ਐਚ.ਡੀ.ਐਫ.ਸੀ ਈਰਗੋ ਜਨਰਲ ਇੰਸ਼ੋਰੈਂਸ ਕੰਪਨੀ ਦਾ ਪਲੇਸਮੈਂਟ ਕੈਂਪ 19 ਜੂਨ ਨੂੰ
ਪਟਿਆਲਾ, 18 ਜੂਨ: ਨਿਊਜ਼ਲਾਈਨ ਐਕਸਪ੍ਰੈਸ – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਐਚ.ਡੀ.ਐਫ.ਸੀ ਈਰਗੋ ਜਨਰਲ ਇੰਸ਼ੋਰੈਂਸ ਕੰਪਨੀ ਨਾਲ ਤਾਲਮੇਲ ਕਰਕੇ ਮਿਤੀ 19 ਜੂਨ ਦਿਨ ਬੁੱਧਵਾਰ ਨੂੰ ਐਚ.ਡੀ.ਐਫ.ਸੀ ਈਰਗੋ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਦੇ ਜਨਰਲ ਇੰਸ਼ੋਰੈਂਸ ਐਡਵਾਈਜ਼ਰ ਦੀ ਅਸਾਮੀ ਦੀ ਇੰਟਰਵਿਊ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਦੁਕਾਨ ਨੰ ਜੇਟੀਐਸ ਰੈੱਡ ਅਸਟੇਟ ਦੁਕਾਨ ਨੰ: 3, ਪਹਿਲੀ ਮੰਜ਼ਿਲ ਭੁਪਿੰਦਰਾ ਰੋਡ, ਲੀਲਾ ਭਵਨ ਪਟਿਆਲਾ ਵਿਖੇ ਲਈ ਜਾਵੇਗੀ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਦੇ ਅਧਿਕਾਰੀ ਨੇ ਦੱਸਿਆ ਕਿ ਮਿਤੀ 19-6-2024 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਐਚ.ਡੀ.ਐਫ.ਸੀ ਈਰਗੋ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਦੇ ਜਨਰਲ ਇੰਸ਼ੋਰੈਂਸ ਐਡਵਾਈਜ਼ਰ ਦੀ ਅਸਾਮੀ ਦੀ ਇੰਟਰਵਿਊ ਲਈ ਜਾਵੇਗੀ। ਚਾਹਵਾਨ ਅਤੇ ਯੋਗ ਉਮੀਦਵਾਰ (ਲੜਕੇ ਤੇ ਲੜਕੀਆਂ) ਜਿਨ੍ਹਾਂ ਦੀ ਵਿੱਦਿਅਕ ਯੋਗਤਾ ਬਾਰ੍ਹਵੀਂ ਅਤੇ ਗਰੈਜੂਏਸ਼ਨ ਅਤੇ ਉਮਰ 25-45 ਸਾਲ ਹੋਵੇ, ਉਹ ਇਸ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ।
ਨੌਕਰੀ ਦੇ ਇੱਛੁਕ ਉਮੀਦਵਾਰ ਪਲੇਸਮੈਂਟ/ ਇੰਟਰਵਿਊ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ ਦੀਆਂ ਫੋਟੋਕਾਪੀਆਂ, ਅਧਾਰ ਕਾਰਡ ਅਤੇ ਰਿਜ਼ਊਮੇ ਨਾਲ ਲੈ ਕੇ ਮਿਤੀ 19-6-2024ਦਿਨ ਬੁੱਧਵਾਰ ਸਵੇਰੇ 10 ਵਜੇ ਜੇਟੀਐਸ ਰੈੱਡ ਅਸਟੇਟ ਦੁਕਾਨ ਨੰ: 3, ਪਹਿਲੀ ਮੰਜ਼ਿਲ ਭੁਪਿੰਦਰਾ ਰੋਡ, ਲੀਲਾ ਭਵਨ ਪਟਿਆਲਾ ਵਿਖੇ ਪਹੁੰਚ ਕੇ ਇਸ ਇੰਟਰਵਿਊ ਵਿੱਚ ਹਿੱਸਾ ਲੈ ਸਕਦੇ ਹਨ। ਇੰਟਰਵਿਊ ਲਈ ਉਮੀਦਵਾਰ ਦਾ ਫਾਰਮਲ ਡਰੈਸ ਵਿਚ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਦਫ਼ਤਰ ਦੇ ਹੈਲਪ ਲਾਈਨ ਨੰਬਰ 98776-10877 ਤੇ ਸੰਪਰਕ ਕਰ ਸਕਦੇ ਹਨ।