???? ਅਸਲਾ ਲਾਈਸੈਂਸ ਉੱਤੇ ਡਿਪਟੀ ਕਮਿਸ਼ਨਰ ਦੇ ਜਾਅਲੀ ਹਸਤਾਖਰ ?
???? ਪੀਐਲਏ ਬਰਾਂਚ ਦਾ ਕਲਰਕ ਗ੍ਰਿਫਤਾਰ; ਕਈਆਂ ਨੂੰ ਪਈਆਂ ਭਾਜੜਾਂ !
ਪਟਿਆਲਾ, 29 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਵਿੱਚ ਅਸਲਾ ਲਾਇਸੰਸਾਂ ਦੇ ਫਾਰਮਾਂ ਉੱਤੇ ਜਾਅਲੀ ਹਸਤਾਖਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਡਿਪਟੀ ਕਮਿਸ਼ਨਰ ਦੀ ਸ਼ਿਕਾਇਤ ਉੱਤੇ ਥਾਣਾ ਤ੍ਰਿਪੜੀ ਪਟਿਆਲਾ ਦੀ ਪੁਲਿਸ ਨੇ ਪੀਐਲਏ ਬਰਾਂਚ ਦੇ ਕਲਰਕ ਪਰਵੀਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਪ੍ਰਾਪਤ ਸੂਤਰਾਂ ਮੁਤਾਬਕ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਦੇ ਇੱਕ ਕਲਰਕ ਨੇ ਅਸਲਾ ਫਾਰਮ ਉਤੇ ਜਾਅਲੀ ਸਾਈਨ ਕਰਕੇ ਅਸਲਾ ਲਾਇਸੰਸ ਦੇ ਫਾਰਮ ਦੀ ਫੀਸ ਭਰ ਦਿੱਤੀ। ਕਿਹਾ ਜਾ ਰਿਹਾ ਹੈ ਕਿ ਇਹ ਸਿਲਸਿਲਾ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਪਰ ਅੱਜ ਜਾਅਲੀ ਹਸਤਾਖਰਾਂ ਵਾਲਾ ਇੱਕ ਫਾਰਮ ਡਿਪਟੀ ਕਮਿਸ਼ਨਰ ਦੇ ਹੱਥ ਲੱਗ ਗਿਆ।
ਡਿਪਟੀ ਕਮਿਸ਼ਨਰ ਦਫਤਰ ਪਟਿਆਲਾ ਦੇ ਇੱਕ ਕਲਰਕ ਪਰਵੀਨ ਕੁਮਾਰ ਦੀ ਗ੍ਰਿਫਤਾਰੀ ਹੋਣ ਦੀ ਭਣਕ ਪੈਣ ‘ਤੇ ਹੀ ਕਈ ਏਜੈਂਟ ਅਤੇ ਹੋਰਾਂ ਨੂੰ ਭਾਜੜਾਂ ਪੈ ਗਈਆਂ। ਪੁਲਿਸ ਮਾਮਲੇ ਦੀ ਹੋਰ ਪੜਤਾਲ ਕਰ ਰਹੀ ਹੈ ਅਤੇ ਅਜਿਹੇ ਹੋਰ ਕਈ ਮਾਮਲੇ ਸਾਹਮਣੇ ਆਉਣਗੇ। ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਸ ਮਾਮਲੇ ਵਿੱਚ ਕਿਹੜੇ ਕਲਰਕ ਜਾਂ ਏਜੰਟ ਸ਼ਾਮਿਲ ਹਨ।
