newslineexpres

Home ਪੰਜਾਬ *???? ਸਵਰਨਕਾਰ ਮਹਾਂ ਸੰਮੇਲਨ ਅੱਜ*

*???? ਸਵਰਨਕਾਰ ਮਹਾਂ ਸੰਮੇਲਨ ਅੱਜ*

by Newslineexpres@1

*???? ਸਵਰਨਕਾਰ ਮਹਾਂ ਸੰਮੇਲਨ ਅੱਜ*

*???? ਸਵਰਨਕਾਰਾਂ ਨੂੰ ਕਾਰੋਬਾਰ ਸਬੰਧੀ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਹੋਵੇਗੀ ਚਰਚਾ*

ਪਟਿਆਲਾ, 15 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ –  ਸਵਰਨਕਾਰ ਭਾਈਚਾਰੇ ਦੇ ਹਿੱਤਾਂ ਲਈ ਬਣੇ ਸਵਰਨਕਾਰ ਸੰਘ ਵੱਲੋਂ ਪਟਿਆਲਾ ਜ਼ਿਲਾ ਅਤੇ ਤਹਿਸੀਲ ਪਟਿਆਲਾ ਦਾ ਮਹਾਂ ਸੰਮੇਲਨ ਅੱਜ ਐਤਵਾਰ 15 ਸਤੰਬਰ ਨੂੰ 21 ਨੰਬਰ ਫਾਟਕ ਨੇੜੇ ਸਥਿਤ ਹੋਟਲ ਦਿੱਲੀ ਪਲਾਜ਼ਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। 

  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਭੀਮ ਸੈਨ ਵਰਮਾ, ਪਰਵੀਨ ਕੁਮਾਰ ਲੱਕੀ, ਕੁਲਵੰਤ ਸਿੰਘ ਬੱਬਲੂ, ਅਸ਼ੋਕ ਵਰਮਾ ਭੱਪ ਅਤੇ ਹੋਰਾਂ ਨੇ ਦੱਸਿਆ ਕਿ ਸਵੇਰੇ 10:30 ਤੋਂ ਸ਼ਾਮ 3:30 ਵਜੇ ਤੱਕ ਇਹ ਮਹਾਸੰਮੇਲਨ ਹੋਵੇਗਾ, ਜਿਸ ‘ਚ ਮੁੱਖ ਮਹਿਮਾਨ ਦੇ ਤੌਰ ‘ਤੇ ਅਖਿਲ ਭਾਰਤੀ ਸਵਰਨਕਾਰ ਸੰਘ ਦੇ ਕੌਮੀ ਪ੍ਰਧਾਨ ਕਰਤਾਰ ਸਿੰਘ ਜੌੜਾ, ਪੰਜਾਬ ਸਵਰਨਕਾਰ ਸੰਘ ਦੇ ਜਨਰਲ ਸਕੱਤਰ ਮੁਖਤਿਆਰ ਸਿੰਘ ਸੋਨੀ ਤੋਂ ਇਲਾਵਾ ਹੋਰ ਆਗੂ ਪਹੁੰਚਣਗੇ। ਇਸ ਮੌਕੇ ਸਵੇਰੇ 11 ਵਜੇ ਜੋਤੀ ਪ੍ਰਚੰਡ ਕੀਤੀ ਜਾਵੇਗੀ, ਉਸ ਤੋਂ ਬਾਅਦ ਸਵਰਨਕਾਰ ਭਾਈਚਾਰੇ ਨੂੰ ਕਾਰੋਬਾਰ ਸਬੰਧੀ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਚਰਚਾ ਹੋਵੇਗੀ।

Newsline Express

Related Articles

Leave a Comment