ਰਧਾਨ ਦੀ ਧੀ ਨੇ ਦੇਸ਼ ਵਿਚ ਇਤਿਹਾਸ ਬਦਲਦੇ ਹੋਏ ਪੰਜਾਬ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਦਾ ਸਨਮਾਨ ਹਾਸਲ ਕਰ ਲਿਆ ਹੈ। ਸੀਨੀਅਰ ਪੀਐੱਮਐੱਲ-ਐੱਨ ਨੇਤਾ ਮਰੀਅਮ ਨਵਾਜ਼ ਨੂੰ ਪੰਜਾਬ ਦੀ ਮੁੱਖ ਮੰਤਰੀ ਬਣਾਇਆ ਗਿਆ ਹੈ। ਮਰੀਅਮ ਤਿੰਨ ਵਾਰ ਸਾਬਕਾ ਪ੍ਰਧਾਨ ਮੰਤਰੀ ਰਹਿ ਚੁੱਕੇ PML-N ਦੇ ਪ੍ਰਧਾਨ ਨਵਾਜ਼ ਸ਼ਰੀਫ ਦੀ ਧੀ ਹੈ।
50 ਸਾਲਾ ਉਪ ਪ੍ਰਧਾਨ ਮਰੀਅਮ ਨੇ PML-N ਨੇਤਾ ਨੇ ਪੀਟੀਆਈ ਸਮਰਥਿਤ ਐੱਸਆਈਸੀ ਦੇ ਰਾਣਾ ਆਫਤਾਬ ਨੂੰ ਹਰਾ ਕੇ ਸਿਆਸੀ ਤੌਰ ਤੋਂ ਮਹੱਤਵਪੂਰਨ ਪੰਜਾਬ ਸੂਬੇ ਦੀਆਂ ਮੁੱਖ ਮੰਤਰੀ ਚੋਣਾਂ ਜਿੱਤੀਆਂ। ਦੱਸ ਦੇਈਏ ਕਿ ਪੰਜਾਬ ਸੂਬੇ ਵਿਚ 120 ਮਿਲੀਅਨ ਲੋਕ ਰਹਿੰਦੇ ਹਨ। ਗਿਣਤੀ ਦੇ ਹਿਸਾਬ ਨਾਲ ਮਰੀਅਮ ਨਵਾਜ਼ ਦਾ ਪੰਜਾਬ ਦੀ ਸੀਐੱਮ ਬਣਨਾ ਤੈਅ ਸੀ। ਪੰਜਾਬ ਅਸੈਂਬਲੀ ਦੇ ਸਪੀਕਰ ਮਿਲਕ ਅਹਿਮਦ ਖਾਨ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਸਿਰਫ ਸੀਐੱਮ ਅਹੁਦੇ ਨੂੰ ਲੈ ਕੇ ਮਤਦਾਨ ਹੋਵੇਗਾ ਤੇ ਅਸੈਂਬਲੀ ਦੇ ਕਿਸੇ ਮੈਂਬਰ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। PML-N ਦੇ ਮਲਿਕ ਮੁਹੰਮਦ ਅਹਿਮਦ ਖਾਨ ਸਪੀਕਰ ਚੁਣੇ ਗਏ ਤੇ ਉਨ੍ਹਾਂ ਨੂੰ 224 ਵੋਟਾਂ ਮਿਲੀਆਂ। ਦੂਜੇ ਪਾਸੇ ਮਲਿਕ ਜਹੀਰ ਚਾਨੇਰ ਨੂੰ ਡਿਪਟੀ ਸਪੀਕਰ ਚੁਣਿਆ ਗਿਆ ਜਿਨ੍ਹਾਂ ਨੂੰ 220 ਵੋਟਾਂ ਮਿਲੀਆਂ। ਮਰੀਅਮ ਨਵਾਜ ਨੇ ਸਾਲ 2012 ਵਿਚ ਸਿਆਸਤ ਵਿਚ ਕਦਮ ਰੱਖਿਆ ਤੇ ਪਿਤਾ ਨਾਲ ਕੰਮ ਕੀਤਾ। ਸਾਲ 2024 ਦੀਆਂ ਆਮ ਚੋਣਾਂ ਵਿਚ ਮਰੀਅਮ ਨਵਾਜ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਤੇ ਪੰਜਾਬ ਅਸੈਂਬਲੀ ਲਈ ਪਹਿਲੀ ਵਾਰ ਚੁਣੀ ਗਈ ਹੈ।