Skip to main content

newslineexpres

Joe Rogan Podcasts You Must Listen
Home Education ???? ਨਿਊ ਡੈਫੋਡਿਲਜ਼ ਪਬਲਿਕ ਹਾਈ ਸਕੂਲ ਪਟਿਆਲਾ ਦੇ ਨਤੀਜੇ ਰਹੇ ਸ਼ਾਨਦਾਰ ; ਸਾਰੇ ਵਿਦਿਆਰਥੀਆਂ ਨੇ ਪਹਿਲਾ ਦਰਜਾ ਕੀਤਾ ਹਾਸਿਲ

???? ਨਿਊ ਡੈਫੋਡਿਲਜ਼ ਪਬਲਿਕ ਹਾਈ ਸਕੂਲ ਪਟਿਆਲਾ ਦੇ ਨਤੀਜੇ ਰਹੇ ਸ਼ਾਨਦਾਰ ; ਸਾਰੇ ਵਿਦਿਆਰਥੀਆਂ ਨੇ ਪਹਿਲਾ ਦਰਜਾ ਕੀਤਾ ਹਾਸਿਲ

by Newslineexpres@1

???? ਨਿਊ ਡੈਫੋਡਿਲਜ਼ ਪਬਲਿਕ ਹਾਈ ਸਕੂਲ ਪਟਿਆਲਾ ਦੇ ਨਤੀਜੇ ਰਹੇ ਸ਼ਾਨਦਾਰ

???? ਸਾਰੇ ਵਿਦਿਆਰਥੀਆਂ ਨੇ ਪਹਿਲਾ ਦਰਜਾ ਕੀਤਾ ਹਾਸਿਲ

ਪਟਿਆਲਾ, 19 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ –   ਨਿਊ ਡੈਫੋਡਿਲਜ਼ ਪਬਲਿਕ ਹਾਈ ਸਕੂਲ ਪਟਿਆਲਾ ਦਾ ਦਸਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਰਿਹਾ। ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਫਸਟ ਡਿਵੀਜ਼ਨ ਨਾਲ ਪਾਸ ਹੋਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਸਕੂਲ ਦੀ ਵਿਦਿਆਰਥਣ ਅਨੂੰ ਸਿੰਗਲਾ ਨੇ 614/650 (94.46%) ਅੰਕ ਪ੍ਰਾਪਤ ਕਰਕੇ ਜਮਾਤ ਵਿਚੋਂ ਪਹਿਲਾ ਅਤੇ ਦੀਆ ਮਹਿਤਾ 613/650 (94.30%) ਨੇ ਦੁੱਜਾ ਅਤੇ ਇਸ਼ਨੂਰ ਕੌਰ ਨੇ 600/650 (92.30%) ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਕੰਮ ਕਰ ਰਹੇ ਕਾਬਿਲ ਤੇ ਮਿਹਨਤੀ ਸਟਾਫ ਦੇ ਸਿਰ ਜਾਂਦਾ ਹੈ।
ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ ਤੇ ਪ੍ਰਿੰਸੀਪਲ ਮੈਡਮ ਪ੍ਰਦੀਪ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦੇ ਕੇ ਮੂੰਹ ਮਿੱਠਾ ਕਰਵਾਇਆ ਅਤੇ ਵਿਦਿਆਰਥੀਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿਤੀਆਂ।
Newsline Express

Related Articles

Leave a Comment