Skip to main content

newslineexpres

Breaking News
🚩 पटियाला में आज, रविवार को, फिर धूमधाम से होगा संगीतमय समागम ; न्यूज़लाईन एक्सप्रैस अखबार द्वारा साज़ और आवाज क्लब के सहयोग से विशेष प्रस्तुति आज 🚩अच्छे-भले ज्वेलर की 22 कैरेट ज्वेलरी को बड़े ब्रांडेड शोरूम ने बताया 20 कैरेट, मशीन सेटिंग के बाद निकली 22 कैरेट; पुलिस ने फिशर मशीन की जब्ती 👉 पुश्तैनी ज्वेलर्स को बदनाम करने की कथित साजिश का आरोप, सराफा एसोसिएशन ने उठाई आवाज़ 🚩 ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜ ਰਹੀ ਹੈ ਭਗਵੰਤ ਮਾਨ ਸਰਕਾਰ : ਗੁਰਮੀਤ ਸਿੰਘ ਖੁੱਡੀਆਂ 🚩न्यूज़लाईन एक्सप्रैस द्वारा साज़ और आवाज क्लब के सहयोग से प्रस्तुत: संगीतमयी प्रोग्राम 16 अगस्त को  🚩 ਵੀਰ ਹਕੀਕਤ ਰਾਏ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ  🚩ਐਨ ਐਸ ਐਨ ਆਈ ਐਸ ਵਿਖੇ ਫਾਲਸ ਸੀਲਿੰਗ ਡਿੱਗਣ ਦੇ ਮਾਮਲੇ ਵਿੱਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ-ਡਾਇਰੈਕਟਰ ਮਿਗਲਾਨੀ
Joe Rogan Podcasts You Must Listen
Home Chandigarh ????ਸੂਤਰ ਪੁੱਛਣ ਦਾ ਪੁਲਿਸ ਨੂੰ ਕੋਈ ਅਧਿਕਾਰ ਨਹੀਂ : ਸੁਪਰੀਮ ਕੋਰਟ

????ਸੂਤਰ ਪੁੱਛਣ ਦਾ ਪੁਲਿਸ ਨੂੰ ਕੋਈ ਅਧਿਕਾਰ ਨਹੀਂ : ਸੁਪਰੀਮ ਕੋਰਟ

by Newslineexpres@1

*????ਸੂਤਰ ਪੁੱਛਣ ਦਾ ਪੁਲਿਸ ਨੂੰ ਕੋਈ ਅਧਿਕਾਰ ਨਹੀਂ : ਸੁਪਰੀਮ ਕੋਰਟ*

*????ਸਿਟੀ ਪ੍ਰੈੱਸ ਕਲੱਬ ਪਾਇਲ ਵੱਲੋਂ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਦੀ ਸ਼ਲਾਘਾ*

*ਪਾਇਲ, 3 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ*- ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਖਬਰ ਲਿਖਣ ਵਾਲੇ ਪੱਤਰਕਾਰਾਂ ਲਈ ਇਹ ਬਹੁਤ ਹੀ ਵਧੀਆ ਤੇ ਹੋਸਲੇ ਬੁਲੰਦ ਕਰਨ ਵਾਲੀ ਤਾਜ਼ਾ ਸੂਚਨਾ ਹੈ। ਮਾਣਯੋਗ ਸੁਪਰੀਮ ਕੋਰਟ ਵੱਲੋਂ ਇੱਕ ਵਾਰੀ ਫਿਰ ਤੋਂ ਪੁਲਿਸ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਪੂਰਨ ਰੂਪ ਨਾਲ ਨਿਸ਼ਾਨਾ ਸਾਧਿਆ ਹੈ। ਮਾਣਯੋਗ ਸੁਪਰੀਮ ਕੋਰਟ ਦੇ ਮੁੱਖ ਜੱਜ ਸਾਹਿਬਾਨ ਧਨੰਜਯ ਯਸ਼ਵੰਤ ਚੰਦਰਚੂੜ ਨੇ ਪੁਲਿਸ ਨੂੰ ਭਾਰਤੀ ਸੰਵਿਧਾਨ ਦੇ ਆਰਟੀਕਲ 19 ਅਤੇ 22 ਦੀ ਯਾਦ ਦਿਵਾਈ। ਮੁੱਖ ਜੱਜ ਨੇ ਕਿਹਾ ਕਿਹਾ ਕਿ,” ਪੱਤਰਕਾਰਾਂ ਦੇ ਮੌਲਿਕ ਅਧਿਕਾਰਾਂ ਦੀ ਆਜ਼ਾਦੀ ਦੇ ਵਿਰੁੱਧ ਪੁਲਿਸ ਕਿਸੇ ਵੀ ਪੱਤਰਕਾਰ ਤੋਂ ਉਸ ਦੁਆਰਾ ਸੂਤਰਾਂ ਦੇ ਆਧਾਰ ‘ਤੇ ਛਾਪੀਆਂ ਗਈ ਖਬਰਾਂ ਲਈ ਸੂਤਰ ਨਹੀਂ ਪੁੱਛ ਸਕਦੀ। ਇੱਥੋਂ ਤੱਕ ਕਿ ਕੋਰਟ ਵੀ ਉਹਨਾਂ ਦੇ ਅਜਿਹੇ ਮਾਮਲੇ ਵਿੱਚ ਕੋਈ ਵੀ ਰੋਕ ਨਹੀਂ ਲਗਾ ਸਕਦੀ। ਮੁੱਖ ਜੱਜ ਸਾਹਿਬ ਨੇ ਕਿਹਾ ਕਿ,” ਅੱਜਕੱਲ੍ਹ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਬਿਨਾ ਕਿਸੇ ਠੋਸ ਸਬੂਤ ਅਤੇ ਕਿਸੇ ਜਾਂਚ ਪੜ੍ਹਤਾਲ ਦੇ ਪੱਤਰਕਾਰਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਉਹਨਾ ਕਿਹਾ ਕਿ ਉੱਚਾ ਅਹੁਦਾ ਪ੍ਰਾਪਤ ਕਰਨ ਦੇ ਚੱਕਰ ਵਿੱਚ ਪੁਲਿਸ ਵੱਲੋਂ ਪੱਤਰਕਾਰਾਂ ਦੀ ਆਜ਼ਾਦੀ ਨੂੰ ਸ਼ਰ੍ਹੇਆਮ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੂਤਰਾਂ ਦੇ ਹਵਾਲੇ ਨਾਲ ਛੱਪਣ ਤੇ ਚੱਲਣ ਵਾਲੀਆਂ ਖਬਰਾਂ ਦੇ ਬਹੁਤ ਸਾਰੇ ਮਾਮਲੇ ਕੋਰਟ ਵਿੱਚ ਜਾ ਚੁੱਕੇ ਹਨ। ਕੋਰਟ ਵੱਲੋਂ ਪੱਤਰਕਾਰਾਂ ਨੂੰ ਖਬਰਾਂ ਦੇ ਸੂਤਰ ਦੱਸਣ ਦੇ ਆਦੇਸ਼ ਵੀ ਜਾਰੀ ਕੀਤੇ ਜਾ ਚੁੱਕੇ ਹਨ। ਜਦੋਂ ਕਿ ਭਾਰਤ ਦੇ ਮੁੱਖ ਜੱਜ ਸਾਹਿਬ ਦੇ, ਪੱਤਰਕਾਰਾਂ ਦੇ ਹੱਕ ਵਿੱਚ ਦਿੱਤੇ ਗਏ ਫੈਸਲੇ ਨਾਲ ਸਮੁੱਚੇ ਮੀਡੀਆ ਜਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੱਤਰਕਾਰਾਂ ਨੂੰ ਵੀ ਆਮ ਨਾਗਰਿਕਾਂ ਵਾਂਗ ਸੰਵਿਧਾਨ ਦੀ ਧਾਰਾ 19(1) ਦੇ ਤਹਿਤ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ। ਪੱਤਰਕਾਰਾਂ ਨੂੰ ਆਪਣੇ ਸੂਤਰ ਦਾ ਹਵਾਲਾ ਗੁਪਤ ਰੱਖਣ ਦਾ ਅਧਿਕਾਰ “ਪ੍ਰੈੱਸ ਕੌਂਸਲ ਆਫ ਇੰਡੀਆ ਐਕਟ 1978 ” ਦੇ ਤਹਿਤ ਮਿਲਿਆ ਹੋਇਆ ਹੈ। ਜਿਸ ਵਿੱਚ 15 (2) ਸੈਕਸ਼ਨ ਵਿੱਚ ਸਪੱਸ਼ਟ ਰੂਪ ਵਿੱਚ ਲਿਖਿਆ ਹੋਇਆ ਹੈ ਕਿ ਕਿਸੇ ਵੀ ਪੱਤਰਕਾਰ ਨੂੰ ਖਬਰਾਂ ਦੇ ਸੂਤਰ ਦੀ ਜਾਣਕਾਰੀ ਲਈ ਕੋਈ ਵੀ ਰੋਕ ਨਹੀਂ ਲਗਾਈ ਜਾ ਸਕਦੀ। ਇਸ ਮੌਕੇ ਤੇ ਸਿਟੀ ਪ੍ਰੈੱਸ ਕਲੱਬ ਪਾਇਲ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਪੱਤਰਕਾਰਾਂ ਦੇ ਹੱਕ ਵਿੱਚ ਦਿੱਤੇ ਗਏ ਫੈਸਲੇ ਦੀ ਸ਼ਲਾਘਾ ਕਰਦਿਆਂ ਭਾਰਤ ਦੇ ਮੁੱਖ ਜੱਜ ਦਾ ਧੰਨਵਾਦ ਕੀਤਾ।

Related Articles

Leave a Comment