ਪਟਿਆਲਾ, 31 ਮਈ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੀ ਛੋਟੀ ਬਾਰਾਦਰੀ ਵਿਖੇ ਮਸ਼ਹੂਰ ਸੰਡੇ ਮਾਰਕੀਟ ਵਾਲੀ ਥਾਂ ਤੇ ਕੱਪੜੇ ਦੀਆਂ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਜਾਣਕਾਰੀ ਮੁਤਾਬਿਕ ਟਰਾਂਸਫਾਰਮਰ ਚੋਂ ਨਿਕਲੀ ਚੰਗਿਆੜੀ ਤੋਂ ਬਾਅਦ ਅੱਗ ਭਿਆਨਕ ਰੂਪ ਧਾਰਨ ਕਰ ਗਈ ਅਤੇ ਇੱਥੇ ਲੱਗੀਆਂ ਕੱਪੜੇ ਦੀਆਂ ਪੱਕੀਆਂ ਦੁਕਾਨਾਂ ਸੜਕੇ ਸੁਆਹ ਹੋ ਗਈਆਂ। ਫਿਲਹਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਇਸ ਅੱਗ ਉੱਪਰ ਕਾਬੂ ਪਾ ਲਿਆ ਗਿਆ ਹੈ ਪਰ ਦੁਕਾਨਦਾਰਾਂ ਦਾ ਕਾਫੀ ਮਾਲੀ ਨੁਕਸਾਨ ਹੋਇਆ ਹੈ।
previous post
