newslineexpres

Home International ???? ਮੁੱਖ ਮੰਤਰੀ ਦੀ ਕੋਠੀ ਸਾਹਮਣੇ ਸੜਕ ‘ਤੇ ਬੈਠ ਕੇ ਰੋਸ ਪ੍ਰਗਟਾਉਂਦਿਆਂ ਹੋਵੇਗੀ ਵੱਡੀ ਮੀਟਿੰਗ : ਜਗਜੀਤ ਸਿੰਘ ਸੱਗੂ

???? ਮੁੱਖ ਮੰਤਰੀ ਦੀ ਕੋਠੀ ਸਾਹਮਣੇ ਸੜਕ ‘ਤੇ ਬੈਠ ਕੇ ਰੋਸ ਪ੍ਰਗਟਾਉਂਦਿਆਂ ਹੋਵੇਗੀ ਵੱਡੀ ਮੀਟਿੰਗ : ਜਗਜੀਤ ਸਿੰਘ ਸੱਗੂ

by Newslineexpres@1

???? ਮਾਮਲਾ ਟਰਾਂਸਪੋਰਟ ਮੰਤਰੀ ਵੱਲੋਂ ਅਪਸ਼ਬਦ ਬੋਲਣ ਦਾ ……

???? ਮੁੱਖ ਮੰਤਰੀ ਦੀ ਕੋਠੀ ਸਾਹਮਣੇ ਸੜਕ ‘ਤੇ ਬੈਠ ਕੇ ਰੋਸ ਪ੍ਰਗਟਾਉਂਦਿਆਂ ਹੋਵੇਗੀ ਮੀਟਿੰਗ : ਜਗਜੀਤ ਸਿੰਘ ਸੱਗੂ

   ਪਟਿਆਲਾ, 18 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ –   ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬ੍ਰਹਮ ਗਿਆਨੀ ਭਾਈ ਲਾਲੋ ਦੇ ਵਾਰਸਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ ਅਤੇ ਮਿਹਨਤਕਸ਼ ਕੌਮ ਨੂੰ ਨੀਵਾਂ ਦਿਖਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ ਨੇ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਵਜ਼ੀਰ ਰਾਮਗੜ੍ਹੀਆ ਇਤਿਹਾਸ ਤੋਂ ਕੋਰਾ ਅਣਜਾਣ ਹੈ। ਲਾਲਜੀਤ ਭੁੱਲਰ ਵੱਲੋਂ ਬੋਲੀ ਗਈ ਭੱਦੀ ਸ਼ਬਦਾਬਲੀ ਨੂੰ ਰਾਮਗੜ੍ਹੀਆ ਪਰਿਵਾਰ ਕਦੇ ਵੀ ਨਹੀਂ ਭੁਲਾਉਣਗੇ। ਸੱਗੂ ਨੇ ਕਿਹਾ -” ਅਸੀ ਕਿਰਤੀ ਹਾਂ, ਮਿਹਨਤਕਸ਼ ਹਾਂ ਤੇ ਹੰਕਾਰੀ ਵੀ ਨਹੀਂ ਹਾਂ ਪਰ ਹੰਕਾਰੀ ਦਾ ਹੰਕਾਰ ਤੋੜਨ ਲਈ ਸਾਡੀ ਕੌਮ ਹਮੇਸ਼ਾ ਮੋਹਰੀ ਰਹੀ ਹੈ ਅਤੇ ਬੇਅੰਤ ਇਤਿਹਾਸ ਦੇ ਪੰਨੇ ਇਸ ਗੱਲ ਦਾ ਗਵਾਹ ਹਨ”। ਉਹਨਾਂ ਕਿਹਾ ਕਿ ਰਾਮਗੜ੍ਹੀਆ ਅਕਾਲ ਜਥੇਬੰਦੀ ਰਜਿ. ਪੰਜਾਬ ਦੀ ਅਗਵਾਈ ਹੇਠ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅੰਦਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ ਅਤੇ ਅੱਗੇ ਵੀ ਲਗਾਤਾਰ ਜਾਰੀ ਰਹਿਣਗੇ।
ਜਗਜੀਤ ਸੱਗੂ ਨੇ ਦੱਸਿਆ ਕਿ ਮਿਤੀ 21 ਅਪ੍ਰੈਲ ਦਿਨ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਰਿਹਾਇਸ਼ ਦੇ ਨੇੜੇ ਰੋਸ ਵੱਜੋਂ ਸੜਕ ‘ਤੇ ਬੈਠ ਕੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ ਸੂਬਾ ਆਗੂਆਂ ਦੀ ਵੱਡੀ ਮੀਟਿੰਗ ਹੋਵੇਗੀ ਅਤੇ ਸਾਰੇ ਮੈਂਬਰ ਸਾਹਿਬਾਨਾਂ ਦੀ ਸਹਿਮਤੀ ਨਾਲ ਮੌਕੇ ‘ਤੇ ਅਗਲਾ ਪ੍ਰੋਗਰਾਮ ਵੀ ਉਲੀਕਿਆ ਜਾ ਸਕਦਾ ਹੈ।              Newsline Express

Related Articles

Leave a Comment