Skip to main content

newslineexpres

Joe Rogan Podcasts You Must Listen
Home Elections ???? ਪਟਿਆਲਾ ਦੇ ਵਿਕਾਸ ਦੀ ਥਾਂ ਸੱਤਾ ਦੀ ਮਲਾਈ ਖਾਣ ਵਾਲਿਆਂ ਨੂੰ ਸਹੀ ਰਸਤਾ ਦਿਖਾਉਣਾ ਜ਼ਰੂਰੀ : ਡਾ. ਭਾਈ ਪਰਮਜੀਤ ਸਿੰਘ 

???? ਪਟਿਆਲਾ ਦੇ ਵਿਕਾਸ ਦੀ ਥਾਂ ਸੱਤਾ ਦੀ ਮਲਾਈ ਖਾਣ ਵਾਲਿਆਂ ਨੂੰ ਸਹੀ ਰਸਤਾ ਦਿਖਾਉਣਾ ਜ਼ਰੂਰੀ : ਡਾ. ਭਾਈ ਪਰਮਜੀਤ ਸਿੰਘ 

by Newslineexpres@1

???? ਸ਼ਿਵ ਸੈਨਾ ਹਿੰਦੁਸਤਾਨ ਸਮਾਜ ਸੇਵਾ ਵਿੱਚ ਅੱਗੇ ਸੀ ਤੇ ਅੱਗੇ ਹੀ ਰਹੇਗੀ : ਪਵਨ ਗੁਪਤਾ 

???? ਪਟਿਆਲਾ ਦੇ ਵਿਕਾਸ ਦੀ ਥਾਂ ਸੱਤਾ ਦੀ ਮਲਾਈ ਖਾਣ ਵਾਲਿਆਂ ਨੂੰ ਸਹੀ ਰਸਤਾ ਦਿਖਾਉਣਾ ਜ਼ਰੂਰੀ : ਡਾ. ਭਾਈ ਪਰਮਜੀਤ ਸਿੰਘ 

  ਪਟਿਆਲਾ, 22 ਮਈ – ਨਿਊਜ਼ਲਾਈਨ ਐਕਸਪ੍ਰੈਸ –   ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਉਮੀਦਵਾਰ ਕ੍ਰਿਸ਼ਨ ਕੁਮਾਰ ਗਾਬਾ ਦਾ ਚੋਣ ਪ੍ਰਚਾਰ ਪਟਿਆਲਾ ਦੇ ਤ੍ਰਿਪੜੀ ਖੇਤਰ, ਜਿੱਥੇ ਬਹੁ-ਗਿਣਤੀ ਭਵਲਪੁਰ ਭਾਈਚਾਰੇ ਦੇ ਲੋਕ ਰਹਿੰਦੇ ਹਨ, ਵਿਖੇ ਪਵਨ ਗੁਪਤਾ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਦੀ ਅਗਵਾਈ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨੇ ਪੈਦਲ ਯਾਤਰਾ ਕਰਕੇ  ਚੋਣ ਪ੍ਰਚਾਰ ਕੀਤਾ।  ਇਸ ਚੋਣ ਪ੍ਰਚਾਰ ਵਿੱਚ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਦੇ ਹੋਏ ਕ੍ਰਿਸ਼ਨ ਕੁਮਾਰ ਗਾਬਾ ਅਤੇ ਪਵਨ ਗੁਪਤਾ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਰਵਾਇਤੀ ਵੱਡੀਆਂ ਪਾਰਟੀਆਂ ਨੂੰ ਬਾਈਪਾਸ ਕਰਕੇ ਸੱਚੇ ਸ਼੍ਰੀ ਰਾਮ ਭਗਤਾਂ ਦੀ ਚੋਣ ਕੀਤੀ ਜਾਵੇਗੀ। ਉਹ ਰਾਮ ਭਗਤ ਨਹੀਂ ਜੋ ਪਹਿਲਾਂ ਉਸ ਪਾਰਟੀ ਵਿੱਚ ਰਹੇ, ਜਿਹੜੀ ਪਾਰਟੀ ਭਗਵਾਨ ਸ਼੍ਰੀ ਰਾਮ ਜੀ ਦੀ ਹੋਂਦ ‘ਤੇ ਸਵਾਲ ਉਠਾਉਂਦੀ ਰਹੀ ਹੈ, ਹੁਣ ਜਦੋਂ ਸ਼੍ਰੀ ਰਾਮ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਦਾ ਮਾਹੌਲ ਰਾਮ ਪੱਖੀ ਹੋ ਗਿਆ ਹੈ, ਤਾਂ ਇਸ ਦਾ ਫਾਇਦਾ ਉਠਾਉਂਦੇ ਹੋਏ ਸੱਤਾ ਵਿਚ ਬਣੇ ਰਹਿਣ ਲਈ ਉਹ ਹੁਣ ਸ਼੍ਰੀ ਰਾਮ ਦੇ ਨਾਮ ਦਾ ਸਹਾਰਾ ਲੈ ਰਹੇ ਹਨ।  ਇਸ ਮੌਕੇ ਡਾ. ਭਾਈ ਪਰਮਜੀਤ ਸਿੰਘ ਜੋ ਕਿ ਸੰਘ ਪਿਛੋਕੜ ਵਾਲੇ ਭਾਜਪਾ ਆਗੂ ਹਨ ਅਤੇ ਹੁਣ ਸ਼ਿਵ ਸੈਨਾ ਹਿੰਦੁਸਤਾਨ ਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਦੇ ਨਾਲ ਚੋਣ ਪ੍ਰਚਾਰ ਵਿੱਚ ਖੁੱਲ੍ਹ ਕੇ ਸਰਗਰਮ ਹਨ, ਨੇ ਕਿਹਾ ਕਿ ਜਿਹੜੇ  ਪਟਿਆਲੇ ‘ਚ ਵਿਕਾਸ ਨਹੀਂ ਕਰ ਸਕੇ, ਕੇਵਲ ਸਿਰਫ ਸੱਤਾ ਦੀ ਮਲਾਈ ਖਾਂਦੇ ਰਹੇ, ਉਨ੍ਹਾਂ ਨੂੰ ਸਹੀ ਰਸਤਾ ਦਿਖਾਉਣਾ ਜ਼ਰੂਰੀ ਹੈ।

 ਪਾਰਟੀ ਦੇ ਉਮੀਦਵਾਰ ਕ੍ਰਿਸ਼ਨ ਕੁਮਾਰ ਗਾਬਾ ਅਤੇ ਪਵਨ ਗੁਪਤਾ ਨੇ ਤ੍ਰਿਪੜੀ ਵਿੱਚ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਜਿੱਤੇ ਜਾਂ ਹਾਰੇ, ਅਸੀਂ ਹਰ ਹਾਲਤ ਵਿੱਚ ਸਮਾਜ ਸੇਵਾ ਵਿੱਚ ਅੱਗੇ ਹਾਂ ਅਤੇ ਅੱਗੇ ਰਹਾਂਗੇ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਲੋਕਾਂ ਦੇ ਵਿਸ਼ਵਾਸ ਦਾ ਵੋਟ ਮਿਲਿਆ ਤਾਂ ਅਸੀਂ ਅੱਗੇ ਹੀ ਰਹਿ ਕੇ ਪੰਜਾਬ ਅਤੇ ਪਟਿਆਲਾ ਦੇ ਵਿਕਾਸ ਲਈ ਲੋਕ ਸਭਾ ਵਿੱਚ ਪੂਰੀ ਤਾਕਤ ਨਾਲ ਕੰਮ ਕਰਾਂਗੇ।  ਗੁਪਤਾ ਨੇ ਅੱਗੇ ਕਿਹਾ ਕਿ ਇਸ ਵਾਰ ਪਾਰਟੀਆਂ ਬਦਲਣ ਵਾਲਿਆਂ ਨੂੰ ਹਰਾ ਕੇ ਆਮ ਜਨਤਾ ਚੰਗਾ ਸਬਕ ਦੇਵੇ। 

     ਪਵਨ ਗੁਪਤਾ, ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਅਤੇ ਪਾਰਟੀ ਦੇ ਉਮੀਦਵਾਰ ਕ੍ਰਿਸ਼ਨ ਕੁਮਾਰ ਗਾਬਾ ਨੇ ਸਾਂਝੇ ਤੌਰ ‘ਤੇ ਸਾਰੇ ਵਪਾਰੀ ਭਰਾਵਾਂ ਦਾ ਤ੍ਰਿਪੜੀ ਵਿੱਚ ਆਮ ਜਨਤਾ ਵੱਲੋਂ ਮਿਲੇ ਸਹਿਯੋਗ ਅਤੇ ਸਵਾਗਤ ਲਈ ਧੰਨਵਾਦ ਕੀਤਾ। ਇਸ ਪ੍ਰਚਾਰ ਯਾਤਰਾ ਵਿੱਚ ਪਾਰਟੀ ਦੇ ਉਘੇ ਨੇਤਾਵਾਂ ਦੇ ਵਿੱਚ ਸਵਰਾਜ ਘੁੰਮਣ ਭਾਟੀਆ, ਕਾਂਤਾ ਬਾਂਸਲ, ਰਵਿੰਦਰ ਸਿੰਗਲਾ, ਸ਼ਮਾ ਕਾਂਤ ਪਾਂਡੇ, ਐਡਵੋਕੇਟ ਪੰਕਜ ਗੌੜ, ਹਿਤੇਸ ਰਿੰਕੂ, ਰਾਕੇਸ਼ ਕੁਮਾਰ, ਨੰਦ ਲਾਲ, ਹੇਮ ਰਾਜ ਗੋਇਲ ਅਤੇ ਹੋਰ ਸੈਂਕੜੇ ਪਾਰਟੀ ਵਰਕਰ ਮੌਜੂਦ ਰਹੇ।     Newsline Express 

Related Articles

Leave a Comment