newslineexpres

Home Education ???? ਵੀਰ ਹਕ਼ੀਕ਼ਤ ਰਾਏ ਸਕੂਲ ਵਿੱਚ ਕਰਵਾਇਆ ਸੁੰਦਰ ਲਿਖਾਈ ਮੁਕਾਬਲਾ  

???? ਵੀਰ ਹਕ਼ੀਕ਼ਤ ਰਾਏ ਸਕੂਲ ਵਿੱਚ ਕਰਵਾਇਆ ਸੁੰਦਰ ਲਿਖਾਈ ਮੁਕਾਬਲਾ  

by Newslineexpres@1

???? ਵੀਰ ਹਕ਼ੀਕ਼ਤ ਰਾਏ ਸਕੂਲ ਵਿੱਚ ਕਰਵਾਇਆ ਸੁੰਦਰ ਲਿਖਾਈ ਮੁਕਾਬਲਾ  

ਪਟਿਆਲਾ, 5 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਦਾ ਇੰਗਲਿਸ਼ ਦੀ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਲਿਖਾਈ ਨੂੰ ਹੋਰ ਵਧੇਰੇ ਸੁੰਦਰ ਬਣਾਉਣਾ ਸੀ। ਸਾਰੇ ਵਿਦਿਆਰਥੀਆਂ ਨੇ ਲਿਖਾਈ ਮੁਕਾਬਲੇ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਲਿਖਾਈ ਮੁਕਾਬਲੇ ਵਿੱਚ ਆਪਣੀ ਸੁੰਦਰ ਲਿਖਾਵਟ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਪਹਿਲੀ ਤੋਂ ਪੰਜਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਕ੍ਰਮਵਾਰ ਜਸਲੀਨ ਕੌਰ, ਆਂਚਲ, ਸ਼ਿਵੰਨਿਆ, ਸੈਮਯੂਲ, ਪੀਹੂ ਨੇ ਪਹਿਲਾ ਸਥਾਨ, ਅਵਨੀ, ਆਰਿਜਪ੍ਰੀਤ, ਜਸ਼ਨ, ਜਸਕਰਨ ਸਿੰਘ ਤੇ ਮਾਨ ਨੇ ਦੂਜਾ ਸਥਾਨ, ਪ੍ਰਭਜੋਤ ਸਿੰਘ, ਪ੍ਰੀਆਂਸ਼ੀ, ਦਿਵਿਆਂਸ਼, ਲਵੰਨਿਆ ਤੇ ਦ੍ਰਿਸ਼ਟੀ ਨੇ ਤੀਜਾ ਸਥਾਨ ਹਾਸਿਲ ਕੀਤਾ। ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਦੁਆਰਾ ਲਿਖਾਈ ਮੁਕਾਬਲੇ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤ ਗਿਆ।

Related Articles

Leave a Comment