???? ਐਨਸੀਸੀ ਦਾ ਮੁੱਖ ਮਕਸਦ ਨੌਜਵਾਨਾਂ ‘ਚ ਦੇਸ਼ ਭਾਵਨਾ ਪੈਦਾ ਕਰਨਾ : ਕੈਡਿਟ ਈਸ਼ਾ ਵਰਮਾ
ਪਟਿਆਲਾ, 10 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਭਾਰਤੀ ਹਵਾਈ ਫੌਜ ਦੇ ਗਰੁੱਪ ਕੈਪਟਨ ਅਤੇ ਐਨਸੀਸੀ ਏਅਰਵਿੰਗ ਨੰਬਰ 3 ਪੰਜਾਬ ਸਕਵੈਡਰਨ ਦੇ ਕਮਾਂਡਿੰਗ ਅਫਸਰ ਅਜੇ ਭਾਰਦਵਾਜ ਦੀ ਅਗਵਾਈ ਵਿੱਚ ਮੋਹਾਲੀ ਵਿਖੇ ਸਾਲਾਨਾ ਟਰੇਨਿੰਗ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੰਬਧੀ ਕੈਡਿਟਸ ਨਾਲ ਗੱਲਬਾਤ ਕਰਦੇ ਹੋਏ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੇਸ਼ ਭਾਵਨਾ ਲਈ ਜਾਗਰੁਕ ਕੀਤਾ।
ਪਟਿਆਲਾ ਦੇ ਵੀਰ ਹਕੀਕਤ ਰਾਏ ਸਕੂਲ ਤੋਂ ਪਹੁੰਚੇ ਐਨਸੀਸੀ ਏਅਰਵਿੰਗ ਅਧਿਕਾਰੀ ਮੈਡਮ ਸਚਨਾ ਸ਼ਰਮਾ ਨੇ ਕੈਡਿਟਸ ਨਾਲ ਕਈ ਜਾਣਕਾਰੀਆਂ ਸਾਂਝੀਆਂ ਕੀਤੀਆਂ।
ਕੈਡਿਟ ਈਸ਼ਾ ਵਰਮਾ ਨੇ ਕਿਹਾ ਕਿ ਐਨਸੀਸੀ ਦਾ ਮੁੱਖ ਮਕਸਦ ਨੌਜਵਾਨਾਂ ‘ਚ ਦੇਸ਼ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕੈਡਿਟਸ ਵਿਚ ਦੇਸ਼ ਭਾਵਨਾ ਤੇ ਸਮਾਜ ਸੇਵਾ ਦੇ ਗੁਣ ਜ਼ਰੂਰੀ ਹਨ। ਈਸ਼ਾ ਵਰਮਾ ਨੇ ਐਨਸੀਸੀ ਵਿੱਚ ਡਿਊਟੀ ਤੇ ਅਨੁਸ਼ਾਸਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੋਕੇ ਕੈਡਿਟਸ ਨੇ ਭਾਰਤੀ ਹਵਾਈ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦੀ ਇੱਛਾ ਪ੍ਰਗਟ ਕੀਤੀ। ਐਨਸੀਸੀ ਦੇ ਸਾਲਾਨਾ ਕੈਂਪ ਦੌਰਾਨ ਕੈਡਿਟਸ ਨੇ ਹੋਰ ਜਾਣਕਾਰੀਆਂ ਵੀ ਪ੍ਰਾਪਤ ਕੀਤੀਆਂ।
