newslineexpres

Breaking News
🚩ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦੌਰਾਨ ਓਬੀਸੀ ਦੇ 27 ਫ਼ੀਸਦੀ ਰਾਖਵਾਂਕਰਨ ਦਾ ਮੁੱਦਾ ਉਠਾਵਾਂਗੇ : ਜਥੇਦਾਰ ਹਰਦਿਆਲ ਸਿੰਘ ਭੱਟੀ 🚩ਫਾਸਟ ਵੇਅ ਅਤੇ ਨੈੱਟ ਪਲੱਸ ਦੀ ਸਰਵਿਸ ਤੋਂ ਗ੍ਰਾਹਕ ਪਰੇਸ਼ਾਨ, ਸ਼ਿਕਾਇਤਾਂ ਦੇ ਕਈ ਕਈ ਘੰਟੇ ਬਾਵਜੂਦ ਨਹੀਂ ਮਿਲਦਾ ਹੱਲ 🚩 ਸਿਹਤ ਮੰਤਰੀ ਨੇ ਪਟਿਆਲਾ ‘ਚ ਰੋਬੋਟਿਕ-ਅਸਿਸਟਡ ਆਰਥੋਪੈਡਿਕ ਸਰਜਰੀ ਤਕਨਾਲੋਜੀ ਦੀ ਕੀਤੀ ਸ਼ੁਰੂਆਤ 🚩 ਸੋਨੀ ਇੰਡੀਆ ਨੇ ਕੀਤਾ ਨਵੀਂ ਇਮਰਸਿਵ ਆਡੀਓ ਰੇਂਜ ਨਾਲ ‘ਬਰਾਵਿਆ ਥੀਏਟਰ’ ਪੋਰਟਫੋਲੀਓ ਦਾ ਕੀਤਾ ਵਿਸਥਾਰ ਪੰਜਾਬ ਵਿੱਚ ਐਸ.ਆਈ.ਆਰ. ਦਾ ਕੰਮ ਜੰਗੀ ਪੱਧਰ ‘ਤੇ ਜਾਰੀ, ਬੀ.ਐਲ.ਓਜ਼ ਦੀ ਮਿਹਨਤ ਨਾਲ ਪ੍ਰਕਿਰਿਆ ਨੂੰ ਮਿਲੀ ਰਫ਼ਤਾਰ 🚩ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਹਜ਼ਾਰਾਂ ਸੰਗਤਾਂ ਨੇ ਸਾਬਕਾ ਡੀਐਸਪੀ ਸੇਵਾ ਸਿੰਘ ਭੱਟੀ ਨੂੰ ਦਿੱਤੀ ਸ਼ਰਧਾਂਜਲੀ
Joe Rogan Podcasts You Must Listen
Home Information ???? ਪਰਵਾਨਾ ਨੋਟ ਕਰਵਾਉਣ ਗਏ ਪੁਲਸ ਮੁਲਾਜ਼ਮਾਂ ਨਾਲ ਦੁਰਵਿਹਵਾਰ

???? ਪਰਵਾਨਾ ਨੋਟ ਕਰਵਾਉਣ ਗਏ ਪੁਲਸ ਮੁਲਾਜ਼ਮਾਂ ਨਾਲ ਦੁਰਵਿਹਵਾਰ

by Newslineexpres@1

???? ਪਰਵਾਨਾ ਨੋਟ ਕਰਵਾਉਣ ਗਏ ਪੁਲਸ ਮੁਲਾਜ਼ਮਾਂ ਨਾਲ ਦੁਰਵਿਹਵਾਰ

ਪਟਿਆਲਾ, 31 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਥਾਣਾ ਪਸਿਆਣਾ ਦੀ ਪੁਲਸ ਨੇ ਪਰਵਾਨਾ ਨੋਟ ਕਰਵਾਉਣ ਗਏ ਪੁਲਸ ਮੁਲਾਜ਼ਮਾਂ ਨਾਲ ਦੁਰਵਿਹਵਾਰ ਕਰਨ ਅਤੇ ਸਰਕਾਰੀ ਡਿਉਟੀ ‘ਚ ਵਿਘਨ ਪਾਉਣ ਦੇ ਦੋਸ਼ ‘ਚ 2 ਵਿਅਕਤੀਆਂ ਖਿਲਾਫ 132, 221 ਬੀ.ਐੱਨ.ਐੱਸ. ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ‘ਚ ਏ. ਐੱਸ. ਆਈ. ਗਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਰਾਵਜੀਰ ਸਿੰਘ ਪੁੱਤਰ ਸਤਵਿੰਦਰ ਸਿੰਘ, ਰਿੰਕੂ ਵਾਸੀ ਕਿਰਾਏਦਾਰ ਭਾਖੜਾ ਇਨਕਲੇਵ ਮਾਲੋਮਾਜਰਾ ਥਾਣਾ ਪਸਿਆਣਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

ਏ. ਐੱਸ. ਆਈ. ਗੁਰਵਿੰਦਰ ਸਿੰਘ ਨੇ ਆਪਣੀ ਸ਼ਿਕਾਇਤ ‘ਚ ਪੁਲਸ ਨੂੰ ਦੱਸਿਆ ਕਿ ਉਹ ਕਿਸੇ ਦਰਖਾਸਤ ਸਬੰਧੀ ਰਾਜਵੀਰ ਸਿੰਘ ਨੂੰ ਸ਼ਾਮਲ ਪੜਤਾਲ ਹੋਣ ਲਈ ਉਸ ਦੇ ਘਰ 30 ਅਗਸਤ ਨੂੰ ਪ੍ਰਵਾਨਾ ਨੋਟ ਕਰਨ ਗਏ ਸਨ। ਜਦੋਂ ਉਹ ਰਾਜਵੀਰ ਸਿੰਘ ਦੇ ਘਰ ਪੁੱਜੇ ਤਾਂ ਰਾਜਵੀਰ ਸਿੰਘ ਅਤੇ ਉਸ ਦਾ ਗੁਆਂਢੀ ਰਿੰਕੂ ਹਾਜ਼ਰ ਮਿਲੇ। ਜਦੋਂ ਸ਼ਿਕਾਇਤਕਰਤਾ ਨੇ ਪ੍ਰਵਾਨਾ ਨੋਟ ਕਰਨ ਲਈ ਕਿਹਾ ਤਾਂ ਉਕਤ ਵਿਅਕਤੀ ਉਨ੍ਹਾਂ ਦੇ ਗਲ ਪੈ ਗਏ ਅਤੇ ਅਪਸ਼ਬਦ ਬੋਲਣ ਲੱਗ ਪਏ। ਸ਼ਿਕਾਇਤਕਰਤਾ ਅਤੇ ਸਿਪਾਹੀ ਹਰਮੇਸ਼ ਸਿੰਘ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਦੇ ਹੱਥ ‘ਚ ਫੜਿਆ ਡੰਡਾ ਖੋਹ ਲਿਆ। ਉਹ ਜਦੋਂ ਸ਼ਿਕਾਇਤਕਰਤਾ ਦੇ ਮਾਰਨ ਲੱਗਾ ਤਾਂ ਉਸ ਨੇ ਡੰਡਾ ਫੜ ਲਿਆ। ਪੁਲਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Comment