ਨਵੀਂ ਦਿੱਲੀ, 18 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਰਾਸ਼ਟਰੀ ਰਾਜਧਾਨੀ ਦਿੱਲੀ ਦੇ ਲਾਹੌਰੀ ਗੇਟ ਥਾਣਾ ਖੇਤਰ ਵਿੱਚ ਅੰਗੜੀਆ ਵਪਾਰੀ ਤੋਂ ਲਗਪਗ 80 ਲੱਖ ਦੀ ਲੁੱਟ ਹੋਈ। ਬਦਮਾਸ਼ ਨੇ ਪਹਿਲਾਂ ਗੋਲੀਬਾਰੀ ਕੀਤੀ ਤੇ ਫਿਰ ਵਪਾਰੀ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਮੌਕੇ ਤੋਂ ਫਰਾਰ ਹੋ ਗਿਆ। ਲਾਹੌਰੀ ਗੇਟ ਥਾਣਾ ਖੇਤਰ ਦੇ ਹਵੇਲੀ ਹੈਦਰ ਕੁਲੀ ਚਾਂਦਨੀ ਚੌਕ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦਿੱਲੀ ਵਿੱਚ ਬੰਦੂਕ ਦੀ ਨੋਕ ‘ਤੇ ਹੋਈ ਇਸ ਲੁੱਟ ਦੀ ਸੀਸੀਟੀਵੀ ਫੁਟੇਜ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਉੱਤਰੀ ਜ਼ਿਲ੍ਹੇ ਦੀਆਂ ਕਈ ਵੱਖ-ਵੱਖ ਪੁਲਿਸ ਦੀਆਂ ਟੀਮਾਂ ਮਾਮਲੇ ਦੀ ਜਾਂਚ ਵਿੱਚ ਲੱਗੀਆਂ ਹਨ। ਫਿਲਹਾਲ ਪੁਲਿਸ ਲਗਾਤਾਰ ਮਾਮਲੇ ਦੀ ਜਾਂਚ ਤੇ ਪੀੜਤ ਨਾਲ ਪੁੱਛਗਿੱਛ ਕਰ ਰਹੀ ਹੈ। ਲੁੱਟ ਦੀ ਘਟਨਾ 17 ਮਾਰਚ ਸੋਮਵਾਰ ਸ਼ਾਮ ਦੀ ਹੈ।
previous post
