Skip to main content

newslineexpres

Joe Rogan Podcasts You Must Listen
Home Latest News ਮਸ਼ਹੂਰ ਹਾਸ ਕਲਾਕਾਰ ਬਾਲ ਮੁਕੰਦ ਸ਼ਰਮਾ ਬਣੇ ਨਵੇਂ ਫੂਡ ਕਮਿਸ਼ਨਰ

ਮਸ਼ਹੂਰ ਹਾਸ ਕਲਾਕਾਰ ਬਾਲ ਮੁਕੰਦ ਸ਼ਰਮਾ ਬਣੇ ਨਵੇਂ ਫੂਡ ਕਮਿਸ਼ਨਰ

by Newslineexpres@1

ਚੰਡੀਗੜ, 16 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਮਸ਼ਹੂਰ ਹਾਸ ਕਲਾਕਾਰ ਬਾਲ ਮੁਕੰਦ ਸ਼ਰਮਾ ਨੂੰ ਨਵੇਂ ਫੂਡ ਕਮਿਸ਼ਨਰ ਵਜੋਂ ਚੁਣਿਆ ਗਿਆ ਹੈ। ਚੋਣ ਜ਼ਾਬਤਾ ਲੱਗਣ ਤੋਂ ਠੀਕ ਇਕ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਇਹ ਕਾਰਜਭਾਰ ਸੌਂਪਿਆ ਹੈ। ਇਸ ਗੱਲ ਤੋਂ ਤੁਸੀ ਜਾਣੂ ਹੀ ਹੋਵੋਗੇ ਕਿ ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਸ਼ਰਮਾ ਕਾਮੇਡੀ ਸ਼ੋਅਜ਼ ਦੇ ਨਾਲ-ਨਾਲ ਮਾਰਕਫੈਡ ਵਿੱਚ ਲੰਮਾ ਸਮਾਂ ਕਾਰਜਸ਼ਾਲੀ ਰਹੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਫੂਡ ਕਮਿਸ਼ਨਰ ਦਾ ਅਹੁਦਾ ਡੀਪੀ ਰੈੱਡੀ ਦੇ ਸੇਵਾਮੁਕਤ ਹੋਣ ਦੇ ਬਾਅਦ ਤੋਂ ਖਾਲੀ ਚੱਲ ਰਿਹਾ ਸੀ। ਉਨ੍ਹਾਂ ਨੂੰ 1985 ਬੈਚ ਦੇ ਆਈਏਐੱਸ ਅਧਿਕਾਰੀ ਡੀਪੀ ਰੈੱਡੀ ਨੂੰ ਪਿਛਲੀ ਸਰਕਾਰ ਦੌਰਾਨ ਫੂਡ ਕਮਿਸ਼ਨਰ ਲਾਇਆ ਗਿਆ ਸੀ। ਉਨ੍ਹਾਂ ਦੇ ਸੇਵਾਮੁਕਤ ਹੋਣ ਦੇ ਬਾਅਦ ਹੁਣ ਬਾਲ ਮੁਕੰਦ ਸ਼ਰਮਾ ਨੂੰ ਇਹ ਅਹੁਦਾ ਸੌਪਿਆਂ ਗਿਆ ਹੈ।

Related Articles

Leave a Comment