newslineexpres

Home ਮੁੱਖ ਪੰਨਾ ਚੰਡੀਗੜ੍ਹ ਦੇ ਐਲਾਂਟੇ ਮਾਲ ਵਿਚ ਟੁਆਏ ਟ੍ਰੇਨ ਤੋਂ ਡਿੱਗਾ ਬੱਚਾ, ਸਿਰ ਚ ਸੱਟ ਲੱਗਣ ਨਾਲ ਮੌਤ

ਚੰਡੀਗੜ੍ਹ ਦੇ ਐਲਾਂਟੇ ਮਾਲ ਵਿਚ ਟੁਆਏ ਟ੍ਰੇਨ ਤੋਂ ਡਿੱਗਾ ਬੱਚਾ, ਸਿਰ ਚ ਸੱਟ ਲੱਗਣ ਨਾਲ ਮੌਤ

by Newslineexpres@1

ਚੰਡੀਗੜ੍ਹ, 24 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਚੰਡੀਗੜ੍ਹ ਦੇ ਪ੍ਰਸਿੱਧ ਐਲਾਂਤੇ ਮਾਲ ਵਿਚ ਟੁਆਏ ਟ੍ਰੇਨ ਵਿਚ ਝੂਟੇ ਲੈ ਰਿਹਾ 11 ਸਾਲਾ ਬੱਚਾ ਡਿੱਗ ਗਿਆ ਜਿਸਦੇ ਸਿਰ ਵਿਚ ਸੱਟ ਲੱਗ ਗਈ ਤੇ ਹਸਪਤਾਲ ਚ ਇਲਾਜ ਦੌਰਾਨ  ਉਸਦੀ ਮੌਤ ਹੋ ਗਈ। ਘਟਨਾ ਸ਼ਨੀਵਾਰ ਦੀ ਰਾਤ ਨੂੰ ਵਾਪਰੀ। ਐਤਵਾਰ ਸ਼ਾਮ ਨੂੰ ਸੈਕਟਰ 32 ਦੇ ਹਸਪਤਾਲ ਵਿਚ ਲਾਸ਼ ਦਾ ਪੋਸਟਮਾਰਟਮ ਕਰਨ ਮਗਰੋਂ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ। ਬੱਚੇ ਦਾ ਨਾਂ ਸ਼ਾਹਬਾਜ਼ ਸੀ ਅਤੇ ਉਸਦਾ ਪਰਿਵਾਰ ਨਵਾਂ ਸ਼ਹਿਰ ਦਾ ਵਾਸੀ ਹੈ । ਮਾਪਿਆਂ ਦੀ ਸ਼ਿਕਾਇਤ ’ਤੇ ਇੰਡਸਟਰੀਅਲ ਏਰੀਆ ਫੇਜ਼ 1 ਦੇ ਥਾਣੇ ਵਿਚ ਟੁਆਏ ਟ੍ਰੇਨ ਦੇ ਡ੍ਰਾਈਵਰ ਅਤੇ ਮਾਲ ਮੈਨੇਜਮੈਂਟ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਟੁਆਏ ਟ੍ਰੇਨ ਆਪਣੇ ਕਬਜ਼ੇ ਵਿਚ ਲੈ ਲਈ ਹੈ।

Related Articles

Leave a Comment