newslineexpres

Home Education ???? ਮਾਡਲ ਸਕੂਲ ਨੇ ਮਨਾਇਆ ਲੋਹੜੀ ਦਾ ਤਿਉਹਾਰ

???? ਮਾਡਲ ਸਕੂਲ ਨੇ ਮਨਾਇਆ ਲੋਹੜੀ ਦਾ ਤਿਉਹਾਰ

by Newslineexpres@1

???? ਮਾਡਲ ਸਕੂਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਪਟਿਆਲਾ, 13 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ –          ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਰਾਸ਼ਟਰੀ ਯੁਵਕ ਦਿਵਸ ਅਤੇ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਅੱਜ ਦਾ ਦਿਨ ਸੁਆਮੀ ਵਿਵੇਕਾਨੰਦ ਜੀ ਦੇ 163ਵੀਂ ਜਨਮ ਦਿਵਸ ਦੇ ਤੌਰ ‘ਤੇ ਮਨਾਇਆ ਗਿਆ। ਇਸ ਮੌਕੇ  ਡਾ. ਰਗੀਨਾ ਮੈਣੀ (ਐਸ.ਐਮ.ਓ.) ਡਾ. ਰਮਨ ਮੈਨੀ, ਡਾਇਰੈਕਟਰ, ਐਮ.ਐਮ. ਟੀ.ਟੀ.ਸੀ (ਐਚ.ਆਰ.ਡੀ.ਸੀ) ਅਤੇ ਹੈਲਥ ਸੈਂਟਰ ਸਟਾਫ ਸ਼ਾਮਿਲ ਹੋਏ। ਇਸ ਮੌਕੇ ਸਕੂਲ ਇੰਚਾਰਜ ਸਤਵੀਰ ਸਿੰਘ ਗਿੱਲ ਨੇ ਸਕੂਲ ਵਿੱਚ ਮੌਜੂਦ ਸਮੂਹ ਕਰਮਚਾਰੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਅਤੇ ਸੁਆਮੀ ਵਿਵੇਕਾਨੰਦ ਜੀ ਬਾਰੇ ਦੱਸਿਆ ਕਿ ਉਨ੍ਹਾਂ ਦੀ ਸ਼ਖਸੀਅਤ ਅਤੇ ਕਾਰਜ ਬਹੁਤ ਹੀ ਪ੍ਰੇਰਣਾਦਾਇਕ ਸਨ ਅਤੇ ਇਨਾਂ ਦੀ ਪਾਲਣਾ ਕਰਦਿਆਂ ਸਾਡੇ ਦੇਸ਼ ਨੂੰ ਗੌਰਵ ਦੇ ਸਿਖਰ ਲਿਜਾ ਸਕਦੀ ਹੈ।

Newsline Express

Related Articles

Leave a Comment